post

Admin

(Chief Editor)

National

ਸੋਨੀਆ ਗਾਂਧੀ ਨੂੰ ਦਿੱਲੀ ਦੀ ਅਦਾਲਤ ਦਾ ਨੋਟਿਸ

post-img

ਸੋਨੀਆ ਗਾਂਧੀ ਨੂੰ ਦਿੱਲੀ ਦੀ ਅਦਾਲਤ ਦਾ ਨੋਟਿਸ ਨਵੀਂ ਦਿੱਲੀ, 10 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਪੁਲਸ ਤੋਂ ਵੋਟਰ ਸੂਚੀ ਵਿਚ ਧੋਖੇ ਨਾਲ ਨਾਂ ਸ਼ਾਮਲ ਕੀਤੇ ਜਾਣ ਦੇ ਦੋਸ਼ਾਂ ਵਾਲੀ ਪਟੀਸ਼ਨ `ਤੇ ਜਵਾਬ ਮੰਗਿਆ। ਪਟੀਸ਼ਨ ਮੈਜਿਸਟ੍ਰੇਟ ਦੇ ਉਸ ਹੁਕਮ ਨੂੰ ਚੁਣੌਤੀ ਦਿੰਦੀ ਹੈ ਜਿਸ ਵਿਚ ਇਸ ਦੋਸ਼ ਦੀ ਜਾਂਚ ਕਰਨ ਤੋਂ ਇਨਕਾਰ ਕੀਤਾ ਗਿਆ ਸੀ ਕਿ 1983 ਵਿਚ ਭਾਰਤੀ ਨਾਗਰਿਕਤਾ ਹਾਸਲ ਕਰਨ ਤੋਂ 3 ਸਾਲ ਪਹਿਲਾਂ ਹੀ ਸੋਨੀਆ ਦਾ ਨਾਂ ਵੋਟਰ ਸੂਚੀ ਵਿਚ ਸੀ। ਵਿਸ਼ੇਸ਼ ਜੱਜ ਵਿਸ਼ਾਲ ਗੋਗਾਨੇ ਮੈਜਿਸਟ੍ਰੇਟ ਅਦਾਲਤ ਦੇ 11 ਸਤੰਬਰ ਦੇ *ਹੁਕਮਾਂ ਵਿਰੁੱਧ ਇਕ ਸੋਧ ਪਟੀਸ਼ਨ `ਤੇ ਸੁਣਵਾਈ ਕਰ ਰਹੇ ਸਨ।

Related Post

Instagram