post

Jasbeer Singh

(Chief Editor)

Punjab

ਸ੍ਰੀ ਹਰਿਮੰਦਰ ਸਾਹਿਬ ਦੀ ਏ. ਆਈ. ਜਨਰੇਟਿਡ ਤਸਵੀਰ ਨਾਲ ਬੇਅਦਬੀ

post-img

ਸ੍ਰੀ ਹਰਿਮੰਦਰ ਸਾਹਿਬ ਦੀ ਏ. ਆਈ. ਜਨਰੇਟਿਡ ਤਸਵੀਰ ਨਾਲ ਬੇਅਦਬੀ ਅੰਮ੍ਰਿਤਸਰ, 4 ਮਈ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਸਵੀਰ ਤਿਆਰ ਕਰਕੇ ਬੇਅਦਬੀ ਕੀਤੀ ਗਈ ਹੈ। ਕੀ ਹੈ ਏ. ਆਈ. ਜਨਰੇਟਿਡ ਤਸਵੀਰ ਵਿਚ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਮੁੜ ਬੇਅਦਬੀ ਕੀਤੀ ਗਈ। ਇਸ ਦੀ ਤਸਵੀਰ ਵੀ ਸਾਹਮਣੇ ਆਈ ਹੈ। ਇਸ ਵਿੱਚ ਤਿੰਨ ਲੋਕ ਇੱਕ ਲੜਕਾ ਅਤੇ ਦੋ ਆਦਮੀ - ਦਰਬਾਰ ਸਾਹਿਬ ਵਿਖੇ ਨੰਗੇ ਪੈਰੀਂ ਤੇ ਚੱਪਲਾਂ ’ਚ ਨਜ਼ਰ ਆਏ । ਇੰਨਾ ਹੀ ਨਹੀਂ ਇਨ੍ਹਾਂ ਨੇ ਬੇਅਦਬੀ ਵਾਲੀ ਤਸਵੀਰ ਦਾ ਸਟੇਟਸ ਵੀ ਲਾਇਆ । ਤਿੰਨਾਂ ਨੇ ਸਿਰ ਵੀ ਨਹੀਂ ਢਕਿਆ ਹੋਇਆ ਸੀ । ਉਹ ਇੱਕ ਨਵੀਂ ਐਕਟਿਵਾ ਦੀਆਂ ਚਾਬੀਆਂ ਫੜੀ ਫੋਟੋ ਲਈ ਪੋਜ਼ ਦਿੰਦੇ ਵਿਖਾਈ ਦਿੱਤੇ । ਇਸ ਨਾਲ ਲੋਕਾਂ ਵਿੱਚ ਰੋਸ ਫੈਲ ਗਿਆ ਹੈ । ਕੀ ਆਖਿਆ ਤਸਵੀਰ ਜਾਰੀ ਕਰਨ ਵਾਲਿਆਂ ਨੇ ਉਪਰੋਕਤ ਜਾਰੀ ਕੀਤੀ ਗਈ ਤਸਵੀਰ ਸਬੰਧੀ ਜਦੋਂ ਸਿੱਖਾਂ ਨੇ ਫੋਨ ਕਰਕੇ ਉਸ ਆਦਮੀ ਤੋਂ ਸਵਾਲ ਕੀਤਾਂ ਤਾਂ ਉਸ ਨੇ ਕਿਹਾ ਕਿ ਅਸੀਂ ਇਸ ਨੂੰ ਡਿਲੀਟ ਕਰ ਦੇਵਾਂਗੇ । ਅਸੀਂ ਮੁਆਫ਼ੀ ਮੰਗਦੇ ਹਾਂ, ਇਹ ਅਣਜਾਣੇ ਵਿੱਚ ਹੋਇਆ ਹੈ । ਕਿਰਪਾ ਕਰਕੇ ਸਾਨੂੰ ਮੁਆਫ਼ ਕਰ ਦਿਓ। ਦੱਸਣਯੋਗ ਹੈ ਇਹ ਪਹਿਲੀ ਅਜਿਹੀ ਘਟਨਾ ਨਹੀਂ ਹੈ ਬਲਕਿ ਪਹਿਲਾਂ ਵੀ ਕਈ ਵਾਰ ਵੀਡੀਓ ਅਤੇ ਤਸਵੀਰਾਂ ਇਸੇ ਤਰ੍ਹਾਂ ਜਾਰੀ ਕਰਕੇ ਬੇਅਦਬੀਆਂ ਕੀਤੀਆਂ ਗਈਆਂ ਹਨ। ਉਪਰੋਕਤ ਸਮੁੱਚੇ ਘਟਨਾਕ੍ਰਮ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਨੇ ਵੀ ਫੋਟੋ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Related Post

Instagram