ਬਿਹਾਰ ਅਧਿਆਪਕ ਭਰਤੀ ਪੇਪਰ ਲੀਕ ਮਾਮਲੇ `ਚ ਡਾਕਟਰ ਗ੍ਰਿਫ਼ਤਾਰ
ਪਟਨਾ, 29 ਜੁਲਾਈ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਪੁਲਸ ਵਲੋਂ ਅਧਿਆਪਕ ਭਰਤੀ ਲੀਕ ਮਾਮਲੇ ਵਿਚ ਜਾਂਚ ਦੌਰਾਨ ਇਕ ਡਾਕਟਰ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਡਾਕਟਰ
ਬਿਹਾਰ ਪੁਲਸ ਦੀ ਆਰਥਿਕ ਅਪਰਾਧ ਇਕਾਈ ਨੇ ਮਾਰਚ 2024 `ਚ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਦੀ ਹੋਈ ਅਧਿਆਪਕ ਭਰਤੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ (Question paper leak) ਹੋਣ ਦੇ ਮਾਮਲੇ ਦੀ ਜਾਂਚ ਸਬੰਧੀ ਇਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ । ਮੁਲਜ਼ਮ ਦੀ ਪਛਾਣ ਜਹਾਨਾਬਾਦ ਜਿ਼ਲੇ ਦੇ ਰਹਿਣ ਵਾਲੇ ਡਾ. ਮਨੀਸ਼ ਕੁਮਾਰ (Dr. Manish Kumar) ਵਜੋਂ ਹੋਈ ਹੈ । ਐਤਵਾਰ ਉਸ ਨੂੰ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ।
ਕਿੰਨੇ ਵਿਅਕਤੀਆਂ ਨੂੰ ਕੀਤਾ ਜਾ ਚੁੱਕਿਆ ਹੈ ਗ੍ਰਿਫ਼ਤਾਰ
ਹੁਣ ਤੱਕ ਉਕਤ ਮਾਮਲੇ `ਚ 296 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਜਾਂਚ ਤੋਂ ਪਤਾ ਲੱਗਾ ਹੈ ਕਿ ਡਾ. ਮਨੀਸ਼ ਕੁਮਾਰ ਦਾ ਸਬੰਧ ਡਾ. ਸਿਵ ਨਾਲ ਸੀ ਜੋ ਸੰਜੀਵ ਕੁਮਾਰ ਸਿੰਘ ਉਰਫ਼ ਸੰਜੀਵ ਮੁਖੀਆ ਦਾ ਪੁੱਤਰ ਹੈ । ਸੰਜੀਵ ਮੁਖੀਆ ਨੀਟ (ਯੂ. ਜੀ.)-2024 ਪ੍ਰਸ਼ਨ ਪੱਤਰ ਲੀਕ ਮਾਮਲੇ ਦਾ ਕਥਿਤ ਮਾਸਟਰਮਾਈਂਡ ਹੈ, ਜਿਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਕਰ ਰਹੀ ਹੈ ।
