post

Jasbeer Singh

(Chief Editor)

Patiala News

ਸਰਕਾਰ ਦੀ ਵੱਡੀ ਨਲਾਇਕੀ ਦੇ ਕਾਰਨ ਨਾਭਾ ਦੇ ਪਿੰਡ ਕਕਰਾਲਾ ਦੇ ਖੇਤਾਂ ਵਿੱਚ ਹੜ ਵਰਗੇ ਬਣੇ ਹਾਲਾਤ- ਲੋਕਾਂ ਵਲੋ ਤੁਰੰਤ ਰਜ

post-img

ਸਰਕਾਰ ਦੀ ਵੱਡੀ ਨਲਾਇਕੀ ਦੇ ਕਾਰਨ ਨਾਭਾ ਦੇ ਪਿੰਡ ਕਕਰਾਲਾ ਦੇ ਖੇਤਾਂ ਵਿੱਚ ਹੜ ਵਰਗੇ ਬਣੇ ਹਾਲਾਤ- ਲੋਕਾਂ ਵਲੋ ਤੁਰੰਤ ਰਜਵਾਹੇ ਦੀ ਸਫਾਈ ਦੀ ਲਗਾਈ ਗੁਹਾਰ ਨਾਭਾ 19 ਜੂਨ : ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਰਜਵਾਹਾ ਕੋਟਲੀ ਦੀ ਸਫਾਈ ਨਾ ਹੋਣ ਕਰਕੇ ਕਿਸਾਨਾਂ ਦੇ ਵਿੱਚ ਮਚੀ ਹਾਹਾਕਾਰ, ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬੀ, ਇਸ ਮੌਕੇ ਤੇ ਸਾਬਕਾ ਸਰਪੰਚ ਹਰਜੀਤ ਸਿੰਘ ਗਿੱਲ ਨੇ ਪੰਜਾਬ ਸਰਕਾਰ ਤੇ ਧਾਵਾ ਬੋਲਦਿਆਂ ਕਿਹਾ ਕਿ ਸਰਕਾਰ ਨੇ ਇਸ ਜਵਾਹੇ ਵੱਲ ਕੋਈ ਧਿਆਨ ਨਹੀਂ ਦਿੱਤਾ ਮੇਰੀ ਆਪਣੀ 15 ਏਕੜ ਅਤੇ ਹੋਰ ਸੈਂਕੜੇ ਕਿਸਾਨਾਂ ਦੀ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ, ਅਸੀਂ ਲੋਕ ਇਕੱਠੇ ਹੋ ਕੇ ਨਾਭਾ ਦੇ ਵਿਧਾਇਕ ਨੂੰ ਵੀ ਮਿਲੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡਾ ਐਸਡੀਐਮ ਨਾਭਾ ਨੇ ਫੋਨ ਤੱਕ ਨਹੀਂ ਚੁੱਕਿਆ, ਉਹਨਾਂ ਕਿਹਾ ਕਿ ਝੋਨੇ ਦੀ ਫਸਲ ਮਰ ਚੁੱਕੀ ਹੈ ਦੁਬਾਰੇ ਝੋਨਾ ਲਗਾਉਣਾ ਬਹੁਤ ਔਖਾ ਹੈ, ਪਰ ਏਕੜ ਤੇ 10 ਤੋਂ 15 ਹਜ਼ਾਰ ਰੁਪਏ ਖਰਚਾ ਆਉਂਦਾ ਹੈ । ਅਜੇ ਤਾਂ ਮੌਨ ਸੌਣ ਦੀ ਬਰਸਾਤ ਨੇ ਆਉਣਾ ਹੈ ਇਹ ਤਾਂ ਦੋ ਦਿਨ ਦੀ ਬਰਸਾਤ ਨੇ ਸਾਡਾ ਪਿੰਡ ਵਿੱਚ ਹੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ, ਉਹਨਾਂ ਮੁੱਖ ਮੰਤਰੀ ਪੰਜਾਬ ਤੇ ਵੀ ਨਿਸ਼ਾਨਾ ਸਾਧਿਆ ਕਿਹਾ ਕੀ ਵੱਡੇ ਵੱਡੇ ਵਾਅਦੇ ਕਰਨ ਵਾਲਾ ਮੁੱਖ ਮੰਤਰੀ ਅੱਜ ਕਿੱਥੇ ਹੈ, ਅਸੀਂ ਇਸ ਪਾਰਟੀ ਨੂੰ ਰੱਜ ਕੇ ਵੋਟਾਂ ਪਾਈਆਂ ਸਾਨੂੰ ਬਦਲਾਓ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ ਇਸ ਮੌਕੇ ਤੇ ਜਦੋਂ ਸਾਬਕਾ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਗੱਲਬਾਤ ਕੀਤੀ, ਉਹਨਾਂ ਕਿਹਾ ਕਿ ਸਰਕਾਰ ਦਾ ਫਰਜ ਇਸ ਰਜਵਾਹੇ ਦੀ ਸਫਾਈ ਅਪ੍ਰੈਲ ਮਈ ਦੇ ਵਿੱਚ ਕਰਵਾਉਣ ਦਾ ਬਣਦਾ ਸੀ। ਜਿਹੜੇ ਅਫਸਰਾਂ ਨੇ ਅਣਗਹਿਲੀ ਵਰਤੀ ਹੈ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ । ਇਸ ਮੌਕੇ ਤੇ ਕਿਸਾਨ ਹਰਜੀਤ ਸਿੰਘ ਗਿੱਲ ਖੁਸ਼ੀ ਸਿੰਘ, ਸਪਿੰਦਰ ਸਿੰਘ, ਹਰਜਿੰਦਰ ਸਿੰਘ ,ਰਾਜਵਿੰਦਰ ਸਿੰਘ, ਗੁਰਤੇਜ ਸਿੰਘ ਦਰਸ਼ਨ ਸਿੰਘ, ਮੇਜਰ ਸਿੰਘ ਸੁਖਦੇਵ ਸਿੰਘ, ਗੁਲਜਾਰ ਖਾਂ, ਕਰਨੈਲ ਸਿੰਘ ਰਾਜਵਿੰਦਰ ਸਿੰਘ, ਭਗਵੰਤ ਸਿੰਘ ਬਲਜਿੰਦਰ ਸਿੰਘ ਦੇਵ ਸਿੰਘ, ਆਰਸਦੀਪ ਸਿੰਘ, ਤੋਂ ਇਲਾਵਾ ਸੈਂਕੜੇ ਕਿਸਾਨ ਹਾਜ਼ਰ ਸਨ ।

Related Post