ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕੀਤੀ ਆਈ. ਸੀ. ਸੀ. ਸੀ. ਦੀ ਸ਼ੁਰੂਆਤ
- by Jasbeer Singh
- May 5, 2026
ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕੀਤੀ ਆਈ. ਸੀ. ਸੀ. ਸੀ. ਦੀ ਸ਼ੁਰੂਆਤ ਲੁਧਿਆਣਾ, 5 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ ਦੇ ਪੁਲਸ ਲਾਈਨਜ ਵਿਖੇ ਅੱਜ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵਲੋਂ ਆਈ. ਸੀ. ਸੀ. ਸੀ. ਦੀ ਸ਼ੁਰੂਆਤ ਕੀਤੀ ਗਈ ਹੈ। ਕੀ ਆਖਿਆ ਡੀ. ਜੀ. ਪੀ. ਪੰਜਾਬ ਨੇ ਲੁਧਿਆਣਾ ਵਿਖੇ ਪੁਲਸ ਕਮਿਸ਼ਨਰੇਟ ਦੇ ਨਵੇਂ ਬਣੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨੂੰ ਜਨਤਾ ਨੂੰ ਸਮਰਪਿਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਲੁਧਿਆਣਾ ਹੁਣ ਮੋਹਾਲੀ ਅਤੇ ਜਲੰਧਰ ਤੋਂ ਬਾਅਦ ਪੰਜਾਬ ਦਾ ਤੀਜਾ ਅਜਿਹਾ ਸ਼ਹਿਰ ਬਣ ਗਿਆ ਹੈ, ਜਿੱਥੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ. ਟੀ. ਐਮ. ਐਸ.) ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਹੈ । ਕੀ ਕੰਮ ਕਰਨਗੇ ਏ. ਆਈ. ਆਧਾਰਤ ਕੈਮਰੇ ਸ਼ਹਿਰ ਦੀਆਂ ਜਿਨ੍ਹਾਂ 46 ਮੁੱਖ ਥਾਵਾਂ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਤ ਕੈਮਰੇ ਲਗਾਏ ਗਏ ਹਨ ਵਲੋਂ ਆਪਣੇ ਆਪ ਟ੍ਰੈਫਿਕ ਉਲੰਘਣਾਵਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਆਪਣੇ ਆਪ ਚਲਾਨ ਤਿਆਰ ਕੀਤੇ ਜਾਣਗੇ। ਇਸ ਤੋਂ ਇਲਾਵਾ ਜੋ ਪਹਿਲਾਂ ਟ੍ਰੈਫਿਕ ਐਮਰਜੈਂਸੀ ਜਵਾਬ (112) ਅਤੇ ਵਾਇਰਲੈੱਸ ਯੂਨਿਟ ਵੱਖਰੇ ਤੌਰ ‘ਤੇ ਕੰਮ ਕਰਦੇ ਸਨ ਪਰ ਹੁਣ ਇਹ ਸਾਰੇ ਇੱਕ ਛੱਤ ਹੇਠ ਹੋਣਗੇ । ਇਸ ਨਾਲ ਪੁਲਸ ਜਵਾਬ ਸਮਾਂ 7 ਤੋਂ 8 ਮਿੰਟ ਰਹਿ ਗਿਆ ਹੈ । ਸ਼ਹਿਰ ਭਰ ਵਿੱਚ 259 ਸਥਾਨਾਂ ‘ਤੇ ਲਗਭਗ 1,700 ਕੈਮਰੇ ਲਗਾਏ ਗਏ ਹਨ, ਜਿਸ ਨਾਲ ਸੁਰੱਖਿਆ ਹੋਰ ਮਜ਼ਬੂਤ ਹੋਈ ਹੈ । ਪੰਜਾਬ ਪੁਲਸ ਨੇ 2019 ਵਿਚ ਕੀਤੀ ਸੀ ਏ. ਆਈ. ਦੀ ਵਰਤੋਂ ਸ਼ੁਰੂ ਸੁਰੱਖਿਆ ਖੇਤਰ ਵਿੱਚ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਦੀ ਸੂਚੀ ਦਿੰਦੇ ਹੋਏ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਦੇਸ਼ ਦੀ ਪਹਿਲੀ ਫੋਰਸ ਸੀ ਜਿਸਨੇ 2019 ਵਿੱਚ ਏ. ਆਈ. ਦੀ ਵਰਤੋਂ ਸ਼ੁਰੂ ਕੀਤੀ ਸੀ। ਇਸ ਵੇਲੇ ਪੁਲਸ ਕੋਲ 4 ਲੱਖ ਅਪਰਾਧੀਆਂ ਦਾ ਡੇਟਾਬੇਸ ਹੈ ਅਤੇ ਲਗਭਗ 84 ਹਜ਼ਾਰ ਅਪਰਾਧੀਆਂ ਦੀ ਆਵਾਜ਼ ਦੇ ਨਮੂਨੇ ਅਪਲੋਡ ਕੀਤੇ ਗਏ ਹਨ ।
