

ਪੰਚਾਇਤ ਯੂਨੀਅਨ ਵਲੋ ਡੀਡੀਪੀਓ ਮਹਿੰਦਰਜੀਤ ਸਿੰਘ ਸਨਮਾਨਿਤ - ਮਹਿੰਦਰ ਜੀਤ ਪਹਿਲਾਂ ਦੀ ਤਰ੍ਹਾਂ ਬਿਨਾ ਪੱਖਪਾਤ ਕਰਵਾਉਣਗੇ ਵਿਕਾਸ : ਅਮਰਜੀਤ ਸਿੰਘ ਨੌਗਾਵਾਂ ਪਟਿਆਲਾ, 4 ਜੂਨ : ਪੰਚਾਇਤ ਯੂਨੀਅਨ ਵਲੋ ਅੱਜ ਨਵੇ ਪਦਉਨਤ ਹੋ ਕੇ ਆਏ ਜਿਲਾ ਵਿਕਾਸ ਤੇ ਪੰਚਾਇਤ ਅਫਸਰ ਮਹਿੰਦਰ ਜੀਤ ਸਿੰਘ ਦਾ ਉਨਾ ਦੇ ਦਫ਼ਤਰ ਵਿਖੇ ਸਨਮਾਨ ਕੀਤਾ ਗਿਆ। ਇਸ ਮੌਥੇ ਪੰਚਾਇਤ ਯੂਨੀਅਨ ਸਿਆਲੂ ਦੇ ਜਿਲਾ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ ਨੇ ਕਿਹਾ ਕਿ ਮਹਿੰਦਰਜੀਤ ਸਿੰਘ ਇਕ ਇਮਾਨਦਾਰ ਅਫਸਰ ਹਨ। ਉਨਾ ਨੇ ਪਹਿਲਾਂ ਪਟਿਆਲਾ ਜਿਲਾ ਵਿਚ ਬਲਾਕ ਸਨੌਰ ਅਤੇ ਭੁਨਰਹੇੜੀ ਵਿਖੇ ਬਲਾਕ ਵਿਕਾਸ ਅਫਸਰ ਦੇ ਅਹੁਦੇ 'ਤੇ ਸੇਵਾਵਾਂ ਨਿਭਾਈਆਂ ਹਨ, ਜਿਥੇ ਉਨਾ ਨੇ ਬਿਨਾ ਪੱਖਪਾਤ ਤੋਂ ਇਲਾਕੇ ਦਾ ਵਿਕਾਸ ਕਰਵਾਇਆ। ਪ੍ਰਧਾਨ ਨੌਗਾਵਾਂ ਨੇ ਜਿਥੇ ਮਹਿੰਦਰਜੀਤ ਸਿੰਘ ਜਿਲਾ ਪਟਿਆਲਾ ਦਾ ਵਿਕਾਸ ਅਫਸਰ ਲਗਣ 'ਤੇ ਵਧਾਈ ਦਿੱਤੀ, ਉਥੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਜੋ ਅਜਿਹੇ ਇਮਾਨਦਾਰ ਅਫਸਰ ਨੂੰ ਪਟਿਆਲਾ ਜਿਲੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਨਾ ਉਮੀਦ ਜਤਾਈ ਕਿ ਮਹਿੰਦਰ ਜੀਤ ਸਿੰਘ ਪਹਿਲਾਂ ਦੀ ਤਰ੍ਹਾਂ ਬਿਨਾ ਪੱਖਪਾਤ ਦੇ ਜਿਲੇ ਦਾ ਵਿਕਾਸ ਕਰਵਾਉਣਗੇ। ਇਸ ਮੋਕੇ ਜਿਲਾ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ, ਦਵਿੰਦਰ ਸਿੰਦ ਸਰਪੰਚ ਮਰਦਾਂਹੇੜੀ, ਮਹਿੰਦਰ ਸਿੰਘ ਲਾਲਕਾ ਸਰਪੰਚ ਮਰਦਾਂਹੇੜੀ, ਸਪਿੰਦਰ ਸਿੰਘ ਸਾਬਕਾ ਸਰਪੰਚ ਅਲੀਪੁਰ ਜੱਟਾਂ, ਹਰਮੇਸ਼ ਸਿੰਘ ਪੰਚ ਤੇ ਹੋਰ ਆਗੂ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.