post

Jasbeer Singh

(Chief Editor)

Patiala News

ਡੇਅਰੀਆਂ ਹੋਣਗੀਆਂ ਸ਼ਿਫਟ : 9 ਜੂਨ ਤੱਕ ਡੇਅਰੀ ਮਾਲਕ ਕਰਨਗੇ ਐਗਰੀਮੈਂਟ

post-img

ਡੇਅਰੀਆਂ ਹੋਣਗੀਆਂ ਸ਼ਿਫਟ : 9 ਜੂਨ ਤੱਕ ਡੇਅਰੀ ਮਾਲਕ ਕਰਨਗੇ ਐਗਰੀਮੈਂਟ - ਵਿਧਾਇਕ ਕੋਹਲੀ, ਮੇਅਰ ਗੋਗੀਆ, ਕਮਿਸ਼ਨਰ ਡਾ. ਪਰਮਵੀਰ ਨੇ ਕੀਤੀ ਡੇਅਰੀ ਮਾਲਕਾਂ ਨਾਲ ਮੀਟਿੰਗ - ਸਮੁਚੇ ਅਧਿਕਾਰੀ ਵੀ ਰਹੇ ਹਾਜਰ ਪਟਿਆਲਾ, 3 ਜੂਨ : ਪਟਿਆਲਾ ਸ਼ਹਿਰ ਤੋਂ ਡੇਅਰੀਆਂ ਸ਼ਿਫਟਿੰਗ ਕਰਨ ਦਾ ਮਾਮਲਾ ਲਗਾਤਾਰ ਅਗੇ ਵਧ ਰਿਹਾ ਹੈ। ਪਟਿਆਲਾ ਦੇ ਨੌਜਵਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀਆਂ ਅਣਥਕ ਕੋਸ਼ਿਸ਼ਾਂ ਸਦਕਾਂ ਅੱਜ ਡੇਅਰੀ ਮਾਲਕਾਂ ਨਾਲ ਇਸ ਵਿਸ਼ੇਸ਼ 'ਤੇ ਅਹਿਮ ਮੀਟਿੱਗ ਕੀਤੀ ਗਈ। ਇਸ ਮੀਟਿੰਗ ਵਿਚ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਡਾ. ਪਰਮਵੀਰ ਸਿੰਘ ਸਮੇਤ ਨਿਗਮ ਦੇ ਸਮੁਚੇ ਅਧਿਕਾਰੀ ਵੀ ਹਾਜਰ ਰਹੇ। ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਵੀਰ ਸਿੰਘ ਨੇ ਸਮੁਚੇ ਡੇਅਰੀ ਮਾਲਕਾਂ ਨੂੰ ਭਰੋਸਾ ਦਵਿਾਇਆ ਕਿ ਡੇਅਰੀ ਪ੍ਰੋਜੈਕਟ ਵਿਚ ਉਨਾ ਨੂੰ ਕਿਸੇ ਤਰ੍ਹਾ ਦੀ ਸਮਸਿਆ ਨਹੀ ਆਉਣ ਦਿੱਤੀ ਜਾਵੇਗੀ, ਜਿਸ 'ਤੇ ਡੇਅਰੀ ਮਾਲਕ 9 ਜੂਨ 2025 ਤੱਕ ਨਿਗਮ ਨਾਲ ਐਗਰੀਮੈਂਟ ਕਰਨ ਨੂੰ ਤਿਆਰ ਹੋ ਗਏ ਹਨ। ਮੀਟਿੰਗ ਵਿਚ ਨਿਗਮ ਦੇ ਅਧਿਕਾਰੀਆਂ ਨੇ ਵਿਸਵਾਸ ਦਿਵਾਇਆ ਕਿ ਡੇਅਰੀ ਪ੍ਰੋਜੈਕਟ ਵਿਚ ਹਰ ਤਰ੍ਹਾਂ ਦੀ ਸਮਸਿਆ ਦਾ ਹੱਲ ਹੋਵੇਗਾ ਤੇ ਬਹੁਤੀਆਂ ਨੂੰ ਹਲ ਕਰ ਦਿੱਤਾ ਗਿਆ ਹੈ। ਡੇਅਰੀ ਮਾਲਕਾਂ ਨਾਲ ਲਗਾਤਾਰ 5ਵੀ ਮੀਟਿੰਗ ਚਲ ਰਹੀ ਹੈ। ਪਟਿਆਲਾ ਤੋਂ ਡੇਅਰੀਆਂ ਦਾ ਬਾਹਰ ਜਾਣਾ ਬੇਹਦ ਜਰੂਰੀ ਹੈ ਕਿਉਂਕਿ ਡੇਅਰੀਆਂ ਦੇ ਗੋਬਰ ਆਦਿ ਨਾਲ ਸਮੁਚਾ ਸੀਵਰੇਜ ਜਾਮ ਹੋ ਜਾਂਦਾ ਹੈ, ਜਿਸ ਨਾਲ ਸਮੁਚੇ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਸਮਸਿਆ ਹੁੰਦੀ ਹੈ। ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ ਹੋ ਰਹੀ ਹੈ ਕਿ ਡੇਅਰੀ ਮਾਲਕਾਂ ਨੂੰ ਕਿਸੇ ਤਰ੍ਹਾਂ ਇਕ ਪਾਸੇ ਇਕਠਾ ਕਰ ਦਿਤਾ ਜਾਵੇ । ਅਸੀ ਡੇਅਰੀ ਮਾਲਕਾਂ ਦੀ ਅ ਤੇ ਸ਼ਹਿਰ ਦੋਵਾਂ ਦੀ ਭਲਾਈ ਚਾਹੁੰਦੇ ਹਾਂ : ਅਜੀਤਪਾਲ ਕੋਹਲੀ ਇਸ ਮੌਕੇ ਗੱਲਬਾਤ ਕਰਦਿਆਂ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਡੇਅਰੀ ਮਾਲਕ ਵੀ ਉਨਾ ਦਾ ਪਰਿਵਾਰ ਹਨ ਤੇ ਸ਼ਹਿਰ ਵਾਸੀ ਵੀ ਉਨਾ ਦਾ ਪਰਿਵਾਰ ਹਨ। ਉਨਾ ਆਖਿਆ ਕਿ ਅਸੀ ਡੇਅਰੀ ਮਾਲਕਾਂ ਨੂੰ ਅੱਜ ਵੀ ਯਕੀਨ ਦਿਵਾਇਆ ਹੈ ਕਿ ਉਨਾ ਨੂੰ ਕਿਸੇ ਤਰ੍ਹਾਂ ਦੀ ਕੋਈ ਸਮਸਿਆ ਨਹੀ ਆਉਣ ਦਿੰਤੀ ਜਾਵੇਗੀ। ਅਜੀਤਪਾਲ ਨੇ ਕਿਹਾ ਕਿ ਉਹ ਖੁਦ ਕਈ ਵਾਰ ਡੇਅਰੀ ਪ੍ਰੋਜੈਕਟ ਦਾ ਦੌਰਾ ਕਰ ਚੁਕੇ ਹਨ, ਜਿਸ ਕਾਰਨ ਉਨਾ ਨੂੰ ਪੂਰੀ ਤਰ੍ਹਾਂ ਸਾਫ ਹੈ ਕਿ ਡੇਅਰੀ ਪ੍ਰੋਜੈਕਟ ਡੇਅਰੀ ਮਾਲਕਾਂ ਲਈ ਸਵਰਗ ਸਾਬਿਤ ਹੋਵੇਗਾ।

Related Post