
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਵਫ਼ਦ ਨੇ ਕੀਤੀ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਵਪਾਰੀਆਂ ਨੇ ਕੀਤੀ ਜੀ. ਐਸ. ਟੀ. ਵਿ
- by Jasbeer Singh
- June 3, 2025

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਵਫ਼ਦ ਨੇ ਕੀਤੀ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਵਪਾਰੀਆਂ ਨੇ ਕੀਤੀ ਜੀ. ਐਸ. ਟੀ. ਵਿਭਾਗ ਦੇ ਏ. ਈ. ਟੀ. ਸੀ. ਨਾਲ ਮੁਲਾਕਾਤ ਪਟਿਆਲਾ, 3 ਜੂਨ () : ਲੰਮੇ ਸਮੇਂ ਤੋਂ ਵਪਾਰੀਆਂ ਨੂੰ ਜੀ. ਐਸ. ਟੀ. ਵਿਭਾਗ ਦੇ ਅਧਿਕਾਰੀਆਂ ਵਲੋਂ ਤੰਗ ਪ੍ਰੇਸ਼ਾਨ ਕਰਨ ਦੇ ਚਲਦਿਆਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਜੀ. ਐਸ. ਟੀ. ਵਿਭਾਗ ਦੇ ਏ. ਈ. ਟੀ. ਸੀ. ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪ੍ਰਧਾਨ ਰਾਕੇਸ਼ ਗੁਪਤਾ ਨੇ ਜੀ. ਐਸ. ਟੀ. ਵਿਭਾਗ ਦੇ ਏ. ਈ. ਟੀ. ਸੀ. ਨੂੰ ਦੱਸਿਆ ਕਿ ਕਿਸ ਤਰ੍ਹਾਂ ਵਿਭਾਗ ਵਲੋਂ ਵਪਾਰੀਆਂ ਨੂੰ ਗਲਤ ਤਰੀਕੇ ਨਾਲ ਨੋਟਿਸ ਤੇ ਮੋਟੇ ਮੋਟੇ ਜੁਰਮਾਨੇ ਲਗਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸਦਾ ਮੀਟਿੰਗ ਵਿਚ ਸਖ਼ਤ ਵਿਰੋਧ ਕੀਤਾ ਗਿਆ। ਪ੍ਰਧਾਨ ਰਾਕੇਸ਼ ਗੁਪਤਾ ਨੇ ਦੱਸਿਆ ਕਿ ਸਮਾਂ ਰਹਿੰਦੇ ਪਹਿਲਾਂ ਵੀ ਇਸੇ ਤਰ੍ਹਾਂ ਉਕਤ ਵਿਭਾਗ ਵਲੋਂ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਸੀ ਤਾਂ ਇਸੇ ਤਰ੍ਹਾਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਝੰਡੇ ਹੇਠ ਇਕੱਠੇ ਹੋ ਕੇ ਜ਼ਿਲਾ ਪਟਿਆਲਾ ਦੇ ਵਪਾਰੀਆਂ ਨੇ ਵਿਭਾਗ ਦੀ ਧੱਕੇਸ਼ਾਹੀ ਦਾ ਵਿਰੋਧ ਕਰਦਿਆਂ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਪ੍ਰਧਾਨ ਰਾਕੇਸ਼ ਗੁਪਤਾ ਨੇ ਦੱਸਿਆ ਕਿ ਦੀਵਾਲੀ ਦੇ ਦਿਨਾਂ ਵਿਚ ਜੀ. ਐਸ. ਟੀ. ਵਿਭਾਗ ਦੇ ਅਧਿਕਾਰੀਆਂ ਵਲੋਂ ਵਪਾਰੀਆਂ ਤੋ ਸਮਾਨ ਲਿਜਾ ਰਹੇ ਗਾਹਕਾਂ ਦੇ ਲਿਫਾਫੇ ਤੱਕ ਚੈਕ ਕੀਤੇ ਗਏ ਅਤੇ ਉਸ ਸਮੇਂ ਹੱਦ ਹੋ ਗਈ ਜਦੋਂ ਇਕ ਫਰਨੀਚਰ ਦੇ ਸ਼ੋਅਰੂਮ ਵਿਚ ਵੜ ਕੇ ਫਰਨੀਚਰ 'ਤੇ ਐਮ. ਆਰ. ਪੀ. ਦੀਆਂ ਸਲਿਪਾਂ ਤੱਕ ਲਗਾ ਦਿੱਤੀਆਂ ਗਈਆਂ ਸਨ ਦਾ ਵੀ ਉਸ ਸਮੇਂ ਵਪਾਰੀਆਂ ਵਲੋਂ ਜਦੋਂ ਵਿਰੋਧ ਕੀਤਾ ਗਿਆ ਤਾਂ ਵਿਭਾਗ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ ਸੀ। ਰਾਕੇਸ਼ ਗੁਪਤਾ ਨੇ ਕਿਹਾ ਕਿ ਜਦੋਂ ਜਦੋਂ ਵੀ ਵਪਾਰੀਆਂ ਨਾਲ ਵਿਭਾਗਾਂ ਵਲੋਂ ਧੱਕੇਸ਼ਾਹੀ ਕੀਤੀ ਗਈ ਤਾਂ ਉਨ੍ਹਾਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਬੈਨਰ ਹੇਠ ਵਪਾਰੀਆਂ ਨੂੰ ਇਕੱਠਾ ਕਰਕੇ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਉਸਦਾ ਜਵਾਬ ਦਿੱਤਾ। ਇਸ ਮੀਟਿੰਗ ਵਿਚ ਜੀ. ਐਸ. ਟੀ. ਵਿਭਾਗ ਦੇ ਅਧਿਕਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੱਸਦਿਆਂ ਵਪਾਰੀਆਂ ਨੇ ਸਪੱਸ਼ਟ ਆਖ ਦਿੱਤਾ ਕਿ ਜੇਕਰ ਵਪਾਰੀਆਂ ਨਾਲ ਜੀ. ਐਸ. ਟੀ. ਵਿਭਾਗ ਦੀ ਧੱਕੇਸ਼ਾਹੀ ਇਸੇ ਤਰ੍ਹਾਂ ਜਾਰੀ ਰਹੇਗੀ ਤਾਂ ਸਮੁੱਚੇ ਵਪਾਰੀ ਵਰਗ ਵਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ, ਜਿਸ ਤਹਿਤ ਸ਼ਹਿਰ ਨੂੰ ਬੰਦ ਕਰਕੇ ਸਮੁੱਚੇ ਦੁਕਾਨਦਾਰਾਂ ਵਲੋਂ ਵਪਾਰ ਨੂੰ ਬੰਦ ਕਰਕੇ ਚਾਬੀਆਂ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀਆਂ ਜਾਣਗੀਆਂ। ਮੀਟਿੰਗ ਵਿਚ ਪ੍ਰਧਾਨ ਰਾਕੇਸ਼ ਗੁਪਤਾ ਨੇ ਜੀ. ਐਸ. ਟੀ. ਵਿਭਾਗ ਦੇ ਅਧਿਕਾਰੀਆਂ ਨੂੰ ਵਪਾਰ ਵਿਚ ਚੱਲ ਰਹੀ ਮੰਦੀ ਅਤੇ ਇਸਦੇ ਕਾਰਨਾਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਆਨ ਲਾਈਨ ਪੱਧਰ 'ਤੇ ਚੱਲ ਰਹੇ ਕਾਰੋਬਾਰਾਂ ਕਾਰਨ ਰਿਟੇਲ ਅਤੇ ਥੋਕ ਦੇ ਵਪਾਰ ਲਗਾਤਾਰ ਚੰਗੀ ਤਰ੍ਹਾਂ ਵਪਾਰ ਨਹੀਂ ਕਰ ਪਾ ਰਹੇ ਹਨ ਪਰ ਵਿਭਾਗ ਆਪਣੀ ਸਖ਼ਤੀ ਆਪਣੇ ਨਿਯਮ ਵਪਾਰੀਆਂ 'ਤੇ ਉਸੇ ਤਰ੍ਹਾਂ ਜਾਰੀ ਰੱਖਣਾ ਚਾਹੁੰਦਾ ਹੈ ਜਿਵੇਂ ਕਿ ਵਪਾਰ ਪਹਿਲਾਂ ਦੀ ਰਫ਼ਤਾਰ ਨਾਲ ਚਲਦੇ ਸਨ। ਰਾਕੇਸ਼ ਗੁਪਤਾ ਨੇ ਆਖਿਆ ਕਿ ਵਪਾਰ ਦੇ ਚੱਲਣ ਦੀ ਰਫ਼ਤਾਰ ਦਿਨੋਂ ਦਿਨ ਮੱਠੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਵਪਾਰ ਤੇ ਵਪਾਰੀ ਦੋਵੇਂ ਹੀ ਇਸਦਾ ਖਮਿਆਜ਼ਾ ਭੁਗਤ ਰਹੇ ਹਨ। ਇਸ ਮੀਟਿੰਗ ਵਿਚ ਰਾਜਨ ਸਿੰਗਲਾ, ਰਾਜੇਂਦਰ ਗਰਗ, ਗਿਰੀਸ਼ ਬਾਂਸਲ, ਪ੍ਰਤੀਕ ਜੈਨ, ਭਗਵਾਨ ਦਾਸ ਚਾਵਲਾ, ਨੰਦ ਲਾਲ ਗੁਰਾਬਾ, ਬੰਟੀ, ਰਾਜੇਸ਼ ਗੋਇਲ, ਅਸ਼ਵਨੀ ਕੁਮਾਰ, ਚਿੰਟੂ, ਤੇਜਿੰਦਰ ਸਿੰਘ, ਪ੍ਰਦੀਪ ਸੂਦ, ਮੁਸਤਾਨ, ਰਾਜਾ ਵਿਵੇਕ ਗੋਇਲ, ਦਵਿੰਦਰ ਆਹੂਜਾ, ਅਮਨ ਲਾਲ, ਉਮੇਸ਼ ਬਾਂਸਲ, ਅਨਿਲ ਕੁਮਾਰ, ਸੰਜੇ ਦੇਵ ਰਾਜ, ਰਾਕੇਸ਼ ਅਗਰਵਾਲ, ਰੋਹਿਤ ਗੁਪਤਾ, ਸੌਰਵ, ਗੁਰਚਰਨ ਸਿੰਘ, ਹਨੀ, ਸੰਜੀਵ, ਕੁਨਾਲ, ਵਿਕਰਮ ਤੇ ਅਮਨ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.