
ਡੀਟੀਐੱਫ ਵੱਲੋਂ ਚੇਤਨਾ ਸੈਮੀਨਾਰ ਦੇ ਮਾਧਿਅਮ ਰਾਹੀਂ ਨਵੀਂ ਸਿੱਖਿਆ ਨੀਤੀ 2020 ਦੇ ਮਾਰੂ ਪ੍ਰਭਾਵਾਂ ਬਾਰੇ ਕੀਤਾ ਸੁਚੇਤ
- by Jasbeer Singh
- May 16, 2025

ਡੀਟੀਐੱਫ ਵੱਲੋਂ ਚੇਤਨਾ ਸੈਮੀਨਾਰ ਦੇ ਮਾਧਿਅਮ ਰਾਹੀਂ ਨਵੀਂ ਸਿੱਖਿਆ ਨੀਤੀ 2020 ਦੇ ਮਾਰੂ ਪ੍ਰਭਾਵਾਂ ਬਾਰੇ ਕੀਤਾ ਸੁਚੇਤ ਕੇਦਰੀ "ਨਵੀਂ ਸਿੱਖਿਆ ਨੀਤੀ"2020 ਦੀ ਥਾਂ ਪੰਜਾਬ ਨੂੰ ਆਪਣੀ ਸਿੱਖਿਆ ਨੀਤੀ ਦੀ ਲੋੜ:ਡੀਟੀਐੱਫ ਪਟਿਆਲਾ, 16 ਮਈ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਤਰਕਸ਼ੀਲ ਹਾਲ,ਪਟਿਆਲਾ ਵਿਖੇ ਕੇਂਦਰ ਸਰਕਾਰ ਦੀ "ਨਵੀਂ ਸਿੱਖਿਆ ਨੀਤੀ "ਦੇ ਮਾਰੂ ਪ੍ਰਭਾਵਾਂ ਬਾਰੇ ਅਧਿਆਪਕਾਂ ਨੂੰ ਸੁਚੇਤ ਕਰਨ ਲਈ ਚੇਤਨਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਡਾ ਅਮਨਦੀਪ ਸਿੰਘ ਖਿਉਵਾਲੀ,ਸੂਬਾ ਆਗੂ ਪੰਜਾਬ ਸਟੂਡੈਟਸ ਯੂਨੀਅਨ ਅਤੇ ਡਾ.ਹਰਦੀਪ ਸਿੰਘ ਟੋਡਰਪੁਰ ਸੂਬਾ ਸਕੱਤਰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਕੇਦਰ ਸਰਕਾਰ ਦੁਆਰਾ ਸਿੱਖਿਆ ਨੀਤੀ ਦੀ ਆੜ 'ਚ ਰਾਜਾਂ ਦੇ ਵਿਲੱਖਣਤਾ ਭਰਭੂਰ ਸਭਿਆਚਾਰ ਅਤੇ ਖੇਤਰੀ ਵਿਭਿੰਨਤਾ ਉਪਰ ਕੇਦਰੀਂਕਰਨ ਅਤੇ ਭਗਵਾਕਰਨ ਮੜ੍ਹਨ ਦਾ ਦੋਸ਼ ਲਾਇਆ । ਮੁੱਖ ਬੁਲਾਰਿਆਂ ਨੇ ਨਵੀਂ ਸਿੱਖਿਆ ਨੀਤੀ ਤਹਿਤ ਖੋਲ੍ਹੇ ਜਾ ਰਹੇ ਪੀ.ਐੱਮ.ਸ਼੍ਰੀ (ਪ੍ਰਧਾਨ ਮੰਤਰੀ ਸਕੂਲਜ਼ ਫ਼ਾਰ ਰਾਈਜਿੰਗ ਇੰਡੀਆ) ਪੰਜਾਬ ਸਰਕਾਰ ਦੇ ਸਕੂਲ ਆਫ਼ ਐਮੀਨੈਂਸ' ਅਤੇ ਪ੍ਰਾਇਮਰੀ ਦੀ ਤਜਵੀਜ਼ਸ਼ੁਦਾ 'ਸਕੂਲ ਆਫ਼ ਹੈਪੀਨੈੱਸ' ਸਕੀਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਿਵੇਂ ਇਸ ਨੀਤੀ ਰਾਹੀਂ ਕੇਂਦਰ ਦੁਆਰਾ ਰਾਜਾਂ ਦੇ ਅਧਿਕਾਰਾਂ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਕੰਪਲੈਕਸ ਸਕੂਲ ਸਿਸਟਮ ਤਹਿਤ ਪੰਜਾਬ ਸਰਕਾਰ ਸਕੂਲਾਂ ਦੇ ਰਲੇਵੇ ਵੱਲ ਵੱਧ ਰਹੀ ਹੈ ਜੋ ਕਿ ਭਵਿੱਖ ਵਿੱਚ ਸਿੱਖਿਆ ਦੇ ਨਿੱਜੀਕਰਨ ਨੂੰ ਵਧਾਵੇਗਾ। ਨਵੀਂ ਸਿੱਖਿਆ ਨੀਤੀ 2020 ਰਾਹੀਂ ਗੈਰ-ਵਿਗਿਆਨਕ ਅਤੇ ਪਿਛਾਖੜ ਵਿਚਾਰਾਂ ਵਾਲਾ ਸਿਲੇਬਸ ਲਾਗੂ ਕਰਦੇ ਹੋਏ ਸਿੱਖਿਆ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਅੱਗੇ ਗੋਡੇ ਟੇਕਦੀ ਸਭ ਸ਼ਰਤਾਂ ਮੰਨ ਰਹੀ ਹੈ ਜੋ ਕੇ ਪੰਜਾਬ ਵਰਗੇ ਖਿਤੇ ਨਾਲ ਧ੍ਰੋਹ ਕਮਾਉਣ ਸਮਾਨ ਹੈ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਕੈਬਿਨਟ ਵੱਲੋਂ 5 ਸਤੰਬਰ 2024 ਨੂੰ ਕੀਤੇ ਫੈਸਲੇ ਨੂੰ ਲਾਗੂ ਕਰਦਿਆਂ ਪੰਜਾਬ ਦੇ ਸਥਾਨਕ ਹਾਲਾਤਾਂ ਅਨੁਸਾਰ 'ਵਿਗਿਆਨਕ ਲੀਹਾਂ' ਤੇ ਸੂਬੇ ਦੀ ਆਪਣੀ ਸਿੱਖਿਆ ਨੀਤੀ ਦਾ ਖਰੜਾ ਤਿਆਰ ਕੀਤਾ ਜਾਵੇ,ਸਿੱਖਿਆ ਦੇ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਕੌਮੀ ਸਿੱਖਿਆ ਨੀਤੀ 2020 ਅਤੇ ਕੌਮੀ ਪਾਠਕ੍ਰਮ ਫਰੇਮਵਰਕ 2023 ਅਧਾਰਿਤ ਢਾਂਚਾਗਤ ਅਤੇ ਸਿਲੇਬਸ ਤਬਦੀਲੀਆਂ ਨੂੰ ਪੰਜਾਬ ਵਿੱਚ ਲਾਗੂ ਕਰਨ ਤੇ ਰੋਕ ਲਗਾਈ ਜਾਵੇ, ਇਸ ਸਬੰਧੀ ਪੰਜਾਬ ਵਿਧਾਨ ਸਭਾ ਅੰਦਰ ਮਤਾ ਪਾਸ ਕੀਤਾ ਜਾਵੇ,ਸਿੱਖਿਆ ਨੂੰ ਭਾਰਤੀ ਸੰਵਿਧਾਨ ਦੀ ਸਮਵਰਤੀ ਸੂਚੀ ਦੀ ਥਾਂ ਰਾਜ ਸੂਚੀ ਵਿੱਚ ਦਰਜ ਕਰਨ ਦੀ ਮੰਗ ਅਧਾਰਤ ਮਤਾ ਵਿਧਾਨ ਸਭਾ ਪੰਜਾਬ ਵਿੱਚ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ,ਮਿਡਲ ਸਕੂਲਾਂ ਨੂੰ ਬੰਦ ਕਰਨ ਬਾਰੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਐਲਾਨ ਵਾਪਸ ਕਰਵਾਏ ਜਾਣ ਅਤੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹਰੇਕ ਤਰ੍ਹਾਂ ਦੀਆਂ ਖਾਲੀ ਅਸਾਮੀਆਂ ਨੂੰ ਪ੍ਰਮੋਸ਼ਨ(75%) ਅਤੇ ਸਿੱਧੀ ਭਰਤੀ (25%) ਰਾਹੀਂ ਭਰਨਾ ਯਕੀਨੀ ਬਣਾਇਆ ਜਾਵੇ,ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਕਾਦਮਿਕ ਅਤੇ ਪ੍ਰਸ਼ਾਸਕੀ ਮਾਮਲਿਆਂ ਵਿੱਚ ਨੌਕਰਸ਼ਾਹੀ ਦੀ ਥਾਂ ਸਿੱਖਿਆ ਸ਼ਾਸਤਰੀਆਂ/ ਪੰਜਾਬ ਸਿੱਖਿਆ ਕਾਡਰ ਨੂੰ ਫੈਸਲਾਕੁੰਨ ਭੂਮਿਕਾ ਵਿੱਚ ਰੱਖਿਆ ਜਾਵੇ । ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ), ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਸੰਸਥਾ( ਐਸ. ਸੀ. ਈ. ਆਰ. ਟੀ.), ਡਾਇਰੈਕਟਰ ਸਿੱਖਿਆ ਭਰਤੀ ਬੋਰਡ ਦੇ ਅਹੁਦੇ ਪੰਜਾਬ ਸਿੱਖਿਆ ਕਾਡਰ ਵਿੱਚੋਂ ਪ੍ਰਮੋਸ਼ਨ ਰਾਹੀਂ ਭਰਨ ਦਾ ਪੁਰਾਣਾ ਚਲਨ ਬਹਾਲ ਕੀਤਾ ਜਾਵੇ। ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਲੰਬੇ ਸਮੇਂ ਤੋਂ ਖਾਲੀ ਅਹੁੱਦਾ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਵਿੱਚੋਂ ਭਰਿਆ ਜਾਵੇ। ਸੈਮੀਨਾਰ ਦੇ ਅੰਤ ਵਿੱਚ ਅਧਿਆਪਕ ਆਗੂਆਂ ਹਰਿੰਦਰ ਪਟਿਆਲਾ ਅਤੇ ਗੁਰਜੀਤ ਘੱਗਾ ਨੇ ਸੈਮੀਨਾਰ ਵਿੱਚ ਪੁੱਜੇ ਸਾਰੇ ਅਧਿਆਪਕ ਸਾਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਜਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ,ਭੁਨਰਹੇੜੀ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਸਕੱਤਰ ਰਵਿੰਦਰ ਸਿੰਘ ਕੰਬੋਜ,ਅਮਨਦੀਪ ਸਿੰਘ ਦੇਵੀਗੜ ,ਭਰਤ ਕੁਮਾਰ ,ਘਨੌਰ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਚੌਹਾਨਕੇ,ਸਕੱਤਰ ਪ੍ਰਿਤਪਾਲ ਸਿੰਘ, ਰੋਮੀ ਸਫੀਪੁਰ,ਕਮਲ ਰੱਤਾਖੇੜਾ,ਜਰਨੈਲ ਸਿੰਘ,ਲੈਕਚਰਾਰ ਨਰਿੰਦਰ ਸਿੰਘ,ਦਿਲਬਾਗ ਸਿੰਘ,ਗੁਰਦੀਪ ਸਿੰਘ,ਜਗਦੀਪ ਸਿੰਘ,ਦਵਿੰਦਰ ਸਿੰਘ, ਜੀਨੀਅਸ,ਮੈਡਮ ਰੀਨਾ,ਸੁਖਵਿੰਦਰ ਕੌਰ ਆਦਿ ਵੀ ਹਾਜ਼ਿਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.