ਹਰ ਸਹਾਏ ਸੇਵਾ ਦਲ ਵੱਲੋਂ ਕੀਤੇ ਜਾ ਰਹੇ ਸ਼ਲਾਂਘਾਯੋਗ -- ਐਮ. ਐਲ.ਏ ਲਖਵੀਰ ਸਿੰਘ ਰਾਏ
- by Jasbeer Singh
- May 21, 2025
ਹਰ ਸਹਾਏ ਸੇਵਾ ਦਲ ਵੱਲੋਂ ਕੀਤੇ ਜਾ ਰਹੇ ਸ਼ਲਾਂਘਾਯੋਗ -- ਐਮ. ਐਲ.ਏ ਲਖਵੀਰ ਸਿੰਘ ਰਾਏ ਪਟਿਆਲਾ, 21 ਮਈ : ਹਰ ਸਹਾਏ ਸੇਵਾ ਦਲ ਵੱਲੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਗਿਆ। ਇਹ ਸ਼ੁਭ ਦਿਨ ਬੜੇ ਹੀ ਨਵੇਕਲੇ ਢੰਗ ਨਾਲ ਮਨਾਇਆ ਗਿਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਸੰਗਤ ਨੂੰ ਉਪਦੇਸ਼ ਕਰਦੇ ਸੀ ਅਤੇ ਗੱਤਕਾ ਖੇਡਣ ਵਲ, ਸ਼ਰੀਰ ਨੂੰ ਤੰਦੁਰਸਤ ਰੱਖਣ ਲਈ ਪ੍ਰੇਰਿਤ ਕਰਦੇ ਸਨ। ਇਸੇ ਲੜੀ ਤਹਿਤ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਜਖਵਾਲੀ ਵਿਖੇ ਬਚਾਇਆ ਨੂੰ ਹਰ ਸਹਾਏ ਸੇਵਾ ਦਲ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਕਿੱਟਾਂ ਵੰਡੀਆਂ ਗਈਆਂ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਲਖਵੀਰ ਸਿੰਘ ਰਾਏ ਐਮ.ਐਲ. ਏ ਪੁੱਜੇ ਅਤੇ ਬੱਚਿਆਂ ਨੂੰ ਖੇਡ ਕਿੱਟਾਂ ਵੰਡੀਆਂ। ਜਿਸ ਵਿੱਚ ਬਾਸਕਿਟ ਬਾਲ, ਬੈਡਮਿੰਟਨ, ਵਾਲ਼ੀ ਬੋਲ, ਬੈਟ ਬਾਲ, ਗੋਲਾ ਅਤੇ ਹੋਰ ਖੇਡਾਂ ਦਾ ਸਾਮਾਨ ਦਿੱਤਾ ਗਿਆ।ਇਸ ਸਮਾਗਮ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਗੁਰਪ੍ਰੀਤ ਸਿੰਘ ਜਖਵਾਲੀ ਵਲੋਂ ਕੀਤਾ ਗਿਆ। ਇਸ ਸਮਾਗਮ ਵਿੱਚ ਗੁਰਦੀਪ ਸਿੰਘ ਖਰੋੜ ਸਰਪੰਚ, ਜਸਵੀਰ ਸਿੰਘ ਹੈਡ ਟੀਚਰ, ਹਰਮਨਪ੍ਰੀਤ ਸਿੰਘ, ਨਰਿੰਦਰ ਸਿੰਘ, ਐਸ ਐਚ ਓ ਥਾਣਾ ਮੁਲੇਪੁਰ ਸਬ ਇੰਸਪੈਕਟਰ ਰਾਜਵੰਤ ਸਿੰਘ, ਬੇਅੰਤ ਸਿੰਘ ਰੋਹਟੀ ਖਾਸ ਅਤੇ ਸਕੂਲ ਸਟਾਫ਼ ਹਾਜ਼ਰ ਹੋਏ।
