post

Admin

(Chief Editor)

Latest update

ਅਮਰੀਕਾ ਦੇ ਦੱਖਣੀ ਮੈਕਸੀਕਨ ਰਾਜ ਚਿਆਪਸ ਵਿਚ ਆਇਆ ਭੂਚਾਲ

post-img

ਅਮਰੀਕਾ ਦੇ ਦੱਖਣੀ ਮੈਕਸੀਕਨ ਰਾਜ ਚਿਆਪਸ ਵਿਚ ਆਇਆ ਭੂਚਾਲ

ਮੈਕਸੀਕੋ ਸਿਟੀ, 18 ਜੁਲਾਈ 2026 : ਅਮਰੀਕਾ (America) ਦੇ ਦੱਖਣੀ ਮੈਕਸੀਕਨ ਰਾਜ ਚਿਆਪਸ ਵਿਖੇ ਬੀਤੇ ਦਿਨੀਂ ਇਕ ਵਿਨਾਸ਼ਕਾਰੀ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਲੱਗਣ ਦਾ ਪਤਾ ਚੱਲਿਆ ਹੈ ।

ਕਿੰਨੀ ਤੀਬਰਤਾ ਨਾਲ ਆਇਆ ਇਹ ਭੂਚਾਲ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਦੱਖਣੀ ਮੈਕਸੀਕਨ (Southern Mexican) ਰਾਜ ਚਿਆਪਸ ਵਿਖੇ ਜੋ ਬੀਤੇ ਦਿਨੀਂ ਸ਼ੁੱਕਰਵਾਰ ਨੂੰ ਇਕ ਸ਼ਕਤੀਸਾਲੀ ਅਤੇ ਵਿਨਾਸ਼ਕਾਰੀ ਭੂਚਾਲ ਆਇਆ ਦੀ ਤੀਬਰਤਾ (Intensity) 7. 4 ਰਿਕਾਰਡ ਕੀਤੀ ਗਈ । ਇਹ ਝਟਕੇ ਇੰਨੇ ਜ਼ਬਰਦਸਤ ਸਨ ਕਿ ਇਨ੍ਹਾਂ ਦਾ ਅਸਰ ਪੂਰੇ ਮੱਧ ਅਮਰੀਕਾ ਵਿੱਚ ਦੇਖਣ ਨੂੰ ਮਿਲਿਆ, ਜਿਸ ਨਾਲ ਗੁਆਂਢੀ ਦੇਸ਼ ਗੁਆਟੇਮਾਲਾ ਅਤੇ ਐਲ ਸੈਲਵਾਡੋਰ ਵੀ ਬੁਰੀ ਤਰ੍ਹਾਂ ਹਿੱਲ ਗਏ ।

ਕੀ ਦੱਸਿਆ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ

ਅਮਰੀਕੀ ਭੂ-ਵਿਗਿਆਨ ਸਰਵੇਖਣ (US Geological Survey) ਦੀ ਰਿਪੋਰਟ ਮੁਤਾਬਕ ਇਹ ਵੱਡਾ ਭੂਚਾਲ ਮੈਕਸੀਕਨ ਸ਼ਹਿਰ ਪਿਊਰਟੋ ਮਾਡੇਰੋ ਦੇ ਨੇੜੇ ਸਮੁੰਦਰ ਵਿੱਚ ਆਇਆ, ਜਿਸ ਦਾ ਕੇਂਦਰ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ `ਤੇ ਸੀ । ਸ਼ੈਲੋ ਡੈਪਥ ਯਾਨੀ ਘੱਟ ਡੂੰਘਾਈ ਹੋਣ ਕਾਰਨ ਭੂਚਾਲ ਦੇ ਝਟਕੇ ਬੇਹੱਦ ਵਿਨਾਸ਼ਕਾਰੀ ਮਹਿਸੂਸ ਹੋਏ । ਇਸ ਭਿਆਨਕ ਮੁੱਖ ਝਟਕੇ ਤੋਂ ਬਾਅਦ ਪੂਰੇ ਖੇਤਰ ਵਿੱਚ ਲਗਾਤਾਰ ਕਈ ਆਫਟਰਸ਼ੌਕਸ ਯਾਨੀ ਭੂਚਾਲ ਦੇ ਹੋਰ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ, ਜਿਸ ਨੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੋਰ ਵਧਾ ਦਿੱਤਾ ਹੈ ।

ਕੀ ਚਿਤਾਵਨੀ ਜਾਰੀ ਕੀਤੀ ਹੈ ਭੂ-ਵਿਗਿਆਨੀਆਂ ਨੇ

ਮਾਹਰ ਏਜੰਸੀਆਂ ਮੁਤਾਬਕ ਹੁਣ ਤੱਕ ਕਈ ਝਟਕੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਆਫਟਰਸ਼ੌਕ 6.1 ਤੀਬਰਤਾ ਦਾ ਰਿਕਾਰਡ ਕੀਤਾ ਗਿਆ ਹੈ, ਜਦਕਿ ਇਸ ਤੋਂ ਇਲਾਵਾ 5.2 ਅਤੇ 4.5 ਤੀਬਰਤਾ ਦੇ ਝਟਕੇ ਵੀ ਲਗਾਤਾਰ ਆ ਰਹੇ ਹਨ । ਭੂ-ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਭੂਚਾਲ ਦੇ ਇਸ ਲਗਾਤਾਰ ਪ੍ਰਭਾਵ ਕਾਰਨ ਮੈਕਸੀਕੋ ਅਤੇ ਗੁਆਟੇਮਾਲਾ ਦੇ ਕੁਝ ਖ਼ਾਸ ਤੱਟਵਰਤੀ ਇਲਾਕਿਆਂ ਵਿੱਚ 1 ਮੀਟਰ ਤੱਕ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਉੱਠ ਸਕਦੀਆਂ ਹਨ, ਜਿਸ ਕਾਰਨ ਸਮੁੰਦਰੀ ਕਿਨਾਰਿਆਂ ਦੇ ਕੋਲ ਰਹਿਣ ਵਾਲੀ ਆਬਾਦੀ ਨੂੰ ਸੁਰੱਖਿਅਤ ਥਾਵਾਂ `ਤੇ ਜਾਣ ਦੀ ਹਦਾਇਤ ਦਿੱਤੀ ਗਈ ਹੈ ।

Related Post

Instagram