post

Jasbeer Singh

(Chief Editor)

National

ਵਾਂਟੇਡ ਗੈਂਗਸਟਰ ਮੈਨਪਾਲ ਬਾਦਲੀ ਨੂੰ ਐਸ. ਟੀ. ਐਫ. ਨੇ ਕੀਤਾ ਗ੍ਰਿਫ਼ਤਾਰ

post-img

ਵਾਂਟੇਡ ਗੈਂਗਸਟਰ ਮੈਨਪਾਲ ਬਾਦਲੀ ਨੂੰ ਐਸ. ਟੀ. ਐਫ. ਨੇ ਕੀਤਾ ਗ੍ਰਿਫ਼ਤਾਰ ਗੁਰੂਗ੍ਰਾਮ, 3 ਸਤੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਗੁਰੂਗ੍ਰਾਮ ਦੀ ਐਸ. ਟੀ. ਐਫ. ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਮੈਨਪਾਲ ਬਾਦਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਇਸ ਪਕੜੇ ਗਏ ਗੈਂਗਸਟਰ ਤੇ 7 ਲੱਖ ਰੁਪਏ ਦਾ ਇਨਾਮ ਸੀ ਅਤੇ ਉਸ ਨੂੰ ਕੰਬੋਡੀਆ ਤੋਂ ਭਾਰਤ ਹਵਾਲਗੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਐਸ. ਟੀ. ਐਫ. ਦੇ ਇੱਕ ਅਧਿਕਾਰੀ ਨੇ ਦਿੱਤੀ। ਗੈਂਗਸਟਰ ਨੂੰ ਦਸ ਦਿਨ ਪਹਿਲਾਂ ਕੰਬੋਡਡੀਆ ਵਿਚ ਲੈ ਲਿਆ ਗਿਆ ਸੀ ਹਿਰਾਸਤ ਵਿਚ ਮੈਨਪਾਲ ਨੂੰ ਲਗਭਗ 10 ਦਿਨ ਪਹਿਲਾਂ ਕੰਬੋਡੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਕੇਂਦਰੀ ਏਜੰਸੀਆਂ ਅਤੇ ਗੁਰੂਗ੍ਰਾਮ ਐਸਟੀਐਫ ਦੀ ਇੱਕ ਸਾਂਝੀ ਟੀਮ ਨੇ ਇੱਕ ਗੁਪਤ ਕਾਰਵਾਈ ਵਿੱਚ ਉਸਨੂੰ ਫੜ ਲਿਆ ਸੀ। ਅਧਿਕਾਰੀ ਨੇ ਕਿਹਾ ਕਿ ਮੈਨਪਾਲ ਕਥਿਤ ਤੌਰ ’ਤੇ ਲੰਬੇ ਸਮੇਂ ਤੋਂ ਵਿਦੇਸ਼ ਤੋਂ ਆਪਣਾ ਗੈਂਗ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੈਨਪਾਲ ਨੂੰ 29 ਅਗਸਤ 2018 ਨੂੰ ਪੈਰੋਲ ’ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ ਸੀ। ਉਸ ਵਿਰੁੱਧ ਕਤਲ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ। ਉਸ ’ਤੇ ਜੇਲ੍ਹ ਵਿੱਚ ਰਹਿੰਦਿਆਂ ਕਤਲ ਕਰਨ ਦਾ ਵੀ ਦੋਸ਼ ਹੈ।

Related Post