post

Jasbeer Singh

(Chief Editor)

Patiala News

ਜੇ. ਈ. ਈ. ਮੇਨਜ਼ ਜਨਵਰੀ ਸੈਸ਼ਨ–1 ਦੀ ਪ੍ਰੀਖਿਆ ਵਿੱਚ ਪਟਿਆਲਾ ਜ਼ਿਲ੍ਹਾ ਪੰਜਾਬ ਵਿੱਚੋਂ ਮੋਹਰੀ ਬਣ ਕੇ ਉਭਰਿਆ

post-img

ਜੇ. ਈ. ਈ. ਮੇਨਜ਼ ਜਨਵਰੀ ਸੈਸ਼ਨ–1 ਦੀ ਪ੍ਰੀਖਿਆ ਵਿੱਚ ਪਟਿਆਲਾ ਜ਼ਿਲ੍ਹਾ ਪੰਜਾਬ ਵਿੱਚੋਂ ਮੋਹਰੀ ਬਣ ਕੇ ਉਭਰਿਆ ਪਟਿਆਲਾ 20 ਫਰਵਰੀ 2026 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਦੂਰਦਰਸ਼ੀ ਸੋਚ ਸਦਕਾ ਜੇ.ਈ.ਈ. ਮੇਨਜ਼ ਜਨਵਰੀ ਸੈਸ਼ਨ–1 ਦੀ ਪ੍ਰੀਖਿਆ ਵਿੱਚ ਪਟਿਆਲਾ ਜ਼ਿਲ੍ਹਾ ਪੂਰੇ ਪੰਜਾਬ ਵਿੱਚੋਂ ਮੋਹਰੀ ਬਣ ਕੇ ਉਭਰਿਆ ਹੈ। ਜਨਵਰੀ 2026 ਵਿੱਚ ਦੇਸ਼ ਭਰ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਏ ਗਏ ਜੇ. ਈ. ਈ. ਮੇਨਜ਼ ਇਮਤਿਹਾਨ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਕੁੱਲ 51 ਵਿਦਿਆਰਥੀਆਂ ਨੇ ਕਾਮਯਾਬੀ ਹਾਸਲ ਕੀਤੀ । ਇਨ੍ਹਾਂ ਵਿੱਚ ਨੌਨ ਐਸ. ਓ. ਈ. ਸਕੂਲਾਂ ਦੇ 23, ਐਸ. ਓ. ਈ. (ਸਕੂਲ ਆਫ ਐਮੀਨੈਂਸ) ਸਕੂਲਾਂ ਦੇ 5 ਅਤੇ ਮੈਰੀਟੋਰੀਅਸ ਸਕੂਲਾਂ ਦੇ 23 ਵਿਦਿਆਰਥੀ ਸ਼ਾਮਲ ਹਨ । ਗੌਰਤਲਬ ਹੈ ਕਿ ਪੂਰੇ ਪੰਜਾਬ ਵਿੱਚ ਨੌਨ ਐਸ. ਓ. ਈ. ਸਕੂਲਾਂ ਦੇ ਕੁੱਲ 99 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਕੁਆਲੀਫਾਈ ਕੀਤੀ, ਜਿਨ੍ਹਾਂ ਵਿੱਚੋਂ 23 ਵਿਦਿਆਰਥੀ ਸਿਰਫ਼ ਪਟਿਆਲਾ ਜ਼ਿਲ੍ਹੇ ਦੇ ਹਨ, ਜੋ ਜ਼ਿਲ੍ਹੇ ਦੀ ਸ਼ਾਨਦਾਰ ਅਕਾਦਮਿਕ ਪ੍ਰਗਤੀ ਨੂੰ ਦਰਸਾਉਂਦਾ ਹੈ । ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਜ਼ਿਲ੍ਹੇ ਦੇ ਸਾਇੰਸ ਲੈਕਚਰਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਅਗਲੀ ਉੱਚ ਪੱਧਰੀ ਪ੍ਰੀਖਿਆ ਜੇ. ਈ. ਈ. ਐਡਵਾਂਸਡ ਲਈ ਹੋਰ ਮਿਹਨਤ ਕਰਨ ਤਾਂ ਜੋ ਉੱਚ ਦਰਜੇ ਦੀਆਂ ਸੰਸਥਾਵਾਂ ਵਿੱਚ ਦਾਖਲਾ ਲਿਆ ਜਾ ਸਕੇ । ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ ਨੇ ਵੀ ਕੁਆਲੀਫਾਈ ਵਿਦਿਆਰਥੀਆਂ ਨੂੰ ਸੁਚੱਜੀ ਯੋਜਨਾ ਬਣਾ ਕੇ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਾਇੰਸ ਵਿਸ਼ੇ ਦੇ ਮੇਂਟਰ ਪ੍ਰਿੰਸੀਪਲ ਸੰਦੀਪ ਕੁਮਾਰ, ਪ੍ਰਿੰਸੀਪਲ ਮਨਦੀਪ ਕੌਰ ਅੰਟਾਲ, ਸੁਧੀਰ ਕੁਮਾਰ ਅਤੇ ਦੀਪਕ ਕੁਮਾਰ ਨੇ ਦੱਸਿਆ ਕਿ ਨੌਨ ਐਸ.ਓ.ਈ. ਸਕੂਲਾਂ ਦੇ ਵਿਦਿਆਰਥੀਆਂ ਦੀ ਤਿਆਰੀ ਸਾਥੀ ਟੀਮ ਵੱਲੋਂ ਆਨਲਾਈਨ ਮੋਡ ਰਾਹੀਂ ਸਕੂਲਾਂ ਵਿੱਚ ਹੀ ਸਾਇੰਸ ਲੈਕਚਰਾਰਾਂ ਦੀ ਹਾਜ਼ਰੀ ਵਿੱਚ ਕਰਵਾਈ ਗਈ। ਰੋਜ਼ਾਨਾ ਤਿੰਨ ਘੰਟਿਆਂ ਦੀਆਂ ਆਨਲਾਈਨ ਕਲਾਸਾਂ ਦੌਰਾਨ ਵਿਦਿਆਰਥੀਆਂ ਨੇ ਫਿਜ਼ਿਕਸ, ਕੈਮਿਸਟਰੀ, ਗਣਿਤ ਅਤੇ ਬਾਇਓਲੋਜੀ ਦੇ ਮੁਸ਼ਕਲ ਪ੍ਰਸ਼ਨ ਆਈ.ਆਈ.ਟੀ. ਕਾਨਪੁਰ ਦੀ ਫੈਕਲਟੀ ਦੀ ਮਦਦ ਨਾਲ ਹੱਲ ਕੀਤੇ। ਜ਼ਿਲ੍ਹਾ ਨੋਡਲ ਲੈਕਚਰਾਰ ਦੌਲਤ ਰਾਮ ਨੇ ਦੱਸਿਆ ਕਿ ਪਿਛਲੇ ਸਾਲ ਪਟਿਆਲਾ ਜ਼ਿਲ੍ਹੇ ਦੇ 32 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਕੁਆਲੀਫਾਈ ਕੀਤੀ ਸੀ, ਜਿਨ੍ਹਾਂ ਵਿੱਚੋਂ ਨੌਨ ਐਸ.ਓ.ਈ. ਦੇ ਸਿਰਫ਼ 9 ਵਿਦਿਆਰਥੀ ਸਨ, ਜਦਕਿ ਇਸ ਸਾਲ ਇਹ ਗਿਣਤੀ ਵੱਧ ਕੇ 23 ਹੋ ਗਈ ਹੈ, ਜੋ ਕਿ ਪਿਛਲੇ ਸਾਲ ਨਾਲੋਂ ਲਗਭਗ ਢਾਈ ਗੁਣਾ ਵਾਧਾ ਹੈ। ਇਹ ਸ਼ਾਨਦਾਰ ਸਫਲਤਾ ਅਸਿਸਟੈਂਟ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਜ਼ਿਲ੍ਹਾ ਸਾਥੀ ਟੀਮ ਦੀ ਇਕਜੁਟਤਾ ਦਾ ਨਤੀਜਾ ਹੈ, ਜਿਸ ਦੇ ਸਦਕਾ ਪਟਿਆਲਾ ਜ਼ਿਲ੍ਹਾ ਲਗਾਤਾਰ ਦੂਜੀ ਵਾਰ ਜੇ.ਈ.ਈ. ਮੇਨਜ਼ ਪ੍ਰੀਖਿਆ ਵਿੱਚ ਪੰਜਾਬ ਭਰ ਵਿੱਚ ਮੋਹਰੀ ਰਿਹਾ ਹੈ ।

Related Post

Instagram