post

Jasbeer Singh

(Chief Editor)

Patiala News

ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਦੇ ਅਹੁਦੇਦਾਰਾ ਵਲੋਂ ਕੀਤਾ ਡਿਪਟੀ ਡਾਇਰੈਕਟਰ ਪਟਿਆਲਾ ਡਵੀਜ਼ਨ ਦਾ ਸਨਮਾਨ

post-img

ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਦੇ ਅਹੁਦੇਦਾਰਾ ਵਲੋਂ ਕੀਤਾ ਡਿਪਟੀ ਡਾਇਰੈਕਟਰ ਪਟਿਆਲਾ ਡਵੀਜ਼ਨ ਦਾ ਸਨਮਾਨ ਪਟਿਆਲਾ : ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਦੇ ਅਹੁਦੇਦਾਰਾ ਵਲੋਂ ਨਵੇਂ ਬਦਲਕੇ ਆਏ ਸ੍ਰ. ਤਰਵਿੰਦਰ ਸਿੰਘ ਚੋਪੜਾ ਜੀ ਡਿਪਟੀ ਡਾਇਰੈਕਟਰ ਪਟਿਆਲਾ ਡਵੀਜ਼ਨ ਹੋਣਾ ਨੂੰ ਫੂੱਲਾ ਦਾ ਗੁਲਦਸਤਾ ਅਤੇ ਸਨਮਾਨਿਤ ਚਿੰਨ ਦੇ ਕੇ ਬਹੁਤ ਖੁਸ਼ਗਵਾਰ ਮਾਹੋਲ ਵਿੱਚ ਉਹਨਾਂ ਦਾ ਪਟਿਆਲਾ ਦਫਤਰ ਵਿੱਚ ਜੁਆਇਨ ਕਰਨ ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਅਸੀਂ ਤੁਹਾਨੂੰ ਪੂਰਨ ਸਹਿਯੋਗ ਦੇਵਾਗੇਂ।ਡਿਪਟੀ ਡਾਇਰੈਕਟਰ ਸ੍ ਚੋਪੜਾ ਜੀ ਨੇ ਵੀ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਕਿਸੇ ਕਿਸਮ ਦਾ ਕੋਈ ਦਫਤਰ ਦਾ ਕੰਮ ਹੋਵੇ ਮੈਨੂੰ ਤੁਸੀਂ ਕਿਸੇ ਵੇਲੇ ਮਿਲ ਸਕਦੇ ਹੋਂ। ਡਿੱਪੂ ਹੋਲਡਰ ਵਿਭਾਗ ਦੀ ਰੀੜ ਦੀ ਹੱਡੀ ਹਨ ਜੋ ਕਿ ਬੜੇ ਸੁਚੱਜੇ ਤਰੀਕੇ ਨਾਲ ਬੜੀ ਮਿਹਨਤ ਨਾਲ ਖਪਤਕਾਰਾਂ ਦੀ ਸੇਵਾਭਾਵ ਨਾਲ ਡਿਪੂ ਹੋਲਡਰ ਰਾਸ਼ਨ ਦੀ ਵੰਡ ਕਰ ਰਹੇ ਹਨ। ਇਸ ਲਈ ਇਹ ਬਹੁਤ ਹੀ ਸ਼ਲਾਘਾ ਯੋਗ ਹੈ। ਇਸ ਮੌਕੇ ਤਰਵਿੰਦਰ ਚੋਪੜਾ ਡਿਪਟੀ ਡਾਇਰੈਕਟਰ ਸਾਹਿਬ ਦੇ ਪੀ. ਏ. ਸੋਨੂੰ ਸ਼ਰਮਾ ਨੇ ਕਿਹਾ ਕਿ ਜਦੋਂ ਸਾਹਿਬ ਫੀਲਡ ਵਿੱਚ ਹੁੰਦੇ ਹਨ ਤਾਂ ਤੁਹਾਨੂੰ ਕੋਈ ਵੀ ਕੰਮ ਹੋਇਆ ਤਾਂ ਤੁਸੀਂ ਮੇਰੇ ਤੋਂ ਕੰਮ ਕਹਿ ਸਕਦੇ ਹੋ। ਐਸੋਸੀਏਸ਼ਨ ਵਲੋ ਸਵਾਗਤ ਕਰਨ ਵੇਲੇ ਮਨਮੋਹਨ ਅਰੋੜਾ ਚੇਅਰਮੈਨ, ਪ੍ਰਦੀਪ ਕਪਿਲਾ ਜਿਲ਼ਾ ਪ੍ਧਾਨ, ਜਰਨੈਲ ਸਿੰਘ ਮਾਹੀ ਮੀਤ ਪ੍ਰਧਾਨ, ਸੁਦਰਸ਼ਨ ਮਿਤੱਲ ਪੈ੍ਸ ਸਕੱਤਰ ਪੰਜਾਬ, ਗੁਰਿੰਦਰ ਸਿੰਘ ਲਾਲੀ ਬਲਾਕ ਪ੍ਧਾਨ, ਸੁਦਰਸ਼ਨ ਕਿੰਗਰ ਖਜਾਨਚੀ, ਬਰਜਿੰਦਰ ਸਿੰਘ ਮਿੰਟੂ, ਕਮਲਦੀਪ, ਬਿ੍ਜ ਭੂਸਨ ਸਨੋਰ, ਰਾਜੇਸ਼ ਕਾਕਾ, ਸੁਰੇਸ਼ ਕੁਮਾਰ ਸਮਾਣਾ, ਸਤੀਸ ਅਰੋੜਾ ਕੰਪਨੀ ਅਤੇ ਹੋਰ ਡਿੱਪੂ ਹੋਲਡਰ ਸਾੱਥੀ ਸ਼ਾਮਲ ਸਨ।

Related Post