post

Jasbeer Singh

(Chief Editor)

Patiala News

ਪਟਿਆਲਾ ਪੁਲਿਸ ਅਤੇ ਕਾਂਊਟਰ ਇੰਟੈਲੀਜੈਂਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ 15 ਕਿੱਲੋ 680 ਗ੍ਰਾਮ ਅਫੀਮ, 2 ਲੱਖ 30 ਹਜਾਰ ਰੁ

post-img

ਪਟਿਆਲਾ ਪੁਲਿਸ ਅਤੇ ਕਾਂਊਟਰ ਇੰਟੈਲੀਜੈਂਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ 15 ਕਿੱਲੋ 680 ਗ੍ਰਾਮ ਅਫੀਮ, 2 ਲੱਖ 30 ਹਜਾਰ ਰੁਪਏ ਦੀ ਡਰੱਗ ਮਨੀ ਸਮੇਤ 03 ਵਿਅਕਤੀ ਕਾਬੂ। ਪਟਿਆਲਾ, 12 ਮਈ : ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਉਸ ਵੇਲੇ ਭਰੋਸੇਯੋਗ ਸੂਤਰਾਂ ਵੱਲੋਂ ਮਿਲੀ ਸੂਚਨਾ ਦੇ ਅਧਾਰ ਪਰ ਵੱਡੀ ਕਾਮਯਾਬੀ ਮਿਲੀ ਕਿ ਅੰਤਰਾਸ਼ਟਰੀ ਗਿਰੋਹ ਜੋ ਨਾਰਥ ਈਸਟ, ਅਸਾਮ ਤੇ ਇੰਫਾਲ ਵਗੈਰਾ ਤੋਂ ਅਫੀਮ ਲਿਆ ਕੇ ਪੰਜਾਬ/ ਹਰਿਆਣਾ ਵਿੱਚ ਸਮਗਲਿੰਗ ਕਰਦੇ ਹਨ, ਜ਼ੋ ਇੱਕ ਖੂਫੀਆ ਸੂਚਨਾਂ ਦੇ ਅਧਾਰ ਪਰ ਬਾਹਰਲੇ ਰਾਜਾਂ ਤੋਂ ਸਮਗਲ ਹੋ ਕੇ ਆ ਰਹੀ ਅਫੀਮ ਨੂੰ ਫੜ ਕੇ ਨਸ਼ਾ ਸਮਗਲਰਾਂ ਵੱਲੋਂ ਕੀਤੀ ਜਾ ਰਹੀ ਤਸੱਕਰੀ ਨੂੰ ਨੱਥ ਪਾਈ ਗਈ । ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਿਸ ਅਤੇ ਕਾਊਂਟਰ ਇਟੈਲੀਜੈਂਸ ਯੂਨਿਟ ਪਟਿਆਲਾ ਦੀ ਪੁਲਿਸ ਵੱਲੋ ਸਾਂਝੇ ਤੋਰ ਪਰ ਕਾਰਵਾਈ ਕਰਦੇ ਹੋਏ ਮਿਤੀ 12.05.2025 ਨੂੰ ਨੇੜੇ ਸੂਆ ਪੁੱਲ ਕਲਵਾਨੂੰ (ਘੱਗਾ) ਵਿਖੇ ਨਾਕਾਬੰਦੀ ਦੌਰਾਨ ਕਾਰ ਨੰਬਰੀ ਡੀ. ਐਲ-4-ਸੀ. ਏ. ਐਕਸ -2756 ਮਾਰਕਾ ਕਰੇਟਾ ਰੰਗ ਚਿੱਟਾ ਨੂੰ ਚੈੱਕ ਕਰਨ ਪਰ ਕਾਰ ਵਿੱਚ ਸਵਾਰ ਅਮਰਜੀਤ ਸਿੰਘ (ਉਮਰ ਕਰੀਬ 28/29 ਸਾਲ) ਪੁੱਤਰ ਗੁਰਸੇਵਕ ਸਿੰਘ, ਹਰਮਨਜੀਤ ਸਿੰਘ (ਉਮਰ ਕਰੀਬ 24/25 ਸਾਲ) ਪੁੱਤਰ ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ (ਉਮਰ ਕਰੀਬ 26/27 ਸਾਲ) ਪੁੱਤਰ ਹਰਜੀਤ ਸਿੰਘ ਵਾਸੀਆਨ ਸੁਨਾਮ ਥਾਣਾ ਸਿਟੀ ਸੁਨਾਮ ਜਿਲਾ ਸੰਗਰੂਰ ਦੇ ਕਬਜੇ ਵਿੱਚੋ 15 ਕਿੱਲੋ 680 ਗ੍ਰਾਮ ਅਫੀਮ ਸਮੇਤ 2 ਲੱਖ 30 ਹਜਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ ਕੀਤੀ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 41 ਮਿਤੀ 12.05.25 /ਧ 18,29-61/85 ਥਾਣਾ ਘੱਗਾ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਤਫਤੀਸ ਦੋਰਾਨ ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕਰਕੇ ਇਹਨਾਂ ਦੇ / ਲਿੰਕ ਸਬੰਧੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿ ਇਹਨਾਂ ਨਸ਼ਾ ਤਸਕਰਾਂ ਵੱਲੋਂ ਇਹ ਨਸ਼ਾ ਕਿਸ ਵਿਅਕਤੀ ਪਾਸੋਂ ਲਿਆਂਦਾ ਗਿਆ ਸੀ ਅਤੇ ਅੱਗੇ ਕਿਥੇ ਸਪਲਾਈ ਕੀਤਾ ਜਾਣਾ ਸੀ, ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨਸ਼ੇ ਦੀ ਸਮਗਲਿੰਗ ਕਰਕੇ ਲਈ ਫੰਡ ਤਾਂ ਨਹੀ ਇੱਕਠਾ ਕਰ ਰਹੇ। ਜੋ ਕਿ ਅਤੀ ਸੰਵੇਦਨਸ਼ੀਲ ਮਾਮਲਾ ਹੈ। ਮੁਕੱਦਮਾ ਦੇ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਂ ਦਾ ਨਾਮ ਅਤੇ ਪਤਾ ਅਤੇ ਬ੍ਰਾਮਦਗੀ : 15 ਕਿੱਲੋ 680 ਗ੍ਰਾਮ ਅਫੀਮ ਅਮਰਜੀਤ ਸਿੰਘ (ਉਮਰ ਕਰੀਬ 28/29 ਸਾਲ) ਪੁੱਤਰ ਗੁਰਸੇਵਕ ਸਿੰਘ, 2 ਲੱਖ 30 ਹਜਾਰ ਰੁਪਏ ਦੀ ਡਰੱਗ ਮਨੀ ਹਰਮਨਜੀਤ ਸਿੰਘ (ਉਮਰ ਕਰੀਬ 24/25 ਸਾਲ) ਪੁੱਤਰ ਗੁਰਸੇਵਕ ਸਿੰਘ, ਕਰੇਟਾ ਕਾਰ ਨੰਬਰੀ -4--2756 ਹਰਪ੍ਰੀਤ ਸਿੰਘ (ਉਮਰ ਕਰੀਬ 26/27 ਸਾਲ) ਪੁੱਤਰ ਹਰਜੀਤ ਸਿੰਘ ਵਾਸੀਆਨ ਸੁਨਾਮ ਥਾਣਾ ਸਿਟੀ ਸੁਨਾਮ ਜਿਲਾ ਸੰਗਰੂਰ

Related Post