post

Jasbeer Singh

(Chief Editor)

National

ਮਨੀ ਲਾਂਡਰਿੰਗ ਮਾਮਲੇ `ਚ ਈ. ਡੀ. ਦੀ ਕਾਰਵਾਈ

post-img

ਮਨੀ ਲਾਂਡਰਿੰਗ ਮਾਮਲੇ `ਚ ਈ. ਡੀ. ਦੀ ਕਾਰਵਾਈ ਨਵੀਂ ਦਿੱਲੀ, 8 ਅਪ੍ਰੈਲ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਜਾਇਦਾਦ ਕੁਰਕ ਕਰਨ ਦੇ ਮਾਮਲੇ ਵਿਚ ਕਰੋੜਾਂ ਦੇ ਕੁਰਕੀ ਹੁਕਮ ਜਾਰੀ ਕੀਤੇ ਹਨ। `ਅਲ-ਫਲਾਹ’ ਗਰੁੱਪ ਦੇ ਪ੍ਰਧਾਨ ਦੀ ਕਿੰਨੇ ਕਰੋੜ ਦੀ ਜਾਇਦਾਦ ਕੁਰਕ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅਲ-ਫਲਾਹ ਗਰੁੱਪ ਦੇ ਪ੍ਰਧਾਨ ਜਵਾਦ ਅਹਿਮਦ ਸਿੱਦੀਕੀ (61) ਖਿ਼ਲਾਫ਼ ਮਨੀ ਲਾਂਡਰਿੰਗ ਜਾਂਚ ਤਹਿਤ ਦਿੱਲੀ ਦੇ ਜਾਮੀਆ ਨਗਰ `ਚ ਇਕ ਘਰ, ਫਰੀਦਾਬਾਦ `ਚ ਖੇਤੀ ਦੀ ਜ਼ਮੀਨ ਅਤੇ ਕਈ ਬੈਂਕ ਖਾਤਿਆਂ `ਚ ਜਮ੍ਹਾ ਰਾਸ਼ੀ ਕੁਰਕ ਕੀਤੀ ਹੈ, ਜਿਨ੍ਹਾਂ ਦੀ ਕੁੱਲ ਕੀਮਤ 39.45 ਕਰੋੜ ਰੁਪਏ ਹੈ । ਆਰਜੀ ਕੁਰਕੀ ਹੁਕਮ ਈ. ਡੀ. ਨੇ ਜਾਇਦਾਦਾਂ ਦੇ ਲੈਣ-ਦੇਣ ਤੇ ਰੋਕ ਲਗਾਉਣ ਲਈ ਕੀਤੇ ਹਨ ਈ. ਡੀ. ਨੇ ਮਨੀ ਲਾਂਡਰਿੰਗ ਰੋਕੂ ਐਕਟ ਦੇ ਨਿਯਮਾਂ ਤਹਿਤ ਇਨ੍ਹਾਂ ਜਾਇਦਾਦਾਂ ਦੇ ਲੈਣ-ਦੇਣ `ਤੇ ਰੋਕ ਲਗਾਉਣ ਲਈ ਆਰਜ਼ੀ ਕੁਰਕੀ ਹੁਕਮ ਜਾਰੀ ਕੀਤਾ ਹੈ । ਸਿੱਦੀਕੀ ਜੇਲ `ਚ ਬੰਦ ਹੈ । ਉਸ ਖਿ਼ਲਾਫ਼ ਇਹ ਤਾਜ਼ਾ ਕਾਰਵਾਈ ਮਨੀ ਲਾਂਡਰਿੰਗ ਦੇ ਮਾਮਲੇ ਤਹਿਤ ਹੋਈ ਹੈ, ਜੋ ਉਸ ਦੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨਾਲ ਕਥਿਤ ਧੋਖਾਦੇਹੀ ਨਾਲ ਸੰਬੰਧਤ ਹੈ । ਹਰਿਆਣਾ ਦੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ 10 ਨਵੰਬਰ-2025 ਨੂੰ ਦਿੱਲੀ ਦੇ ਲਾਲ ਕਿਲ੍ਹਾ ਖੇਤਰ `ਚ ਹੋਏ ਧਮਾਕੇ ਨਾਲ ਜੁੜੇ ਇਕ `ਸਫੈਦਪੋਸ਼` ਅੱਤਵਾਦੀ ਮਾਡਿਉਲ ਦੀ ਜਾਂਚ ਦੌਰਾਨ ਜਾਂਚ ਏਜੰਸੀਆਂ ਦੇ ਰਾਡਾਰ `ਤੇ ਆਈ ਸੀ। ਇਸ ਧਮਾਕੇ `ਚ 15 ਲੋਕ ਮਾਰੇ ਗਏ ਸਨ ।

Related Post

Instagram