post

Jasbeer Singh

(Chief Editor)

Latest update

ਪੰਜਾਬ ਸਟੇਟ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਏਕਮਜੋਤ ਨੇ ਜਿੱਤਿਆ ਗੋਲਡ ਮੈਡਲ

post-img

ਪੰਜਾਬ ਸਟੇਟ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਏਕਮਜੋਤ ਨੇ ਜਿੱਤਿਆ ਗੋਲਡ ਮੈਡਲ -ਸੁਕੈਡ 300, ਬੈਂਚ ਪ੍ਰੈਸ 180 ਅਤੇ ਡੈਡ ਲਿਫਟ 270 ਕਿੱਲੋ ਲਗਾਈ ਪਟਿਆਲਾ, 21 ਮਈ ( ) : ਪੰਜਾਬ ਸਟੇਟ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਜੋ ਕਿ ਅਹਿਮਦਗੜ੍ਹ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਏਕਮਜੋਤ ਸਿੰਘ ਨੇ 93 ਕਿੱਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸ਼ਹਿਰ, ਕੋਚ ਕਰਮਜੀਤ ਸਿੰਘ (ਏਸ਼ੀਆ ਗੋਲਡ ਮੈਡਲਿਸਟ) ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ। ਇਸ ਚੈਂਪੀਅਨਸ਼ਿਪ ’ਚ ਸੁਕੈਡ, ਬੈਂਚ ਪ੍ਰੈਸ ਤੇ ਡੈਡ ਲਿਫ਼ਟ ਮੁਕਾਬਲੇ ਕਰਵਾਏ ਗਏ, ਜਿਸ ਵਿਚ ਏਕਮਜੋਤ ਸਿੰਘ ਨੇ 93 ਕਿਲੋ ਭਾਰ ਵਰਗ ’ਚ ਸੁਕੈਡ 300, ਬੈਂਚ ਪ੍ਰੈਸ 180 ਅਤੇ ਡੈਡ ਲਿਫਟ 270 ਕਿੱਲੋ ਭਾਰ ਚੁੱਕ ਕੇ ਨਾਮਣਾ ਖੱਟਿਆ ਅਤੇ ਗੋਲਡ ਮੈਡਲ ਹਾਸਲ ਕੀਤਾ। ਇਸ ਮੌਕੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।

Related Post

Instagram