post

Jasbeer Singh

(Chief Editor)

National

ਕਰਜ਼ੇ ਤੋਂ ਪ੍ਰੇਸ਼ਾਨ ਬਜ਼ੁਰਗ ਕਿਸਾਨ ਜੋੜੇ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

post-img

ਕਰਜ਼ੇ ਤੋਂ ਪ੍ਰੇਸ਼ਾਨ ਬਜ਼ੁਰਗ ਕਿਸਾਨ ਜੋੜੇ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ ਮੈਣਪੁਰੀ, 2 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਜਿਲਾ ਮੈਣਪੁਰੀ ਵਿਖੇ ਲੰਘੇ ਦਿਨਾਂ ਦੌਰਾਨ ਕਿਸਾਨ ਪਤੀ-ਪਤਨੀ ਵਲੋਂ ਕਰਜੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਗਈ ਹੈ। ਕੌਣ ਹਨ ਦੋਵੇਂ ਜਣੇ ਉੱਤਰ ਪ੍ਰਦੇਸ਼ `ਚ ਮੈਣਪੁਰੀ ਜਿ਼ਲੇ ਦੇ ਬਰਨਹਾਲ ਥਾਣਾ ਖੇਤਰ ਅਧੀਨ ਆਉਂਦੇ ਆਧੂਪੁਰ ਪਿੰਡ `ਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਬਜ਼ੁਰਗ ਕਿਸਾਨ ਜੋੜੇ ਨੇ ਕਥਿਤ ਤੌਰ `ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਸੰਤੋਸ਼ ਕੁਮਾਰ (66) ਤੇ ਉਸ ਦੀ ਪਤਨੀ ਰਾਧਾ ਦੇਵੀ (60) ਜੋ ਆਧੂਪੁਰ ਦੇ ਰਹਿਣ ਵਾਲੇ ਸਨ, ਪਿੰਡ ਤੋਂ ਲੱਗਭਗ 2 ਕਿਲੋਮੀਟਰ ਦੂਰ ਬੇਹੋਸ਼ ਮਿਲੇ । ਉਨ੍ਹਾਂ ਦੇ ਪਰਿਵਾਰ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਮੌਕੇ ਤੋਂ ਕੀੜੇਮਾਰ ਦਵਾਈ ਬਰਾਮਦ ਹੋਈ । ਕੀ ਸੀ ਪੂਰਾ ਮਾਮਲਾ ਰਿਪੋਰਟਾਂ ਅਨੁਸਾਰ ਸੰਤੋਸ਼ ਕੁਮਾਰ ਆਪਣੇ ਛੋਟੇ ਪੁੱਤਰ ਦੀ ਨੌਕਰੀ ਲਈ ਪਹਿਲਾਂ ਹੀ ਦੋ ਵਿਘੇ ਜ਼ਮੀਨ ਵੇਚ ਚੁੱਕਾ ਸੀ । ਉਸ ਨੇ ਆਪਣੀ ਫਸਲ ਲਈ 60 ਹਜ਼ਾਰ ਰੁਪਏ ਦਾ ਕਰਜ਼ਾ ਵੀ ਲਿਆ ਹੋਇਆ ਸੀ । ਆਲੂ ਦੀ ਫਸਲ ਦੇ ਬਰਬਾਦ ਹੋਣ ਕਾਰਨ ਵਿਆਜ ਸਮੇਤ ਉਸ ਦਾ ਕਰਜ਼ਾ ਲੱਗਭਗ 2.82 ਲੱਖ ਰੁਪਏ ਹੋ ਗਿਆ ਸੀ, ਜਿਸ ਨੂੰ ਉਹ ਵਾਪਸ ਕਰਨ ਵਿਚ ਅਸਮਰੱਥ ਸਨ । ਕੀ ਆਖਣਾ ਹੈ ਪਿੰਡ ਵਾਸੀਆਂ ਦਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਰਜ਼ੇ ਦੀ ਅਦਾਇਗੀ ਲਈ ਜ਼ਮੀਨ ਵੇਚਣ ਨੂੰ ਲੈ ਕੇ ਪਰਿਵਾਰ `ਚ ਝਗੜਾ ਸੀ । ਛੋਟਾ ਪੁੱਤਰ ਉਨ੍ਹਾਂ ’ਤੇ ਜ਼ਮੀਨ ਵੇਚਣ ਲਈ ਦਬਾਅ ਪਾ ਰਿਹਾ ਸੀ, ਜਦੋਂ ਕਿ ਸੰਤੋਸ਼ ਕੁਮਾਰ ਅਤੇ ਉਸ ਦਾ ਵੱਡਾ ਪੁੱਤਰ ਇਸ ਦੇ ਹੱਕ `ਚ ਨਹੀਂ ਸਨ । ਇਸ ਪਰਿਵਾਰਕ ਤਣਾਅ ਨੂੰ ਖੁਦਕੁਸ਼ੀ ਦਾ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ।

Related Post

Instagram