post

Jasbeer Singh

(Chief Editor)

National

ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਦੀ ਮੁੱਖ ਮੰਤਰੀ ਵਲੋਂ ਜਨਤਕ ਸੁਣਵਾਈ ਸ਼ੁਰੂ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਦੀ ਮੁੱਖ

post-img

ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਦੀ ਮੁੱਖ ਮੰਤਰੀ ਵਲੋਂ ਜਨਤਕ ਸੁਣਵਾਈ ਸ਼ੁਰੂ ਨਵੀਂ ਦਿੱਲੀ, 3 ਸਤੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਕੁੱਝ ਦਿਨ ਪਹਿਲਾਂ ਕਿਸੇ ਵਿਅਕਤੀ ਵਲੋਂ ਹਮਲਾ ਕਰਨ ਦੇ ਚਲਦਿਆਂ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਜਨਤਕ ਸੁਣਵਾਾਈ ਸ਼ੁਰੂ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਇਸ ਸੁਣਵਾਈ ਦੌਰਾਨ ਦਿੱਲੀ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲੋਕਾਂ ਵਲੋਂ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਦੱਸਿਆ ਗਿਆ। ਹਮਲੇ ਤੋਂ ਬਾਅਦ ਕਿਸ ਤਰ੍ਹਾਂ ਰਿਹਾ ਸੁਣਵਾਈ ਦਾ ਦੌਰ ਰੇਖਾ ਗੁਪਤਾ ਜਿਨ੍ਹ੍ਹਾਂ ਵਲੋਂ ਜਨਤਕ ਸੁਣਵਾਈ ਸਵੇਰੇ 8 ਵਜੇ ਸ਼ੁਰੂ ਕਰ ਦਿੱਤੀ ਗਈ ਸੀ ਨੇ ਇਕ ਪਾਸੇ ਕੁਰਸੀ ਤੇ ਬੈਠ ਕੇ ਇਕ ਇਕ ਕਰਕੇ ਹਰੇਕ ਵਿਅਕਤੀ ਤੋਂ ਉਸਦੀ ਮੰਗ, ਸਮੱਸਿਆ ਜਾਂ ਸਿ਼ਕਾਇਤ ਦੀ ਅਰਜੀ ਪ੍ਰਾਪਮ ਕੀਤੀ ਤੇ ਗੱਲਬਾਤ ਕਰਨ ਲਈ ਮਾਈਕ੍ਰੋਫੋਨ ਦਾ ਸਹਾਰਾ ਲਿਆ ਗਿਆ। ਕਿਊ ਕੀਤਾ ਗਿਆ ਹੈ ਅਜਿਹਾ ਮੁੱਖ ਮੰਤਰੀ ਰੇਖਾ ਗੁਪਤਾ ਤੇ ਲੰਘੇ ਦਿਨਾ ਹਮਲੇ ਦੇ ਚਲਦਿਆਂ ਹੁਣ ਕੋਈ ਵੀ ਅੱਗੇ ਤੋਂ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਦੇ ਚਲਦਿਆਂ ਅਜਿਹਾ ਕੀਤਾ ਗਿਆ ਹੈ।ਇਸ ਦੌਰਾਨ ਮੈਟਲ ਡਿਟੈਕਟਰਾਂ ਨਾਲ ਭਾਗੀਦਾਰਾਂ ਦੀ ਤਲਾਸ਼ੀ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਕਾਰਵਾਈ ਦੀ ਨਿਗਰਾਨੀ ਸ਼ਾਮਲ ਸੀ।

Related Post