ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਕਿਸਾਨਾਂ ਨੂੰ ਕੱਢੇ ਡਰਾਅ ਮਾਲੇਰਕੋਟਲਾ, 26 ਨਵੰਬਰ 2025 : ਫਸਲਾਂ ਦੀ ਰਹਿੰਦ-ਖੁਹੰਦ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਜ਼ਿਲ੍ਹੇ`ਚ ਨਿੱਜੀ ਕਿਸਾਨਾਂ,ਸਹਿਕਾਰੀ ਸਭਾਵਾਂ,ਰਜਿਸਟਰਡ ਕਿਸਾਨ ਗਰੁੱਪਾਂ, ਐਫ. ਪੀ. ਓ. ਆਦਿ ਵਲੋਂ ਸਬਸਿਡੀ ਤੇ ਖੇਤੀ ਸੰਦ ਉਤਪਾਦ ਲੈਣ ਲਈ ਆਪਣੇ ਬਿਨੈਪੱਤਰ ਆਨ ਲਾਈਨ ਪੋਰਟਲ ਤੇ 3 ਨਵੰਬਰ ਤੱਕ ਅਪਲਾਈ ਕੀਤੇ ਗਏ ਸਨ ਅਤੇ ਜਿਨ੍ਹਾਂ ਕਿਸਾਨਾਂ ਵੱਲੋਂ 5 ਹਜ਼ਾਰ ਰੁਪਏ ਟੋਕਨ ਮਨੀ ਜਮ੍ਹਾ ਕਰਵਾਈ ਗਈ ਸੀ । ਇਨ੍ਹਾਂ ਕਿਸਾਨਾਂ ਅਤੇ ਗਰੁੱਪਾਂ ਨੂੰ ਖੇਤੀ ਮਸ਼ੀਨਰੀ ਉਤਪਾਦ ਸਬਸਿਡੀ ਤੇ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਰਾਕੇਸ਼ ਗਰਗ ਦੀ ਅਗਵਾਈ ਹੇਠ ਰੈਂਡੇਮਾਈਜੇਸ਼ਨ ਸਿਸਟਮ ਰਾਹੀਂ ਡਰਾਅ ਕੱਢੇ ਗਏ । ਫਸਲਾਂ ਦੀ ਰਹਿੰਦ-ਖੂਹੰਦ ਨੂੰ ਖੇਤ ਵਿਚ ਗਾਲਣ ਲਈ ਸਹਾਈ ਸਿੱਧ ਹੋਣਗੀਆਂ ਮਸ਼ੀਨਾਂ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਕੱਢੇ ਗਏ ਡਰਾਅ ਅਨੁਸਾਰ ਸੀ. ਆਰ. ਐਮ. ਸਕੀਮ ਤਹਿਤ ਜ਼ਿਲ੍ਹੇ ਦੇ 11 ਐਸ. ਸੀ. ਕਿਸਾਨਾਂ ਅਤੇ 6 ਕਸਟਮ ਹਾਈਰਿੰਗ ਸੈਂਟਰਾਂ ਨੂੰ ਕਰੀਬ 2.5 ਕਰੋੜ ਰੁਪਏ ਦੀ ਮਸ਼ੀਨਰੀ ਖਰੀਦਣ ਤੇ ਵਿਭਾਗ ਵਲੋਂ ਸਬਸਿਡੀ ਜਾਰੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਕਿਸਾਨਾਂ ਲਈ ਵਾਤਾਵਰਨ ਪੱਖੀ ਖੇਤੀਬਾੜੀ ਲਈ,ਫਸਲਾਂ ਦੀ ਰਹਿੰਦ-ਖੁਹੰਦ ਨੂੰ ਖੇਤ ਵਿੱਚ ਹੀ ਗਾਲਣ ਅਤੇ ਆਧੁਨਿਕ ਖੇਤੀਬਾੜੀ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ। 11 ਕਿਸਾਨਾਂ ਨੂੰ ਕਰਵਾਏ ਜਾਣਗੇ 53 ਲੱਖ ਰੁਪਏ ਦੇ ਖੇਤੀ ਸੰਧ ਉਤਪਾਦ ਸਬਸਿਡੀ ਤੇ ਮੁਹੱਈਆ ਜ਼ਿਲ੍ਹਾ ਖੇਤੀਬਾੜੀ ਇੰਜੀ. ਗੁਰਿੰਦਰ ਸਿੰਘ ਨੇ ਦੱਸਿਆ ਕਿ ਨਿੱਜੀ ਕਿਸਾਨਾਂ ਦੀ ਕੈਟਾਗਰੀ ਵਿੱਚ ਡਰਾਅ ਵਿੱਚ ਸਫ਼ਲ ਰਹੇ 11 ਕਿਸਾਨਾਂ ਨੂੰ ਕਰੀਬ 53 ਲੱਖ ਰੁਪਏ ਦੇ ਖੇਤੀ ਸੰਦ ਉਤਪਾਦ ਸਬਸਿਡੀ ਤੇ ਮੁਹੱਈਆ ਕਰਵਾਏ ਜਾਣਗੇ । ਇਸ ਤੋਂ ਇਲਾਵਾ 6 ਕਸਟਮ ਹਾਈਰਿੰਗ ਸੈਂਟਰਾਂ ਨੂੰ 2 ਕਰੋੜ ਰੁਪਏ ਦੇ ਖੇਤੀਬਾੜੀ ਸੰਦ ਸਬਸਿਡੀ ਤੇ ਮੁਹੱਈਆਂ ਕਰਵਾਏ ਜਾਣਗੇ। ਇਹ ਡਰਾਅ ਸੀ. ਆਰ. ਐਮ. ਸਕੀਮ ਸਾਲ 2025-26 ਵਿੱਚ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਆਰ. ਐਮ. ਬੀ. ਪਲਾਓ, ਜ਼ੀਰੋ ਟਿਲ ਡਰਿੱਲ, ਪੈਡੀ ਸਟਰਾਅ ਚੌਪਰ,ਸ਼ਰੱਬ ਮਾਸਟਰ, ਸੁਪਰ ਐਸ. ਐਮ. ਐਸ.,ਬੇਲਰ, ਰੇਕ ਅਤੇ ਕਰਾਪ ਰੀਪਰ,ਸਰਫੇਸ ਸੀਡਰ ਅਤੇ ਟਰੈਕਟਰ ਆਦਿ ਮਸ਼ੀਨਾਂ ਦੇ ਕੱਢੇ ਗਏ ਤਾਂ ਜੋ ਕਿਸਾਨ ਸੀ. ਆਰ. ਐਮ ਸਕੀਮ ਤਹਿਤ ਪਰਾਲੀ ਦਾ ਯੌਗ ਪ੍ਰਬੰਧਨ ਕਰ ਸਕਣ । ਮੁੱਖ ਖੇਤੀਬਾੜੀ ਅਫ਼ਸਰ ਨੇ ਦਿੱਤੀ ਜਾਣਕਾਰੀ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ ਸੀਟੂ ਸਕੀਮ ਅਧੀਨ ਪਰਾਲੀ ਦੇ ਯੋਗ ਪ੍ਰਬੰਧਨ ਕਰਨ ਵਾਲੀ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਦੇ ਮਿੱਥੇ ਟੀਚੇ ਤਹਿਤ ਡਰਾਅ ਕੱਢਿਆ ਗਿਆ ਹੈ ਅਤੇ ਚੁਣੇ ਗਏ ਲਾਭਪਾਤਰੀਆ ਦੇ ਜ਼ਰੂਰੀ ਦਸਤਾਵੇਜ ਚੈੱਕ ਕਰਨ ਉਪਰੰਤ ਮਨਜੂਰੀ ਪੱਤਰ ਵਿਭਾਗ ਦੇ ਪੋਰਟਲ ਤੇ ਜਲਦ ਹੀ ਤੱਕ ਜਾਰੀ ਕੀਤੇ ਜਾਣਗੇ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਸਤਿੰਦਰ ਕੌਰ ਅਤੇ ਅਗਾਂਹ ਵਧੂ ਕਿਸਾਨ ਹਾਜਰ ਸਨ ।
