post

Admin

(Chief Editor)

National

ਈ. ਡੀ. ਨੇ ਕੀਤੀ ਮਨੀ ਲਾਂਡਰਿੰਗ ਮਾਮਲੇ `ਚ ਕਾਰਵਾਈ

post-img

ਈ. ਡੀ. ਨੇ ਕੀਤੀ ਮਨੀ ਲਾਂਡਰਿੰਗ ਮਾਮਲੇ `ਚ ਕਾਰਵਾਈ ਕੋਚੀ, 19 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਮਲਿਆਲਮ ਅਦਾਕਾਰ ਜੈਸੂਰੀਆ ਅਚੱਲ ਜਾਇਦਾਦ ਨੂੰ ਕੁਰਕ ਕਰ ਲਿਆ ਹ ੈ। ਮਲਿਆਲਮ ਅਦਾਕਾਰ ਜੈਸੂਰੀਆ ਦੀ 39 ਲੱਖ ਰੁਪਏ ਦੀ ਜਾਇਦਾਦ ਕੁਰਕ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਤੋਂ `ਸੇਵ ਬਾਕਸ` ਨਾਂ ਦੀ ਇਕ `ਆਨਲਾਈਨ ਬੋਲੀ` ਐਪਲੀਕੇਸ਼ਨ ਰਾਹੀਂ ਕੁਝ ਲੋਕਾਂ ਨਾਲ ਕਥਿਤ ਠੱਗੀ ਮਾਰਨ ਦੇ ਮਾਮਲੇ ਵਿਚ ਦਸੰਬਰ 2025 ਵਿਚ ਪੁੱਛਗਿੱਛ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸਵਾਤੀ ਰਹੀਮ ਨਾਮਕ ਵਿਅਕਤੀ ਨੇ ਇਹ ਕਥਿਤ ਨਿਵੇਸ਼ ਯੋਜਨਾ ਚਲਾਈ ਸੀ। ਸੂਤਰਾਂ ਨੇ ਦੱਸਿਆ ਕਿ ਈ. ਡੀ. ਦੀ ਜਾਂਚ ਤ੍ਰਿਸ਼ੂਰ ਈਸਟ ਪੁਲਸ ਵੱਲੋਂ ਦਰਜ ਘੱਟੋ-ਘੱਟ 4 ਐੱਫ.ਆਈ.ਆਰਜ਼. ਨਾਲ ਜੁੜੀ ਹੋਈ ਹੈ । ਸੂਤਰਾਂ ਨੇ ਦੱਸਿਆ ਕਿ ਰਹੀਮ ਨੇ ਉਕਤ ਨਿਵੇਸ਼ ਯੋਜਨਾ ਦਾ ਬ੍ਰਾਂਡ ਅੰਬੈਸਡਰ ਬਣਨ ਲਈ ਜੈਸੂਰਿਆ ਨੂੰ ਕੁਝ ਰਕਮ ਦਾ ਭੁਗਤਾਨ ਕੀਤਾ ਸੀ ।

Related Post

Instagram