post

Jasbeer Singh

(Chief Editor)

Patiala News

ਜਿਲਾ ਚੇਅਰਮੈਨ ਐਸ. ਸੀ. ਵਿਭਾਗ ਸੁੱਖੇਵਾਲ ਨੇ ਜਿਲਾ ਪ੍ਰਧਾਨ ਖਨੋੜਾ ਨੂੰ ਸੌਂਪੇ ਵੋਟ ਚੋਰ ਗੱਦੀ ਛੋੜ ਹਸਤਾਖਰ ਫਾਰਮ

post-img

ਜਿਲਾ ਚੇਅਰਮੈਨ ਐਸ. ਸੀ. ਵਿਭਾਗ ਸੁੱਖੇਵਾਲ ਨੇ ਜਿਲਾ ਪ੍ਰਧਾਨ ਖਨੋੜਾ ਨੂੰ ਸੌਂਪੇ ਵੋਟ ਚੋਰ ਗੱਦੀ ਛੋੜ ਹਸਤਾਖਰ ਫਾਰਮ -ਵੱਡੀ ਗਿਣਤੀ ਚ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ : ਖਨੌੜਾ ਨਾਭਾ 11 ਅਕਤੂਬਰ 2025 : ਦੇਸ਼ ਭਰ ਵਿੱਚ ਕੁੱਲ ਹਿੰਦ ਕਾਂਗਰਸ ਵਲੋਂ ਭਾਜਪਾ ਸਰਕਾਰ ਖ਼ਿਲਾਫ਼ ਵੋਟ ਚੋਰ ਗੱਦੀ ਛੋੜ ਦਸਤਖਤ ਮੁਹਿੰਮ ਚਲ ਰਹੀ ਹੈ ਜਿਸ ਤੇ ਚਲਦਿਆ ਅੱਜ ਜਿਲਾ ਚੇਅਰਮੈਨ ਐਸ ਸੀ ਵਿਭਾਗ ਰੂਲਰ ਪਟਿਆਲਾ ਕੁਲਵਿੰਦਰ ਸਿੰਘ ਸੁੱਖੇਵਾਲ ਵਲੋਂ ਜ਼ਿਲਾ ਕਾਗਰਸ ਕਮੇਟੀ ਦਿਹਾਤੀ ਪਟਿਆਲਾ ਦੇ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੂੰ ਵੱਡੀ ਗਿਣਤੀ ਲੋਕਾਂ ਵਲੋਂ ਵੋਟ ਚੋਰੀ ਦੇ ਖਿਲਾਫ ਕੀਤੇ ਦਸਤਖ਼ਤਾ ਵਾਲੇ ਫਾਰਮ ਸੋਪੇ ਗਏ ਇਸ ਮੋਕੇ ਮਹੰਤ ਖਨੋੜਾ ਨੇ ਸੁੱਖੇਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਸਾਡੇ ਦੇਸ਼ ਵਿੱਚ ਲੋਕਤੰਤਰ ਨੂੰ ਅਸਲ ਹਕੀਕਤ ਚ ਲਿਆਉਣ ਲਈ ਸਾਡੇ ਲੱਖਾਂ ਨੋਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਅਸੀਂ ਵੀ ਕਿਸੇ ਕੀਮਤ ਤੇ ਅਪਣੇ ਦੇਸ਼ ਦੇ ਲੋਕਤੰਤਰ ਨੂੰ ਢਾਹ ਨਹੀਂ ਲੱਗਣ ਦਿਆਂਗੇ ਇਸੇ ਮਕਸਦ ਨਾਲ ਵੋਟ ਚੋਰੀ ਖਿਲਾਫ ਆਲ ਇੰਡੀਆ ਕਾਂਗਰਸ ਤੇ ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਨਿਰਦੇਸ਼ਾਂ ਤੇ ਵੋਟ ਚੋਰੀ ਖਿਲਾਫ ਹਸਤਾਖਰ ਮੁਹਿੰਮ ਤਹਿਤ ਫਾਰਮ ਭਰੇ ਜਾ ਰਹੇ ਤੇ ਵੱਡੀ ਗਿਣਤੀ ਚ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ ਇਸ ਮੋਕੇ ਉਨਾ ਨਾਲ ਐਸ ਸੀ ਵਿਭਾਗ ਬਲਾਕ ਨਾਭਾ ਦੇ ਪ੍ਰਧਾਨ ਰਣਯੋਧ ਸਿੰਘ ਵੀ ਮੋਜੂਦ ਸਨ

Related Post