ਐਸ. ਐਸ. ਪੀ. ਬਠਿੰਡਾ ਨੇ 8 ਪੁਲਸ ਚੌਂਕੀਆਂ ਦੇ ਇੰਚਾਰਜ ਬਦਲੇ
ਬਠਿੰਡਾ, 18 ਜੁਲਾਈ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਦੇ ਐਸ. ਐਸ. ਪੀ. ਵਲੋਂ 8 ਪੁਲਸ ਚੌਂਕੀਆਂ ਦੇ ਇੰਚਾਰਜਾਂ ਦੇ ਤਬਾਦਲੇ (Transfers) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਨ੍ਹਾਂ ਕਿਨ੍ਹਾਂ ਦੇ ਕੀਤੇ ਗਏ ਹਨ ਤਬਾਦਲੇ
ਮਿਲੀ ਜਾਣਕਾਰੀ ਅਨੁਸਾਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਹੋਰ ਵਧੀਆ ਬਣਾਉਣ ਦੇ ਉਦੇਸ਼ ਨਾਲ ਐਸ. ਐਸ. ਪੀ. ਬਠਿੰਡਾ (S. S. P. Bathinda) ਨੇ ਜੋ 8 ਪੁਲਸ ਚੌਂਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕੀਤੇ ਹਨ ਦੇ ਵਿਚ ਚੌਕੀ ਬਰਧਮਾਨ ਵਿਖੇ ਤਾਇਨਾਤ ਐਸ. ਐਚ. ਓ. ਜਗਸੀਰ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਬਠਿੰਡਾ ਦੀ ਅਹਿਮ ਚੌਕੀ ਬੱਸ ਸਟੈਂਡ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ । ਇਸ ਦੇ ਨਾਲ ਹੀ ਸੀ. ਆਈ. ਏ. ਸਟਾਫ-2 ਵਿੱਚ ਤਾਇਨਾਤ ਸੁਖਪ੍ਰੀਤ ਸਿੰਘ ਨੂੰ ਚੌਕੀ ਵਰਧਮਾਨ ਦੀ ਜਿ਼ੰਮੇਵਾਰੀ ਦਿੱਤੀ ਗਈ ਹੈ । ਪੁਲਸ ਲਾਈਨ ਤੋਂ ਰਾਜਪਾਲ ਸਿੰਘ ਨੂੰ ਚੌਕੀ ਬੱਲੂਆਣਾ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ । ਚੌਕੀ ਬੱਲੂਆਣਾ ਵਿਖੇ ਤਾਇਨਾਤ ਪਰਦੀਪ ਕੁਮਾਰ ਨੂੰ ਚੌਕੀ ਕੇਂਦਰੀ ਜੇਲ੍ਹ ਬਠਿੰਡਾ ਭੇਜ ਦਿੱਤਾ ਗਿਆ ਹੈ। ਮਲਕੀਤ ਸਿੰਘ ਨੂੰ ਕੇਂਦਰੀ ਜੇਲ੍ਹ ਚੌਕੀ ਤੋਂ ਬਦਲ ਕੇ ਥਾਣਾ ਸੰਗਤ ਵਿੱਚ ਤਾਇਨਾਤ ਕੀਤਾ ਗਿਆ ਹੈ ।
ਇਸੇ ਕੜੀ ਤਹਿਤ ਪੁਲਸ ਲਾਈਨ ਤੋਂ ਨਿਰਮਲਜੀਤ ਸਿੰਘ ਨੂੰ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦਾ ਇੰਚਾਰਜ ਲਾਇਆ ਗਿਆ ਹੈ, ਜਦੋਂ ਕਿ ਉਥੇ ਤਾਇਨਾਤ ਗੁਰਤੇਜ ਸਿੰਘ ਨੂੰ ਥਾਣਾ ਸਿਟੀ ਰਾਮਪੁਰਾ ਵਿਖੇ ਭੇਜਿਆ ਗਿਆ ਹੈ । ਥਾਣਾ ਸੰਗਤ ਤੋਂ ਧਰਮਵੀਰ ਸਿੰਘ ਨੂੰ ਚੌਕੀ ਪਥਰਾਲਾ ਦਾ ਇੰਚਾਰਜ ਲਾਇਆ ਗਿਆ ਹੈ। ਡੀਐਸਪੀ ਤਲਵੰਡੀ ਸਾਬੋ ਦੇ ਰੀਡਰ ਰਵਨੀਤ ਸਿੰਘ ਨੂੰ ਚੌਕੀ ਸਿੰਗੋ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ । ਇਸ ਦੌਰਾਨ ਚੌਕੀ ਸਿੰਗੋ ਵਿਖੇ ਤਾਇਨਾਤ ਕੁਲਵਿੰਦਰ ਸਿੰਘ ਨੂੰ ਚੌਕੀ ਰਿਫਾਇਨਰੀ ਦਾ ਨਵਾਂ ਇੰਚਾਰਜ ਲਾਇਆ ਗਿਆ ਹੈ । ਪ੍ਰਸ਼ਾਸਨਿਕ ਕਾਰਨਾਂ ਕਰਕੇ ਚੌਕੀ ਬੱਸ ਸਟੈਂਡ ਵਿਖੇ ਤਾਇਨਾਤ ਜਸਕਰਨ ਸਿੰਘ, ਚੌਕੀ ਪਥਰਾਲਾ ਦੇ ਸੁਖਜੰਟ ਸਿੰਘ ਅਤੇ ਚੌਕੀ ਰਿਫਾਇਨਰੀ ਦੇ ਕੁਲਵਿੰਦਰ ਸਿੰਘ ਨੂੰ ਫੀਲਡ ਡਿਊਟੀ ਤੋਂ ਹਟਾ ਕੇ ਪੁਲਿਸ ਲਾਈਨਜ਼ ਬਠਿੰਡਾ ਭੇਜ ਦਿੱਤਾ ਗਿਆ ਹੈ ।
