post

Jasbeer Singh

(Chief Editor)

National

ਜੰਗ ਦੇ ਮੈਦਾਨ `ਚ ਕੰਬੋਡੀਆ ਦੀ ਬੇਇੱਜ਼ਤੀ

post-img

ਜੰਗ ਦੇ ਮੈਦਾਨ `ਚ ਕੰਬੋਡੀਆ ਦੀ ਬੇਇੱਜ਼ਤੀ ਬੀਜਿੰਗ, 27 ਦਸੰਬਰ 2025 : ਚੀਨ ਭਾਵੇਂ ਨਿਰਮਾਣ ਦਾ ਮਾਹਰ ਬਣਨ ਦੀਆਂ ਲੱਖ ਕੋਸਿ਼ਸ਼ਾਂ ਕਰੇ ਪਰ ਉਸਦੇ ਬਣਾਏ ਹੋਏ ਛੋਟੇ-ਛੋਟੇ ਸਾਮਾਨਾਂ ਤੋਂ ਲੈ ਕੇ ਫੌਜੀ ਸਪਲਾਈ ਤੱਕ ਸਭ ਘਟੀਆ ਕੁਆਲਿਟੀ ਦਾ ਸਬੂਤ ਦਿੰਦੇ ਹਨ। ਹਾਲ ਹੀ ਵਿਚ ਕੰਬੋਡੀਅਨ ਫੌਜ ਦਾ ਚੀਨ ਤੋਂ ਫੌਜੀ ਉਪਕਰਣ ਦਰਾਮਦ ਕਰਨ ਦਾ ਫੈਸਲਾ ਮਹਿੰਗਾ ਸਾਬਤ ਹੋਇਆ। ਚੀਨ ਦਾ ਰਾਕੇਟ ਲਾਂਚਰ ਫਟਣ ਕਾਰਨ 8 ਦੀ ਮੌਤ ਕੰਬੋਡੀਆ ਨੂੰ ਥਾਈਲੈਂਡ ਦੇ ਨਾਲ ਜੰਗ ਦੇ ਮੈਦਾਨ ਵਿਚ ਸ਼ਰਮਿੰਦਗੀ ਝੱਲਣੀ ਪਈ ਜਦੋਂ ਚੀਨ ਵੱਲੋਂ ਸਪਲਾਈ ਕੀਤਾ ਗਿਆ ਇਕ ਵਿਸ਼ਾਲ, ਉੱਚ-ਤਕਨੀਕੀ ਰਾਕੇਟ ਲਾਂਚਰ ਆਪ੍ਰੇਸ਼ਨ ਦੌਰਾਨ ਫਟ ਗਿਆ। ਇਹ ਰਾਕੇਟ ਲਾਂਚਰ ਇਕ ਦੇਸੀ ਪਿਸਤੌਲ ਵਾਂਗ ਬੈਕਫਾਇਰ ਹੋ ਗਿਆ । ਇਸ ਘਟਨਾ ਵਿਚ 8 ਕੰਬੋਡੀਅਨ ਫੌਜੀ ਮਾਰੇ ਗਏ ਸਨ।

Related Post

Instagram