ਕਾਰ-ਟਰੱਕ ਦੀ ਟੱਕਰ ਵਿਚ ਕਾਰ ਚਾਲਕ ਦੀ ਇਲਾਜ ਦੌੌਰਾਨ ਹੋਈ ਮੌਤ
ਸੰਗਰੂਰ, 4 ਜੂਨ 2026 : ਪੰਜਾਬ ਦੇ ਜਿਲਾ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ ਤੇ ਤੜਕੇ ਕਾਰ-ਟਰੱਕ (Car-Truck) ਦੀ ਆਪਸ ਵਿਚ ਹੋਈ ਭਿਆਨਕ ਟੱਕਰ ਵਿਚ ਕਾਰ ਚਾਲਕ ਦੀ ਮੌਤ (Death) ਹੋ ਗਈ ਹੈ ।
ਕਿਵੇਂ ਵਾਪਰਿਆ ਸੜਕ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ `ਤੇ ਪੀ. ਜੀ. ਆਈ. ਘਾਬਦਾਂ ਨੇੜੇ ਅੱਜ ਤੜਕੇ ਕਰੀਬ 3 ਵਜੇ ਇੱਕ ਦਰਦਨਾਕ ਸੜਕ ਹਾਦਸਾ (Road accident) ਵਾਪਰ ਗਿਆ । ਮੁੱਢਲੀ ਜਾਣਕਾਰੀ ਅਨੁਸਾਰ ਬਰੇਜ਼ਾ ਕਾਰ ਜੋ ਕਿ ਸੰਗਰੂਰ ਤੋਂ ਪਟਿਆਲਾ ਵੱਲ ਜਾ ਰਹੀ ਸੀ ਕਿ ਅਚਾਨਕ ਕਾਰ ਡਿਵਾਈਡਰ ਪਾਰ ਕਰਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਈ ।
ਕੌਣ ਹੈ ਇਹ ਕਾਰ ਚਾਲਕ
ਹਾਦਸੇ ਵਿੱਚ ਕਾਰ ਚਾਲਕ ਜਗਦੀਸ਼ ਕੁਮਾਰ (34) ਪੁੱਤਰ ਮੇਹਰ ਚੰਦ, ਵਾਸੀ ਅਬਲੋਵਾਲ, ਨਾਭਾ ਰੋਡ ਪਟਿਆਲਾ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ । ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ । ਮੌਕੇ `ਤੇ ਪੁਲਿਸ ਵੱਲੋਂ ਕਾਰ ਦੀ ਤਲਾਸ਼ੀ ਦੌਰਾਨ ਮਿਲਿਆ ਇੱਕ ਆਈਫੋਨ ਅਤੇ ਨਕਦ ਰੁਪਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੇ ਗਏ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
