ਜਮਹੂਰੀ ਕਿਸਾਨ ਸਭਾ ਨੇ ਸਾੜੀਆਂ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ
- by Jasbeer Singh
- February 5, 2025
ਜਮਹੂਰੀ ਕਿਸਾਨ ਸਭਾ ਨੇ ਸਾੜੀਆਂ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਪਟਿਆਲਾ : ਜਮਹੂਰੀ ਕਿਸਾਨ ਸਭਾ ਜਿਲਾ ਪਟਿਆਲਾ ਵੱਲੋਂ ਪਟਿਆਲਾ, ਨਿਆਲ, ਸਮਾਣਾ ਤੇ ਨਾਭਾ ਵਿਖੇ ਬਜਟ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ ਅਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸੀ੍ ਮਤੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਜਿੱਥੇ ਆਮ ਲੋਕ ਵਿਰੋਧੀ ਹੈ, ਉੱਥੇ ਕਿਸਾਨ ਲਈ ਵੀ ਇਹ ਲਾਹੇਬੰਦ ਨਹੀਂ ਹੈ, ਇਹ ਸਿਰਫ ਸ਼ਬਦਾਂ ਦੀ ਜਾਦੂਗਰੀ ਕਰਕੇ ਹੀ ਇਸਨੂੰ ਲੋਕ ਹਿਤੇਸੀ ਦਰਸਾਇਆ ਗਿਆ ਜਿੱਥੇ ਸਿੱਖਿਆ, ਸਿਹਤ, ਰੁਜਗਾਰ, ਜਨਤਕ ਵੰਡ ਪ੍ਰਰਣਾਲੀ, ਸਮਾਜਿਕ ਸੁਰੱਖਿਆ ਤੇ ਨਰੇਗਾ ਵਰਗੀਆਂ ਜਰੂਰੀ ਸੇਵਾਵਾਂ ਤੋ ਬਜਟ ਚ ਹੱਥ ਘੁੱਟਿਆ ਗਿਆ ਹੈ, ਉੱਥੇ ਵੱਡੀ ਗਿਣਤੀ ਵਿੱਚ ਖੇਤੀ ਨਾਲ ਦੇਸ ਦੀ ਜੀ. ਡੀ. ਪੀ. ਵਿਚ ਲਗਭਗ 16 ਫੀਸਦੀ ਹਿੱਸਾ ਪਾਉਣ ਵਾਲੀ 46. 1 ਫੀਸਦੀ ਜੁੜੀ ਵੱਡੀ ਗਿਣਤੀ ਆਬਾਦੀ ਨੂੰ ਵੀ ਇਸ ਬਜਟ ਵਿਚ ਅਣਦੇਖਿਆ ਕੀਤਾ ਗਿਆ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਜਿੱਥੇ ਬਜਟ ਦੀਆਂ ਕਾਪੀਆਂ ਸਾੜ ਕੇ ਇਸ ਬਜਟ ਦਾ ਵਿਰੋਧ ਕੀਤਾ ਗਿਆ ਹੈ, ਉੱਥੇ ਮਾਰਕੀਟਿੰਗ ਖਰੜੇ ਦੇ ਵਿਰੋਧ ਵਿੱਚ 9 ਅਪ੍ਰੈਲ ਨੂੰ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਮੰਗ ਪੱਤਰ ਦਿੱਤਾ ਜਾਣਾ ਹੈ ਉਸ ਵਿੱਚ ਜਮਹੂਰੀ ਕਿਸਾਨ ਸਭਾ ਭਰਵਾਂ ਯੋਗਦਾਨ ਪਾਏਗੀ ਅਤੇ 5 ਮਾਰਚ ਨੂੰ ਜੋ ਚੰਡੀਗੜ੍ਹ ਵਿਖੇ ਲਗਾਤਾਰ ਪੱਕਾ ਮੋਰਚਾ ਲਾਇਆ ਜਾ ਰਿਹਾ ਉਸ ਵਿੱਚ ਵੀ ਜਮਹੂਰੀ ਕਿਸਾਨ ਸਭਾ ਆਪਣੀ ਸਮਰਥਾ ਮੁਤਾਬਿਕ ਬਣਦਾ ਹਿੱਸਾ ਪਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੇਗੀ। ਅੱਜ ਵੱਖ ਵੱਖ ਜਗ੍ਹਾ ਤੇ ਬਜਟ ਦੀਆਂ ਕਾਪੀਆਂ ਸਾੜਨ ਸਮੇਂ ਕਿਸਾਨ ਆਗੂ ਹਰੀ ਸਿੰਘ ਦੌਣ ਕਲਾਂ,ਦਰਸ਼ਨ ਬੇਲੂ ਮਾਜਰਾ, ਧੰਨਾ ਸਿੰਘ ਦੌਣ ਕਲਾ ਮਲਕੀਤ ਸਿੰਘ ਨਿਆਲ, ਬਲਵਿੰਦਰ ਸਿੰਘ ਸਮਾਣਾ,ਅਮਰਜੀਤ ਘਨੌਰ, ਸੁੱਚਾ ਸਿੰਘ ਕੌਲ, ਰਾਜ ਕਿਸਨ ਨੂਰ ਖੇੜੀਆਂ, ਪ੍ਰਲਾਦ ਨਿਆਲ, ਜਸਬੀਰ ਸਿੰਘ ਸਮਾਨਾ, ਜਗਰੂਪ ਸਿੰਘ ਤੇ ਸੁਖਪਾਲ ਕਾਦਰਾਬਾਦ ਨੇ ਸ਼ਮੂਲੀਅਤ ਕੀਤੀ. ਇਕੱਤਰ ਹੋਏ ਆਗੂਆਂ ਨੇ ਕਿਹਾ ਕਿ ਉਹ ਅਗਲੇ ਸੰਘਰਸਾਂ ਵਿੱਚ ਵੀ ਆਪਣਾ ਭਰਵਾਂ ਯੋਗਦਾਨ ਪਾਉਣਗੇ ।
Related Post
Popular News
Hot Categories
Subscribe To Our Newsletter
No spam, notifications only about new products, updates.