ਈ. ਡੀ. ਨੇ ਕੀਤੀ ਗੈਰ-ਕਾਨੂੰਨੀ ਕੋਲਾ ਮਾਈਨਿੰਗ ਤੇ ਚੋਰੀ ਮਾਮਲੇ `ਚ ਜਾਇਦਾਦ ਜ਼ਬਤ
- by Jasbeer Singh
- April 16, 2026
ਈ. ਡੀ. ਨੇ ਕੀਤੀ ਗੈਰ-ਕਾਨੂੰਨੀ ਕੋਲਾ ਮਾਈਨਿੰਗ ਤੇ ਚੋਰੀ ਮਾਮਲੇ `ਚ ਜਾਇਦਾਦ ਜ਼ਬਤ ਨਵੀਂ ਦਿੱਲੀ, 16 ਅਪ੍ਰੈਲ 2026 : ਭਾਰਤ ਦੇਸ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਗੈਰ-ਕਾਨੂੰਨੀ ਕੋਲਾ ਮਾਈਨਿੰਗ ਤੇ ਚੋਰੀ ਮਾਮਲੇ ਵਿਚ ਜਾਇਦਾਦਾਂ ਜ਼ਬਤ ਕੀਤੀਆਂ ਹਨ। ਕਿੰਨੇ ਕਰੋੜ ਦੀ ਜਾਇਦਾਦ ਕੀਤੀ ਗਈ ਹੈ ਜਬਤ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਈਸਟਰਨ ਕੋਲਫੀਲਡਜ਼ ਲਿਮਟਿਡ (ਈ. ਸੀ. ਐੱਲ.) ਦੇ ਪੱਟਾ ਇਲਾਕਿਆਂ `ਚ ਵੱਡੇ ਪੱਧਰ `ਤੇ ਹੋਈ ਗੈਰ-ਕਾਨੂੰਨੀ ਕੋਲਾ ਮਾਈਨਿੰਗ ਅਤੇ ਚੋਰੀ ਦੇ ਮਾਮਲੇ `ਚ 159.51 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ । ਈ. ਡੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵਲੋਂ ਕੀਤੀ ਗਈ ਜਾਂਚ `ਚ ਸਾਹਮਣੇ ਆਇਆ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਦਾ ਇਹ ਪੂਰਾ ਖੇਡ ਅਨੂਪ ਮਾਜੀ ਉਰਫ `ਲਾਲਾ` ਦੀ ਅਗਵਾਈ ਵਾਲੇ ਇਕ ਧੜੇ ਵੱਲੋਂ ਚਲਾਇਆ ਜਾ ਰਿਹਾ ਸੀ । ਕਿਹੜੀਆਂ ਕਿਹੜੀਆਂ ਕੰਪਨੀਆਂ ਦੀ ਕੀਤੀ ਗਈ ਹੈ ਜਾਇਦਾਦ ਜਬਤ ਪੱਛਮੀ ਬੰਗਾਲ ਦੀਆਂ ਕੁਝ ਕੰਪਨੀਆਂ ਨੇ ਜਾਣ-ਬੁੱਝ ਕੇ ਗੈਰ-ਕਾਨੂੰਨੀ ਰੂਪ `ਚ ਕੱਢਿਆ ਗਿਆ ਕੋਲਾ ਨਕਦ `ਚ ਖਰੀਦਿਆ ਅਤੇ ਇਸ ਤਰ੍ਹਾਂ ਅਪਰਾਧ ਤੋਂ ਹੋਈ ਕਮਾਈ ਨੂੰ ਜਾਇਜ਼ ਦਿਖਾਉਣ `ਚ ਮਦਦ ਕੀਤੀ । ਜ਼ਬਤ ਕੀਤੀਆਂ ਗਈਆਂ ਜਾਇਦਾਦਾਂ `ਚ ਸਿ਼ਆਮ ਸੇਲਜ਼ ਐਂਡ ਪਾਵਰ ਲਿਮਟਿਡ ਅਤੇ ਸਿ਼ਆਮ ਫੈਰੋ ਅਲੌਇਜ਼ ਲਿਮਟਿਡ ਵਰਗੀਆਂ ਕੰਪਨੀਆਂ ਦੇ ਨਾਂ `ਤੇ ਨਿਵੇਸ਼ ਕੀਤੇ ਗਏ ਕਾਰਪੋਰੇਟ ਬਾਂਡ ਅਤੇ ਹੋਰ ਵਿੱਤੀ ਨਿਵੇਸ਼ ਸ਼ਾਮਲ ਹਨ । ਇਹ ਕੰਪਨੀਆਂ ਸਿ਼ਆਮ ਗਰੁੱਪ ਦਾ ਹਿੱਸਾ ਹਨ, ਜਿਨ੍ਹਾਂ ਦਾ ਸੰਚਾਲਨ ਸੰਜੇ ਅਗਰਵਾਲ ਅਤੇ ਬ੍ਰਿਜ ਭੂਸ਼ਣ ਅਗਰਵਾਲ ਕਰਦੇ ਹਨ ।
