ਜੰਗਲੀ ਜੀਵ ਵਿਭਾਗ ਦੀ ਦਿੱਲੀ ਟੀਮ ਨੇ ਤੋਤੇ ਬਰਾਮਦ ਕਰਕੇ ਕੀਤਾ ਕੇੇਸ ਦਰਜ
- by Jasbeer Singh
- May 22, 2026
ਜੰਗਲੀ ਜੀਵ ਵਿਭਾਗ ਦੀ ਦਿੱਲੀ ਟੀਮ ਨੇ ਤੋਤੇ ਬਰਾਮਦ ਕਰਕੇ ਕੀਤਾ ਕੇੇਸ ਦਰਜ ਗੁਰਦਾਸਪੁਰ, 22 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ ਵਿਖੇ ਜੰਗਲੀ ਜੀਵ ਵਿਭਾਗ ਦੀ ਦਿੱਲੀ ਦੀ ਟੀਮ ਨੇ ਇਕ ਘਰ ਵਿਚ ਛਾਪਾ ਮਾਰ ਕੇ ਵੱਡੀ ਗਿਣਤੀ ਵਿਚ ਤੋਤੇ ਬਰਾਮਦ ਕੀਤੇ ਹਨ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਜੰਗਲੀ ਜੀਵ ਵਿਭਾਗ ਦੀ ਦਿੱਲੀ ਤੋਂ ਆਈ ਇਕ ਸਪੈਸ਼ਲ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਪੁਲਸ ਦੀ ਮਦਦ ਦੇ ਨਾਲ ਗੁਰਦਾਸਪੁਰ ਦੇ ਸੰਗਲਪੁਰਾ ਰੋਡ ਵਿਖੇ ਸਥਿਤ ਇੱਕ ਘਰ ਵਿੱਚ ਰੇਡ ਕਰਕੇ 34 ਦੇ ਕਰੀਬ ਤੋਤੇ ਬਰਾਮਦ ਕੀਤੇ ਹਨ ਅਤੇ ਵੱਖ-ਵੱਖ ਧਰਾਵਾਂ ਤਹਿਤ ਘਰ ਦੇ ਮਾਲਕ ਰਜਿੰਦਰ ਕੁਮਾਰ ਦੇ ਉੱਪਰ ਮਾਮਲਾ ਦਰਜ ਕੀਤਾ ਹੈ । ਜਾਣਕਾਰੀ ਅਨੁਸਾਰ ਵਾਇਲਡ ਲਾਈਫ ਪ੍ਰੋਟੈਕਸ਼ਨ ਦੇ ਅਧਿਕਾਰੀ ਸਾਹਿਲ ਸ਼ਰਮਾ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਇਸ ਕਾਰਵਾਈ ਨੂੰ ਸਿਰੇ ਚਾੜਨ ਲਈ ਗੁਰਦਾਸਪੁਰ ਪਹੁੰਚੇ ਸਨ ਜਿੱਥੇ ਉਹਨਾਂ ਨੇ ਵਾਈਲਡ ਆਫ ਲਾਈਫ ਦੇ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਘਰ ਵਿੱਚ ਰੱਖੇ ਇਹਨਾਂ ਤੋਤਿਆਂ ਨੂੰ ਬਰਾਮਦ ਕੀਤਾ ਹੈ । ਕੀ ਜਾਣਕਾਰੀ ਦਿੱਤੀ ਸਪੈਸ਼ਲ ਟੀਮ ਅਧਿਕਾਰੀ ਨੇ ਜੰਗਲੀ ਜੀਵ ਵਿਭਾਗ ਦਿੱਲੀ ਤੋਂ ਆਈ ਸਪੈਸ਼ਲ ਟੀਮ ਦੇ ਅਧਿਕਾਰੀ ਸਾਹਿਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਦੇ ਵਿੱਚ ਇੱਕ ਵਿਅਕਤੀ ਤੋਤਿਆਂ ਨੂੰ ਫੜ ਕੇ ਕੁਝ ਪੈਸਿਆਂ ਦੇ ਲਈ ਅੱਗੇ ਵੇਚਦਾ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਜੰਗਲੀ ਜੀਵ ਵਿਭਾਗ ਗੁਰਦਾਸਪੁਰ ਦੀ ਟੀਮ ਨੂੰ ਵੀ ਸੂਚਿਤ ਕੀਤਾ ਅਤੇ ਦਿੱਲੀ ਤੋਂ ਆ ਕੇ ਇਸ ਵਿਅਕਤੀ ਦੇ ਘਰੋਂ 34 ਦੇ ਕਰੀਬ ਤੋਤੇ ਬਰਾਮਦ ਕੀਤੇ ਗਏ ਹਨ ਅਤੇ ਪੁਲਸ ਦੀ ਮਦਦ ਨਾਲ ਇਸ ਦੇ ਘਰ ਰੇਡ ਕੀਤੀ ਗਈ ਸੀ ਫਿਲਹਾਲ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਵਿਅਕਤੀ ਦੀ ਪਹਿਚਾਨ ਰਜਿੰਦਰ ਕੁਮਾਰ ਦੇ ਵਜੋਂ ਹੋਈ ਹੈ ।
