ਭਾਰੀ ਤੂਫਾਨ ਤੇ ਮੀਂਹ ਕਾਰਨ ਬਿਹਾਰ ਵਿਚ ਹੋਈਆਂ ਮੌਤਾਂ ਹੀ ਮੌਤਾਂ ਬਿਹਾਰ, 9 ਮਈ 2026 : ਭਾਰਤ ਦੇਸ ਦੇ ਸੂਬੇ ਬਿਹਾਰ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਤੂਫਾਨੀ ਤੇ ਮੀਂਹ ਦੇ ਕਾਰਨ ਕਈ ਲੋਕਾਂ ਦੀਆਂ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿੰਨੇ ਲੋਕਾਂ ਦੀ ਦੱਸੀ ਜਾ ਰਹੀ ਹੈ ਮੌਤ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਸੂਬੇ ਵਿਚ ਜੋ ਪਿਛਲੇ 10 ਦਿਨਾਂ ਤੋਂ ਭਾਰੀ ਤੂਫ਼ਾਨ ਦੇ ਨਾਲ ਮੀਂਹ ਪੈ ਰਿਹਾ ਹੈ ਦੇ ਕਾਰਨ ਸ਼ੁੱਕਰਵਾਰ ਨੂੰ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ, ਤੂਫ਼ਾਨ ਅਤੇ ਮੀਂਹ ਨੇ ਜਿਥੇ ਵੱਡੇ ਪੱਧਰ ਤੇ ਤਬਾਹੀ ਮਚਾਈ, ਉਥੇ ਸੂਬੇ ਵਿੱਚ ਦਰੱਖਤ ਡਿੱਗਣ ਅਤੇ ਬਿਜਲੀ ਡਿੱਗਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ । ਤੂਫਾਨ ਕਾਰਨ ਉਖੜ ਗਏ ਦਰੱਖਤ ਤੇ ਬਿਜਲੀ ਦੇ ਖੰਭੇ ਤੱਕ ਬੀਤੇ ਦਿਨ ਸ਼ੁੱਕਰਵਾਰ ਨੂੰ ਪਟਨਾ ਵਿੱਚ 30 ਮਿੰਟ ਤੱਕ ਪਏ ਮੀਂਹ ਅਤੇ ਤੂਫ਼ਾਨ ਨੇ ਤਬਾਹੀ ਮਚਾ ਦਿੱਤੀ। ਰਾਜਧਾਨੀ ਵਿੱਚ 200 ਤੋਂ ਵੱਧ ਅਤੇ ਜ਼ਿਲ੍ਹੇ ਵਿੱਚ 600 ਤੋਂ ਵੱਧ ਦਰੱਖਤ ਜੜ੍ਹੋਂ ਉੱਖੜ ਗਏ। ਸ਼ਹਿਰ ਵਿੱਚ 50 ਤੋਂ ਵੱਧ ਵਾਹਨ ਨੁਕਸਾਨੇ ਗਏ। ਸੜਕਾਂ `ਤੇ ਦਰੱਖਤ ਅਤੇ ਬਿਲਬੋਰਡ ਡਿੱਗ ਗਏ, ਜਿਸ ਨਾਲ ਸ਼ਹਿਰ ਦੀ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਵਿਘਨ ਪਈ । ਦੋ ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿੱਚ ਘੱਟੋ-ਘੱਟ ਡੇਢ ਘੰਟਾ ਲੱਗਿਆ। ਦੇਰ ਰਾਤ ਤੱਕ ਕਈ ਇਲਾਕਿਆਂ ਵਿੱਚ ਟ੍ਰੈਫਿਕ ਜਾਮ ਬਣਿਆ ਰਿਹਾ । । ਕੀ ਜਾਣਕਾਰੀ ਦਿੱਤੀ ਹੈ ਮੌਸਮ ਵਿਭਾਗ ਨੇ ਬਿਹਾਰ ਦੇ ਮੌਸਮ ਵਿਗਿਆਨ ਕੇਂਦਰ ਨੇ ਸ਼ਨੀਵਾਰ ਨੂੰ ਪਟਨਾ ਸਮੇਤ 20 ਜਿ਼ਲ੍ਹਿਆਂ ਵਿੱਚ ਭਾਰੀ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ । ਇਸ ਸਮੇਂ ਦੌਰਾਨ ਬਿਜਲੀ ਗਰਜਣ ਦੀ ਸੰਭਾਵਨਾ ਹੈ । ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 11 ਮਈ ਤੱਕ ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ, ਮੌਸਮ ਆਮ ਵਾਂਗ ਹੋ ਜਾਵੇਗਾ ।
