
ਪੰਜਾਬ ਸਰਕਾਰ ਡੀ ਏ ਦੀਆ ਕਿਸਤਾ ਤੇ ਬਕਾਇਆ ਦਿਵਾਲੀ ਤੋਂ ਪਹਿਲਾਂ ਦੇਵੇ : ਅਧਿਆਪਕ ਦਲ ਪੰਜਾਬ
- by Jasbeer Singh
- October 11, 2025

ਪੰਜਾਬ ਸਰਕਾਰ ਡੀ ਏ ਦੀਆ ਕਿਸਤਾ ਤੇ ਬਕਾਇਆ ਦਿਵਾਲੀ ਤੋਂ ਪਹਿਲਾਂ ਦੇਵੇ : ਅਧਿਆਪਕ ਦਲ ਪੰਜਾਬ ਨਾਭਾ 11 ਅਕਤੂਬਰ 2025 : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋ ਪਹਿਲਾ ਮੁੱਖ ਭਗਵੰਤ ਸਿੰਘ ਮਾਨ ਤੇ ਅਰਬਿੰਦ ਕੇਜਰੀਵਾਲ ਨੇ ਮੁਲਾਜ਼ਮ ਵਰਗ ਪੈਨਸ਼ਨਰਜ ਤੇ ਬੇਰੁਜ਼ਗਾਰ ਅਧਿਆਪਕਾ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਚੋਣਾ ਤੋ ਪਹਿਲਾ ਵਾਅਦੇ ਕੀਤੇ ਸਨ ਕਿ ਕੱਚੇ ਮੁਲਾਜ਼ਮਾ ਨੂੰ ਪੱਕਾ ਕੀਤਾ ਜਾਵੇਗਾ ਡੀ ਏ ਦਾ ਤੇ ਪੇ ਕਮਿਸ਼ਨ ਦਾ ਬਕਾਇਆ ਦਿੱਤਾ ਜਾਵੇਗਾ। ਪੁਰਾਣੀ ਪੈਨਸ਼ਨ ਸਕੀਮ ਮੁੜ ਬਹਾਲ ਕੀਤੀ ਜਾਵੇਗੀ 646 ਪੀ ਟੀ ਆਈ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਸਾਡੀ ਸਰਕਾਰ ਆਉਣ ਤੇ ਮੁਲਾਜ਼ਮ ਵਰਗ ਨੂੰ ਧਰਨੇ ਲਾਉਣ ਦੀ ਲੋੜ ਨਹੀ ਪਵੇਗੀ । ਹੁਣ ਧਰਨੇ ਲਾਉਣ ਵਾਲਿਆਂ ਤੇ ਡੰਡਿਆਂ ਦੀ ਵਰਖਾ ਕੀਤੀ ਜਾਂਦੀ ਜਦੋ ਕਿ ਮੁਲਾਜ਼ਮ ਵਰਗ ਪੈਨਸ਼ਨਰਜ ਤੇ ਬੇਰੁਜ਼ਗਾਰ ਅਧਿਆਪਕਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਬਣਾਈ ਸੀ ਮੁੱਖ ਮੰਤਰੀ ਜੀ ਆਪਣੇ ਭਾਸ਼ਨਾਂ ਵਿੱਚ ਆਮ ਕਹਿੰਦੇ ਰਹਿੰਦੇ ਹਨ ਕਿ ਸਰਕਾਰ ਦਾ ਖ਼ਜ਼ਾਨਾ ਕਦੇ ਖਾਲੀ ਨਹੀ ਹੁੰਦਾ ਕੇਵਲ ਨੀਤ ਸ਼ਾਫ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਜੀ ਤੁਹਾਡੀ ਨੀਤ ਤਾਂ ਸ਼ਾਫ ਹੈ ਤੁਹਾਡੀ ਨੀਤ ਤੇ ਕਿਸੇ ਨੂੰ ਕੋਈ ਸ਼ੱਕ ਨਹੀ ਹੈ ਇੰਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਅਧਿਆਪਕ ਦਲ ਪੰਜਾਬ ਦੇ ਮੁੱਖ ਸਲਾਹਕਾਰ ਪਿਸ਼ੌਰਾ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਧਾਰੌਕੀ, ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਰੋਣੀ ,ਜਗਦੇਵ ਸਿੰਘ ਬੌੜਾਂ ,ਜਗਤਾਰ ਸਿੰਘ ਟਿਵਾਣਾ ਜ਼ਿਲ੍ਹਾ ਪਧਾਨ, ਜਨ ਸਕੱਤਰ ਪ੍ਰਵੀਨ ਕੁਮਾਰ ਨੇ ਪੰਜਾਬ ਸਰਕਾਰ ਤੋਂ ਪੂਰਜੋਰ ਮੰਗ ਕੀਤੀ ਦਿਵਾਲੀ ਦੇ ਤਿਉਹਾਰ ਤੋ ਪਹਿਲਾ ਡੀ ਏ 42ਪ੍ਰਤੀਸ਼ਤ ਤੋਂ ਵਧਾ ਕੇ 58ਪ੍ਰਤੀਸ਼ਤ ਕਰਨ ਦਾ ਨੋਟੀਫਿਕੇਸਨ ਜਾਰੀ ਕੀਤਾ ਜਾਵੇ ਤੇ ਡੀ ਏ ਦੀਆਂ ਪੁਰਾਣੀਆਂ ਕਿਸ਼ਤਾਂ ਦਾ ਬਕਾਇਆ ਦੇਣ ਦਾ ਪੱਤਰ ਵੀ ਜਾਰੀ ਕੀਤਾ ਜਾਵੇ ਇਸ ਮੌਕੇ ਹਰਿੰਦਰ ਸਿੰਘ ਸੋਹੀ, ਸੁਖਵਿੰਦਰਜੀਤ ਸਿੰਘ ਰੈਹਿਲ, ਜਸਪਾਲ ਸਿੰਘ ਧਾਰੌਕੀ ,ਗੁਰਪ੍ਰੀਤ ਸਿੰਘ ਟਿਵਾਣਾ, ਜਸਵਿੰਦਰ ਸਿੰਘ ਸੰਧੂ ,ਗੁਰਪ੍ਰੀਤ ਢਿੱਲੋ ,ਤਰਸੇਮ ਸਿੰਘ ਤੇਜਾ, ਅਮਰੀਕ ਸਿੰਘ ਸੁੱਧੇਵਾਲ, ਮਨਮੋਹਨ ਕੁਮਾਰ, ਪਰਮਜੀਤ ਬਾਵਾ, ਭਜਨ ਸਿੰਘ ਖਹਿਰਾ, ਬਿਕਰਮ ਸਿੰਘ, ਅੰਮ੍ਰਿਤਪਾਲ ਸਿੰਘ ਕਮੇਲੀ ,ਰਵਿੰਦਰ ਸੋਰੀ, ਸੰਢੋਰੀਆ ਖਾਨ ਵੀ ਮੌਜੂਦ ਸਨ