post

Admin

(Chief Editor)

Punjab

ਸਮਰਾਲਾ ਵਿਚ ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦੇ ਹੀ ਵੱਡੇ ਭਰਾ ਦੀ ਵੀ ਹੋਈ ਮੌਤ

post-img

ਸਮਰਾਲਾ ਵਿਚ ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦੇ ਹੀ ਵੱਡੇ ਭਰਾ ਦੀ ਵੀ ਹੋਈ ਮੌਤ

ਸਮਰਾਲਾ, 12 ਜੂਨ 2026 : ਪੰਜਾਬ ਦੇ ਸ਼ਹਿਰ ਸਮਰਾਲਾ (Samrala) ਦੇ ਇਕ ਪਿੰਡ ਭੰਗਲਾ ਵਿਖੇ ਆਪਣੇ ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦਿਆਂ ਹੀ ਵੱਡੇ ਭਰਾ ਵਲੋਂ ਵੀ ਦਮ ਤੋੜ ਦਿੱਤਾ ਗਿਆ ਹੈ ।

ਕਿਸ ਕਾਰਨ ਮੌਤ ਹੋ ਗਈ ਛੋਟੇ ਭਰਾ ਦੀ

ਮਿਲੀ ਜਾਣਕਾਰੀ ਅਨੁਸਾਰ ਸਮਰਾਲਾ ਦੇ ਪਿੰਡ ਭੰਗਲਾ (Village Bhangla) ਵਿਚ ਜੋ ਛੋਟੇ ਭਰਾ ਗੁਰਜੀਤ ਸਿੰਘ ਗਿੱਲ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਵੱਡੇ ਭਰਾ ਗੁਰਦੀਪ ਸਿੰਘ ਗਿੱਲ ਦੀ ਵੀ ਮੌਤ (Death) ਹੋ ਗਈ ਹੈ ਵਿਚ ਛੋਟੇ ਭਰਾ ਗੁਰਜੀਤ ਸਿੰਘ ਗਿੱਲ ਦੀ ਮੌਤ ਦਾ ਕਾਰਨ ਪਿਛਲੇ ਛੇ ਕੁ ਮਹੀਨਿਆਂ ਤੋਂ ਕੈਂਸਰ ਕਾਰਨ ਪੀ. ਜੀ. ਆਈ. ਵਿੱਚ ਇਲਾਜ ਅਧੀਨ ਹੋਣਾ ਸੀ ਪਰ ਆਖਰੀ ਸਮਾਂ ਨੇੜੇ ਦੇਖ ਕੇ ਡਾਕਟਰਾਂ ਨੇ ਉਸ ਦੀ ਘਰ ਵਿੱਚ ਹੀ ਸੇਵਾ ਸੰਭਾਲ ਕਰਨ ਦਾ ਸੁਝਾਅ ਦਿੱਤਾ ।

ਘਰ ਆਏ ਭਰਾ ਦੀ ਮੌਤ ਦਾ ਜਿਵੇਂ ਹੀ ਵੱਡੇ ਭਰਾ ਨੂੰ ਲੱਗਿਆ ਪਤਾ

ਪਰਿਵਾਰ ਉਸ ਨੂੰ ਘਰ ਲੈ ਆਇਆ ਜਿੱਥੇ ਕੱਲ੍ਹ ਸ਼ਾਮੀ ਉਹ ਜਿ਼ੰਦਗੀ ਦੀ ਜੰਗ ਹਾਰ ਗਿਆ ਅਤੇ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ। ਜਿਉਂ ਹੀ ਖੇਤ ਵਿੱਚ ਝੋਨੇ ਦੀ ਫਸਲ ਲਈ ਟਰੈਕਟਰ ਨਾਲ ਕੱਦੂ ਕਰ ਰਹੇ ਉਸਦੇ ਵੱਡੇ ਭਰਾ ਗੁਰਦੀਪ ਗਿੱਲ ਨੂੰ ਆਪਣੇ ਛੋਟੇ ਭਰਾ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਤੁਰੰਤ ਘਰ ਪਹੁੰਚਿਆ ਅਤੇ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਿਆ ।

ਦੋਵੇਂ ਭਰਾਵਾਂ ਦੀ ਹੋਈ ਮੌਤ ਕਾਰਨ ਟੁੱਟਿਆ ਪਰਿਵਾਰ ਤੇ ਦੁਖਾਂ ਦਾ ਪਹਾੜ

ਘਰਦਿਆਂ ਨੇ ਉਸ ਨੂੰ ਦਿਲਾਸਾ ਦੇ ਕੇ ਸਵਾ ਦਿੱਤਾ ਪਰ ਜਦੋਂ ਤੜਕੇ 2 ਕੁ ਵਜੇ ਵੱਡੇ ਭਰਾ ਗੁਰਦੀਪ ਗਿੱਲ ਨੂੰ ਜਗਾਉਣ ਦੀ ਕੋਸਿ਼ਸ਼ ਕੀਤੀ ਤਾਂ ਉਹ ਉੱਠਿਆ ਨਹੀਂ । ਜਦ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ । ਇੱਕੋ ਵੇਲੇ ਦੋਵਾਂ ਭਰਾਵਾਂ ਦੀਆਂ ਘਰ ਵਿੱਚੋਂ ਉੱਠਣ ਵਾਲੀਆਂ ਦੋ ਅਰਥੀਆਂ ਨੂੰ ਦੇਖ ਕੇ ਜਿੱਥੇ ਪਰਿਵਾਰ `ਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ । ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਗ਼ਮਗੀਨ ਮਾਹੌਲ ਅਤੇ ਪਿੰਡ ਵਿੱਚ ਵੀ ਸੋਗ ਪਸਰਿਆ ਹੋਇਆ ।

Related Post

Instagram