post

Jasbeer Singh

(Chief Editor)

National

ਦਿੱਲੀ ਸਰਕਾਰ ਨੇ ਕੀਤਾ ਛੱਠ ਪੂਜਾ ਮੌਕੇ 7 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

post-img

ਦਿੱਲੀ ਸਰਕਾਰ ਨੇ ਕੀਤਾ ਛੱਠ ਪੂਜਾ ਮੌਕੇ 7 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਨਵੀਂ ਦਿੱਲੀ : ਪੰਜਾਬ ਦੀ ਰਾਜਧਾਨੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਐਲਾਨ ਕੀਤਾ ਹੈ ਕਿ 7 ਨਵੰਬਰ ਨੂੰ ਛਠ ਪੂਜਾ ਦੇ ਮੌਕੇ ‘ਤੇ ਰਾਸ਼ਟਰੀ ਰਾਜਧਾਨੀ ਵਿਚ ਜਨਤਕ ਛੁੱਟੀ ਹੋਵੇਗੀ। ਇਸ ਤੋਂ ਪਹਿਲਾਂ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ 7 ਨਵੰਬਰ ਨੂੰ ਸਰਕਾਰੀ ਛੁੱਟੀ ਐਲਾਨ ਕਰਨ ਦੀ ਬੇਨਤੀ ਕੀਤੀ ਸੀ । ਅਧਿਕਾਰਤ ਹੁਕਮ ਵਿੱਚ ਕਿਹਾ ਗਿਆ ਹੈ ਕਿ ਛੱਠ ਪੂਜਾ ਦਿੱਲੀ ਦੇ ਲੋਕਾਂ ਲਈ ਇੱਕ ਮਹੱਤਵਪੂਰਨ ਤਿਉਹਾਰ ਹੈ। ਇਸ ਦੇ ਅਨੁਸਾਰ, ਦਿੱਲੀ ਸਰਕਾਰ ਨੇ ‘ਛੱਠ ਪੂਜਾ’ ਦੇ ਮੌਕੇ ‘ਤੇ 7 ਨਵੰਬਰ, 2024 ਨੂੰ ਜਨਤਕ ਛੁੱਟੀ ਘੋਸ਼ਿਤ ਕਰਨ ਦਾ ਫੈਸਲਾ ਕੀਤਾ ਹੈ।”

Related Post