post

Jasbeer Singh

(Chief Editor)

National

ਡਾ. ਬਿਲਾਲ ਤੇ ਯਾਸੀਰ ਦੀ ਐੱਨ. ਆਈ. ਏ. ਹਿਰਾਸਤ `ਚ ਵਾਧਾ

post-img

ਡਾ. ਬਿਲਾਲ ਤੇ ਯਾਸੀਰ ਦੀ ਐੱਨ. ਆਈ. ਏ. ਹਿਰਾਸਤ `ਚ ਵਾਧਾ ਨਵੀਂ ਦਿੱਲੀ, 27 ਦਸੰਬਰ 2025 : ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਲਾਲ ਕਿਲਾ ਧਮਾਕਾ ਮਾਮਲੇ `ਚ 2 ਮੁਲਜ਼ਮਾਂ ਦੀ ਐੱਨ. ਆਈ. ਏ. ਹਿਰਾਸਤ ਸ਼ੁੱਕਰਵਾਰ ਵਧਾ ਦਿੱਤੀ। ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਜਾਂਚ ਏਜੰਸੀ ਨੂੰ ਯਾਸਿਰ ਅਹਿਮਦ ਡਾਰ ਤੋਂ 10 ਦਿਨ ਤੇ ਡਾ. ਬਿਲਾਲ ਨਸੀਰ ਮੱਲਾ ਤੋਂ 8 ਦਿਨ ਹੋਰ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ। ਉਮਰ-ਉਨ-ਨਬੀ ਧਮਾਕੇ ਦਾ ਸੀ ਕਥਿਤ ਮਾਸਟਰਮਾਈਂਡ ਰਾਸ਼ਟਰੀ ਜਾਂਚ ਏਜੰਸੀ ਦੀ ਜਾਂਚ ਅਨੁਸਾਰ ਉਮਰ-ਉਨ-ਨਬੀ 10 ਨਵੰਬਰ ਨੂੰ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਚਲਾ ਰਿਹਾ ਸੀ। ਉਹ ਧਮਾਕੇ ਦਾ ਕਥਿਤ ਮਾਸਟਰਮਾਈਂਡ ਸੀ। ਐੱਨ. ਆਈ. ਏ. ਨੇ 9 ਦਸੰਬਰ ਨੂੰ ਦਿੱਲੀ `ਚ ਡਾਕਟਰ ਬਿਲਾਲ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਨੂੰ ਸਾਜ਼ਿਸ਼ `ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। 18 ਦਸੰਬਰ ਨੂੰ ਇਸੇ ਮਾਮਲੇ `ਚ 9ਵੇਂ ਮੁਲਜ਼ਮ ਯਾਸਿਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।

Related Post

Instagram