post

Jasbeer Singh

(Chief Editor)

Patiala News

ਡੀ. ਬੀ. ਜੀ ਵੱਲੋਂ ਅਧਿਆਪਿਕਾਂ ਦਾ ਸਨਮਾਨ ਬਹੁਤ ਹੀ ਸਲਾਘਾਯੋਗ ਕਦਮ : ਪ੍ਰਦੀਪ ਜੋਸ਼ਨ

post-img

ਡੀ. ਬੀ. ਜੀ ਵੱਲੋਂ ਅਧਿਆਪਿਕਾਂ ਦਾ ਸਨਮਾਨ ਬਹੁਤ ਹੀ ਸਲਾਘਾਯੋਗ ਕਦਮ : ਪ੍ਰਦੀਪ ਜੋਸ਼ਨ ਪਟਿਆਲਾ : ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ ਡੀ.ਬੀ.ਜੀ ਦਾ 315ਵਾਂ ਸਨਮਾਨ, ਕਵੀ ਸਮੇਲਨ, ਮਾਸਿਕ ਮਿਲਣੀ, ਮੈਬਰਾਂ ਦੇ ਜਨਮ ਦਿਨ ਮਨਾਉਣ ਦਾ ਉਤਸਵ ਅਤੇ ਅਧਿਆਪਿਕਾਂ ਦਾ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਜਿਸ ਦੇ ਮੁੱਖ ਮਹਿਮਾਨ ਪ੍ਰਦੀਪ ਜੋਸ਼ਨ ਪ੍ਰਧਾਨ ਮਿਊਂਸੀਪਲ ਕਮੇਟੀ ਸਨੋਰ ਅਤੇ ਰਵਨੀਤ ਕੌਰ ਸਿਧੂ ਮੁੱਖੀ ਆਰਕੀਟੈਕਚਰ ਵਿਭਾਗ, ਸਰਕਾਰੀ ਪੋਲੀਟੈਕਨੀਕ ਕਾਲਜ ਪਟਿਆਲਾ ਨੇ ਸੈਂਕੜੇ ਹੀ ਅਧਿਆਪਿਕਾਂ ਅਤੇ ਵੱਖ-ਵੱਖ ਵਰਗਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਡੀ.ਬੀ.ਜੀ ਵੱਲੋਂ ਅਧਿਆਪਕਿਆਂ ਦਾ ਸਨਮਾਨ ਕਰਨਾ ਬਹੁਤ ਹੀ ਸਲਾਘਾਯੋਗ ਕਦਮ ਹੈ ਅਧਿਆਪਿਕ ਹਰੇਕ ਵਿਅਕਤੀ ਨੂੰ ਸਿਖਿਆ ਦੇ ਕੇ ਹੁਨਰਮੰਦ ਬਣਾਉਂਦੇ ਹਨ। ਵਿਉਪਾਰ ਕਰਦੇ ਹੋਏ ਹਰ ਸਥਾਨ ਤੇ ਆਪਣੀ ਮਿਹਨਤ ਤੇ ਲਗਨ ਨਾਲ ਆਪਣੀ ਇੱਜਤ ਬਣਾਉਣੀ ਚਾਹੀਦੀ ਹੈ ਰਣਦੀਪ ਸਿੰਘ ਨੇ ਕਿਹਾ ਆਦਮੀ ਤੋਂ ਇਨਸਾਨ ਬਣਨ ਲਈ ਆਪਣੇ ਆਪ ਨੂੰ ਸੁਧਾਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਸਰਿੰਦਰ ਬੇਦੀ, ਬਸ਼ੀਰ ਸਿਆਨੀ, ਕਮਲਜੀਤ ਕੌਰ, ਕਿਰਨ ਬਾਲਾ ਨੇ ਮਾਂ ਬੋਲੀ ਪੰਜਾਬੀ ਦੀ ਲੋਕ ਪ੍ਰਿਆ ਸਬੰਧੀ ਰਚਨਾਵਾਂ, ਕਵਿਤਾਵਾਂ ਗੀਤ ਪੇਸ਼ ਕੀਤੇ। ਡੀ.ਬੀ.ਜੀ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਗਰੁੱਪ ਦੀਆਂ ਗਤੀ ਵਿਧੀਆਂ ਤੇ ਚਾਨਣਾ ਪਾਇਆ। ਡਾ.ਰਾਕੇਸ਼ ਵਰਮੀ ਪ੍ਰਧਾਨ ਡੀ.ਬੀ.ਜੀ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਕੀਤਾ ਅਤੇ ਗਰੁੱਪ ਵੱਲੋਂ 34 ਪ੍ਰਜੈਕਟਾਂ ਦੀ ਜਾਣਕਾਰੀ ਦਿੱਤੀ। ਮਨਜੀਤ ਸਿੰਘ ਪੂਰਬਾ ਨੇ ਸਕੂਲਾਂ ਦੇ ਸਹਿਯੋਗ ਨਾਲ ਹਰ ਸਕੂਲ ਵਿੱਚ ਆਰ.ਓ.ਸਿਸਟਮ ਅਤੇ ਵਾਟਰ ਕੂਲਰ ਪਹੁੰਚਾਉਣ ਦਾ ਸਨੇਹਾ ਦਿੱਤਾ ਅਤੇ ਵਿਦਿਆਰਥੀਆਂ ਦੀ ਮਦਦ ਕਰਨ ਸਬੰਧੀ ਜਾਣਕਾਰੀ ਦਿੱਤੀ। ਅੱਜ ਦੇ ਸਨਮਾਨ ਪ੍ਰੋਗਰਾਮ ਵਿੱਚ ਅਰਸ਼ਦੀਪ, ਦਿਲਪ੍ਰੀਤ ਨੂੰ ਖੂਨਦਾਨ ਦੀ ਲਹਿਰ ਚਲਾਉਣ ਲਈ ਸਨਮਾਨਿਤ ਕੀਤਾ ਸਮਾਜ ਸੇਵਾ ਕਰਨ ਲਈ ਦੀਦਾਰ ਸਿੰਘ, ਅਮਨਇੰਦਰ ਸਿੰਘ ਸੈਣੀ,ਵਿਕਾਸ ਗੋਇਲ ਅਤੇ ਉਨਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਦੀਪ ਜੋਸ਼ਨ ਅਤੇ ਰਵਨੀਤ ਕੌਰ ਸਿਧੂ ਨੇ 26 ਅਧਿਆਪਿਕਾਂ, ਪ੍ਰਿਸੀਪਲ,ਹੈਡ ਮਿਸਟਰੇਸ ਦਾ ਸਨਮਾਨ ਕੀਤਾ। ਊਸ਼ਾ ਗੋਇਲ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਸਮਾਰੋਹ ਦੀ ਸਫਲਤਾ ਲਈ ਚਮਨ ਲਾਲ ਦੱਤ, ਬਲਜਿੰਦਰ ਸਿੰਘ, ਹਨੀ ਕੁਮਾਰ ਨੋਨੀ, ਅਨੀਲ ਕੁਮਾਰ ਸ਼ਰਮਾਂ ਨੇ ਸਹਿਯੋਗ ਦਿੱਤਾ। ਇਹ ਜਾਣਕਾਰੀ ਚਮਨ ਲਾਲ ਦੱਤ ਨੇ ਦਿੱਤੀ।

Related Post