post

Jasbeer Singh

(Chief Editor)

Patiala News

ਈ. ਟੀ. ਟੀ. ਤੋਂ ਮਾਸਟਰ ਕਾਡਰ ਅਤੇ ਹੋਰ ਤਰੱਕੀਆਂ ਜਲਦੀ ਕਰਨ ਲਈ ਦਿੱਤਾ ਮੰਗ ਪੱਤਰ

post-img

ਈ. ਟੀ. ਟੀ. ਤੋਂ ਮਾਸਟਰ ਕਾਡਰ ਅਤੇ ਹੋਰ ਤਰੱਕੀਆਂ ਜਲਦੀ ਕਰਨ ਲਈ ਦਿੱਤਾ ਮੰਗ ਪੱਤਰ ਜੁਲਾਈ-ਅਗਸਤ ਮਹੀਨੇ ਦਾਖਲਿਆਂ ਲਈ ਦਬਾਅ ਬਰਦਾਸ਼ਤ ਨਹੀਂ ਹੋਵੇਗਾ - ਡੀ. ਟੀ. ਐੱਫ. ਘਨੌਰ, 29 ਜੁਲਾਈ () : ਅੱਜ ਡੈਮੋਕ੍ਰੇਟਿਕ ਟੀਚਰਜ਼ ਫਰੰਟ ਘਨੌਰ ਦੇ ਵਫ਼ਦ ਨੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਚੁਹਾਣਕੇ ਦੀ ਅਗਵਾਈ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਘਨੌਰ ਧਰਮਿੰਦਰ ਸਿੰਘ ਟਿਵਾਣਾ ਨਾਲ਼ ਮੀਟਿੰਗ ਕੀਤੀ। ਜਥੇਬੰਦੀ ਵੱਲੋਂ ਅਧਿਆਪਕਾਂ ਉੱਤੇ ਜੁਲਾਈ-ਅਗਸਤ ਮਹੀਨੇ ਵਿਚ ਦਾਖਲਾ ਵਧਾਉਣ ਲਈ ਪਾਏ ਜਾ ਰਹੇ ਦਬਾਅ ਦਾ ਵਿਰੋਧ ਕੀਤਾ ਗਿਆ। ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਚੁਹਾਣਕੇ ਅਤੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਚਹਿਲ ਨੇ ਕਿਹਾ ਕਿ ਨਵੀਆਂ ਜਮਾਤਾਂ ਵਿਚ ਦਾਖਲਾ ਅਪ੍ਰੈਲ ਮਹੀਨੇ ਤੱਕ ਹੀ ਸੰਭਵ ਹੁੰਦਾ ਹੈ। ਅਪ੍ਰੈਲ ਦੇ ਅਖੀਰ ਤੱਕ ਵਿਦਿਆਰਥੀ ਆਪਣੇ ਪਸੰਦੀਦਾ ਸਕੂਲ ਵਿਚ ਦਾਖਲਾ ਲੈ ਲੈਂਦੇ ਹਨ। ਇਸ ਕਰਕੇ ਜੁਲਾਈ-ਅਗਸਤ ਮਹੀਨੇ ਵਿਚ ਨਵੇਂ ਦਾਖਲੇ ਦੀ ਉਮੀਦ ਕਰਨਾ ਤਰਕਹੀਣ ਅਤੇ ਅਰਥਹੀਣ ਹੈ। ਉਹਨਾਂ ਕਿਹਾ ਕਿ ਇਹਨਾਂ ਮਹੀਨਿਆਂ ਵਿਚ ਅਧਿਆਪਕਾਂ ਨੇ ਆਪਣੀ ਊਰਜਾ ਅਤੇ ਸਮਾਂ ਅਗਾਊਂ ਦਾਖਲ ਵਿਦਿਆਰਥੀਆਂ ਉੱਤੇ ਖ਼ਰਚ ਕਰਨਾ ਹੂੰਦਾ ਹੈ। ਪਰ ਸਰਕਾਰ ਅਤੇ ਸਿੱਖਿਆ ਵਿਭਾਗ ਤੁਗ਼ਲਕੀ ਹੁਕਮਾਂ ਰਾਹੀਂ ਅਧਿਆਪਕਾਂ 'ਤੇ ਮਾਨਸਿਕ ਬੋਝ ਪਾ ਰਹੇ ਹਨ। ਨਵੇਂ ਦਾਖਲੇ ਦਾ ਸਮਾਂ ਨਿੱਕਲ਼ ਚੁਕਿਆ ਹੋਣ ਕਰਕੇ ਇਸ ਅਭਿਆਸ ਨਾਲ਼ ਦਾਖਲ ਬੱਚਿਆਂ ਦੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਜਥੇਬੰਦੀ ਸੰਘਰਸ਼ ਦੇ ਰਾਹ ਤੁਰੇਗੀ । ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਜ਼ਿਲ੍ਹਾ ਮੀਤ ਪ੍ਰਧਾਨ ਜਗਪਾਲ ਸਿੰਘ ਚਹਿਲ ਅਤੇ ਡੀ. ਐੱਮ. ਐੱਫ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਘੱਗਾ ਨੇ ਕਿਹਾ ਕਿ ਈ.ਟੀ.ਟੀ. ਤੋਂ ਮਾਸਟਰ ਕਾਡਰ ਤੇ ਐੱਚ. ਟੀ. ਦੀਆਂ ਅਤੇ ਐੱਚ. ਟੀ. ਤੋਂ ਸੀ. ਐੱਚ. ਟੀ. ਦੀਆਂ ਤਰੱਕੀਆਂ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਹਨ। ਇਹਨਾਂ ਤਰੱਕੀਆਂ ਨੂੰ ਜਲਦੀ ਅਮਲੀ ਰੂਪ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ। ਇਹਨਾਂ ਮੰਗਾਂ ਦੇ ਸੰਬੰਧ ਬੀ.ਪੀ.ਈ.ਓ. ਘਨੌਰ ਰਾਹੀਂ ਡਾਇਰੈਕਟਰ ਪ੍ਰਾਇਮਰੀ ਸਿੱਖਿਆ, ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ । ਇਸ ਤੋਂ ਬਾਅਦ ਘਨੌਰ ਬਲਾਕ ਦੀ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿਚ 4 ਅਗਸਤ ਨੂੰ ਬਠਿੰਡਾ ਡੈਲੀਗੇਟ ਇਜਲਾਸ ਬਾਰੇ ਚਰਚਾ ਕੀਤੀ ਗਈ। ਇਸ ਵਿਚ ਘਨੌਰ ਬਲਾਕ ਦੇ ਸਮੂਹ ਡੈਲੀਗੇਟਾਂ ਨੇ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਦਿੱਤੀ। ਇਸ ਮੀਟਿੰਗ ਵਿਚ ਬਲਾਕ ਮੀਤ ਪ੍ਰਧਾਨ ਬਿੰਦਰਾ ਰਾਣੀ, ਵਿਤ ਸਕੱਤਰ ਹਰਗੋਪਾਲ ਸਿੰਘ, ਚਮਕੌਰ ਸਿੰਘ ਸਿਆਲੂ, ਗੁਰਦੀਪ ਸਿੰਘ ਮੰਡੌਲੀ, ਮੈਡਮ ਬਲਵਿੰਦਰ ਕੌਰ, ਮੈਡਮ ਗਾਇਤਰੀ ਦੇਵੀ, ਸੀ.ਐੱਚ.ਟੀ. ਸੁਨੀਲ ਕੁਮਾਰ, ਰਵਿੰਦਰ ਕੁਮਾਰ ਰੁੜਕਾ, ਜਗਤਾਰ ਸਿੰਘ ਰਸੂਲਪੁਰ, ਗੁਰਵਿੰਦਰ ਸਿੰਘ ਲੋਚਮਾਂ, ਅਤੇ ਬਲਕਿੰਦਰ ਸਿੰਘ ਸਿਰਕੱਪੜਾ ਆਦਿ ਜਥੇਬੰਦੀ ਦੇ ਆਗੂ ਹਾਜ਼ਰ ਸਨ।

Related Post