
ਡਾ. ਦਰਸ਼ਨ ਸਿੰਘ ਆਸ਼ਟ ਨੂੰ ਕੌਮੀ ਬਾਲ ਸਾਹਿਤ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ
- by Jasbeer Singh
- July 27, 2024

ਡਾ. ਦਰਸ਼ਨ ਸਿੰਘ ਆਸ਼ਟ ਨੂੰ ਕੌਮੀ ਬਾਲ ਸਾਹਿਤ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਪਟਿਆਲਾ, 27 ਜੁਲਾਈ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ` ਨੂੰ ਰਾਜਸਮੰਦ (ਰਾਜਸਥਾਨ) ਵਿਖੇ 16 ਅਗਸਤ ਤੋਂ 18 ਅਗਸਤ, 2024 ਨੂੰ ਹੋ ਰਹੇ ਕੌਮੀ ਬਾਲ ਸਾਹਿਤ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਜਿੱਥੇ ਉਹ ਹੋਰਨਾਂ ਜ਼ੁਬਾਨਾਂ ਦੇ ਬਾਲ ਸਾਹਿਤ ਦੇ ਨਾਲ ਨਾਲ ਪੰਜਾਬੀ ਵਿਚ ਲਿਖੇ ਜਾ ਰਹੇ ਬਾਲ ਸਾਹਿਤ ਦੀ ਵਿਸ਼ੇਸ਼ ਤੌਰ ਤੇ ਚਰਚਾ ਕਰਨਗੇ। ਇਹ ਸਮਾਗਮ ਪ੍ਰਸਿੱਧ ਬਾਲ ਰਿਸਾਲੇ ਬੱਚੋਂ ਕਾ ਦੇਸ਼` ਅਤੇ ਅੰਤਰਰਾਸ਼ਟਰੀ ਸੰਸਥਾਨ ਅਣੁਵ੍ਰਤ ਵਿਸ਼ਵ ਭਾਰਤੀ ਸੁਸਾਇਟੀ ਦੇ ਮੁੱਖ ਦਫ਼ਤਰ ਚਿਲਡਰਨਜ਼ ਪੀਸ ਪੈਲੇਸ` ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸਮਾਗਮ ਬਾਰੇ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਅਵਿਨਾਸ਼ ਨਾਹਰ ਨੇ ਦੱਸਿਆ ਕਿ ਸੰਯੁਕਤ ਕੌਮੀ ਸੰਘ ਦੇ ਵਿਸ਼ਵੀ ਸੰਵਾਦ ਵਿਭਾਗ ਨਾਲ ਸੰਬੰਧਤ ਇਹ ਸੁਸਾਇਟੀ ਪਿਛਲੇ 75 ਸਾਲਾਂ ਤੋਂ ਬੱਚਿਆਂ ਦੇ ਹਿਤ ਵਿਚ ਕੰਮ ਕਰਨ ਵਾਲੀ ਕੇਂਦਰੀ ਸੰਸਥਾ ਹੈ ਜਿਸ ਨਾਲ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ 200 ਤੋਂ ਵੱਧ ਕੇਂਦਰ ਹਨ। ਇਸ ਸੁਸਾਇਟੀ ਦੇ ਸਾਬਕਾ ਮੁੱਖੀ ਅਤੇ ਬੱਚੋਂ ਕਾ ਦੇਸ਼` ਬਾਲ ਰਿਸਾਲੇ ਦੇ ਸੰਪਾਦਕ ਸੰਚਯ ਜੈਨ ਨੇ ਦੱਸਿਆ ਕਿ ਇਸ ਸਮਾਗਮ ਵਿਚ ਭਾਰਤ ਦੇ 15 ਪ੍ਰਾਂਤਾਂ ਦੇ 100 ਸੌ ਤੋਂ ਵੱਧ ਪ੍ਰਤਿਨਿਧ ਬਾਲ ਸਾਹਿਤ ਲੇਖਕ ਭਾਗ ਲੈ ਰਹੇ ਹਨ।ਇਸ ਸਮਾਗਮ ਦੇ ਵੱਖ ਵੱਖ ਸੈਸ਼ਨਾਂ ਵਿਚ ਬਾਲ ਸਾਹਿਤ ਦੇ ਵੱਖ ਵੱਖ ਪੱਖਾਂ ਬਾਰੇ ਚੁਣੌਤੀਆਂ ਸਮੇਤ ਡੂੰਘੀ ਚਰਚਾ ਕੀਤੀ ਜਾਵੇਗੀ । ਇਸ ਦੌਰਾਨ ਸੁਸਾਇਟੀ ਵੱਲੋਂ ਡਾ. ਦਰਸ਼ਨ ਸਿੰਘ ਆਸ਼ਟ ਨਾਲ ਰਾਜਸਥਾਨ ਦੇ ਅਲਗ ਅਲਗ ਸਕੂਲਾਂ ਵਿਚ ਵਿਦਿਆਰਥੀਆਂ ਨਾਲ ਵਿਸ਼ੇਸ਼ ਰੂਬਰੂ ਵੀ ਕਰਵਾਇਆ ਜਾਵੇਗਾ ।