

ਸਿਖਿਆ ਬੋਰਡ ਕਰਵਾਏਗਾ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ 2025 ਚੰਡੀਗੜ੍ਹ, 18 ਅਗਸਤ 2025 : ਪੰਜਾਬ ਸਕੂਲ ਸਿੱਖਿਆ ਬੋਰਡ ਜਿਸ ਵਲੋਂ ਸਮੁੱਚੇ ਪੰਜਾਬ ਵਿਚ ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣ ਲਈ ਕਾਰਜ ਕੀਤਾ ਜਾਂਦਾ ਹੈ ਵਲੋਂ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ‘ਅੰਤਰਰਾਸ਼ਟਰੀ ਪੰਜਾਬੀ ਓਲੰਪਿਆਡ 2025’ ਕਰਵਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਣਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 31 ਅਕਤੂਬਰ 2025 ਤਕ ਆਨਲਾਈਨ ਕਰਨੀ ਹੋਵੇਗੀ। ਵੈਬਲਿੰਗ ਵੀ 18 ਅਗਸਤ ਨੂੰ ਕਰ ਦਿੱਤਾ ਜਾਵੇਗਾ ਲਾਈਵ ਸਿੱਖਿਆ ਬੋਰਡ ਵਲੋਂ ਰਜਿਸਟ੍ਰੇਸ਼ਨ ਲਈ ਵੈੱਬਲਿੰਕ 18 ਅਗਸਤ ਨੂੰ ਲਾਈਵ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਲਈ ਸ਼੍ਰੇਣੀਵਾਰ ਫ਼ੀਸ ਦਾ ਵੇਰਵਾ ਦਿੰਦਿਆਂ ਉਨ੍ਹਾਂ ਦਸਿਆ ਕਿ ਪ੍ਰਾਇਮਰੀ ਵਰਗ (812 ਸਾਲ) ਰਜਿਸਟ੍ਰੇਸ਼ਨ ਫੀਸ 50 ਰੁਪਏ (ਪਹਿਲਾਂ 100 ਰੁਪਏ ਸੀ) ਹੋਵੇਗੀ। ਮਿਡਲ ਵਰਗ (1214 ਸਾਲ) ਅਤੇ ਸੈਕੰਡਰੀ ਵਰਗ (1417 ਸਾਲ) ਲਈ ਰਜਿਸਟ੍ਰੇਸ਼ਨ ਫ਼ੀਸ 100 ਰੁਪਏ ਰੱਖੀ ਗਈ ਹੈ।