post

Admin

(Chief Editor)

National

ਅਮਰੀਕਾ `ਚ ਹੋਇਆ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ

post-img

ਅਮਰੀਕਾ `ਚ ਹੋਇਆ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ ਹੈਦਰਾਬਾਦ, 8 ਜੂਨ 2026 : ਭਾਰਤ ਦੇਸ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਦੇ ਵਸਨੀਕ ਇਕ ਨੌਜਵਾਨ ਦਾ ਅਮਰੀਕਾ ਵਿਖੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀਹੈਦਰਾਬਾਦ ਦੇ ਇਕ 28 ਸਾਲਾ ਨੌਜਵਾਨ ਦਾ ਅਮਰੀਕਾ `ਚ ਪੀਜ਼ਾ ਪਹੁੰਚਾਉਣ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ । ਪਰਿਵਾਰ ਨੂੰ ਇੱਥੇ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ 5 ਜੂਨ ਅਮਰੀਕਾ ਫਿਲਾਡੇਲਫੀਆ `ਚ ਵਾਪਰੀ । ਨੌਜਵਾਨ ਦਾ ਪਰਿਵਾਰ ਜੋ ਹੈਦਰਾਬਾਦ ਨੇੜੇ ਗੁੰਡਲਾਪੋਚੰਪਲੀ ਇਲਾਕੇ `ਚ ਰਹਿੰਦਾ ਹੈ, ਨੇ ਇਨਸਾਫ ਦੀ ਮੰਗ ਕੀਤੀ ਹੈ ।ਕੌਣ ਹੈ ਇਹ ਨੌਜਵਾਨ ਨਿਊਯਾਰਕ `ਚ ਭਾਰਤੀ ਕੌਂਸਲੇਟ ਨੇ ਸ਼ਨੀਵਾਰ ਦੇਰ ਰਾਤ ਕਿਹਾ ਕਿ ਅਸੀਂ ਫਿਲਾਡੇਲਫੀਆ `ਚ ਭਾਰਤੀ ਨਾਗਰਿਕ ਅੰਸ਼ੁਲ ਕੁੰਚਾ ਦੇ ਕਤਲ ਤੋਂ ਬਹੁਤ ਦੁਖੀ ਹਾਂ । ਇਸ ਮੁਸ਼ਕਲ ਸਮੇਂ ਦੌਰਾਨ ਸਾਡੀ ਡੂੰਘੀ ਹਮਦਰਦੀ ਉਸ ਦੇ ਪਰਿਵਾਰ ਨਾਲ ਹੈ । ਕੌਂਸਲੇਟ ਅੰਸ਼ਲ ਦੇ ਪਰਿਵਾਰ ਦੇ ਸੰਪਰਕ `ਚ ਹੈ । ਉਨ੍ਹਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ ।ਕੀ ਆਖਿਆ ਮ੍ਰਿਤਕ ਨੌਜਵਾਨ ਦੀ ਭੈਣ ਨੇ ਮ੍ਰਿਤਕ ਦੀ ਭੈਣ ਤਨਵੀ ਨੇ ਕਿਹਾ ਕਿ ਅੰਸ਼ੁਲ (Anshul) ਉੱਤਰੀ ਫਿਲਾਡੇਲਫੀਆ `ਚ ਇਕ ਬਹੁ-ਰਾਸ਼ਟਰੀ ਕੰਪਨੀ `ਚ ਕੰਮ ਕਰਦਾ ਸੀ । ਵਾਧੂ ਆਮਦਨ ਲਈ ਵੀਕਐਂਡ `ਤੇ ਪੀਜ਼ਾ ਡਿਲੀਵਰ ਕਰਦਾ ਸੀ । ਸਾਨੂੰ ਦੱਸਿਆ ਗਿਆ ਕਿ ਅੰਸ਼ੁਲ ਦੇ ਸਿਰ `ਚ 3 ਵਾਰ ਗੋਲੀ ਮਾਰੀ (Shot) ਗਈ । ਉਸ ਨੂੰ ਸੜਕ `ਤੇ ਛੱਡ ਦਿੱਤਾ ਗਿਆ ਸੀ । ਅੰਸ਼ੁਲ ਨੂੰ ਪੀਜ਼ਾ ਦੇਣ ਲਈ ਇੱਕ ਸੁੰਨਸਾਨ ਇਲਾਕੇ `ਚ ਭੇਜਿਆ ਗਿਆ ਸੀ । ਬਾਅਦ `ਚ ਪਤਾ ਲੱਗਾ ਕਿ ਇਹ ਇਕ `ਧੋਖਾ` ਸੀ । ਅੰਸ਼ੁਲ ਦਾ ਕੋਈ ਵੀ ਸਾਮਾਨ ਚੋਰੀ ਨਹੀਂ ਕੀਤਾ ਗਿਆ ।

Related Post

Instagram