ਮ੍ਰਿਤਕ ਮੰਨੀ ਜਾ ਰਹੀ ਬਜ਼ੁਰਗ ਮਹਿਲਾ ਅੰਤਿਮ ਸਸਕਾਰ ਤੋਂ ਪਹਿਲਾਂ ਹੋਈ ਜਿਊਂਦੀ
- by Jasbeer Singh
- January 16, 2026
ਮ੍ਰਿਤਕ ਮੰਨੀ ਜਾ ਰਹੀ ਬਜ਼ੁਰਗ ਮਹਿਲਾ ਅੰਤਿਮ ਸਸਕਾਰ ਤੋਂ ਪਹਿਲਾਂ ਹੋਈ ਜਿਊਂਦੀ ਨਾਗਪੁਰ, 16 ਜਨਵਰੀ 2026 : ਭਾਰਤ ਦੇਸ਼ ਦੇ ਨਾਗਪੁਰ ਜ਼ਿਲ੍ਹੇ ਦੇ ਰਾਮਟੇਕ ਕਸਬੇ ਵਿਚ ਮ੍ਰਿਤਕ ਮੰਨੀ ਜਾ ਰਹੀ 103 ਸਾਲਾ ਔਰਤ ਗੰਗਾਬਾਈ ਸਾਵਜੀ ਸਖਾਰੇ ਦੇ ਜਿਊਂਦਾ ਹੋਣ ਬਾਰੇ ਪਤਾ ਲੱਗਿਆ ਹੈ। ਕਿਵੇਂ ਪਤਾ ਲੱਗਿਆ ਮਹਿਲਾ ਦੇ ਜਿਊਂਦਾ ਹੋਣ ਬਾਰੇ ਉਮਰ ਵਿਚ 103 ਸਾਲਾਂ ਦੀ ਮੰਨੀ ਜਾ ਰਹੀ ਮਹਿਲਾ ਜਿਸਨੂੰ ਮਰਿਆ ਮਨ ਲਿਆ ਗਿਆ ਸੀ ਨੇ ਅਪਣੇ ਅੰਤਮ ਸਸਕਾਰ ਤੋਂ ਕੁੱਝ ਘੰਟੇ ਪਹਿਲਾਂ ਹੀ ਜਦੋਂ ਆਪਣੀਆਂ ਉਂਗਲਾਂ ਹਿਲਾਉਣੀਆਂ ਸ਼ੁਰੂ ਕਰ ਦਿਤੀਆਂ ਤਾਂ ਜਾ ਕੇ ਕਿਧਰੇ ਇਹ ਪਤਾ ਲੱਗਿਆ ਕਿ ਕਿ ਉਹ ਜ਼ਿੰਦਾ ਹੈ। ਦੋ ਮਹੀਨਿਆਂ ਤੋਂ ਬਿਮਾਰ ਸਨ ਗੰਗਾਬਾਈ ਮਹਿਲਾ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬਜ਼ੁਰਗ ਮਹਿਲਾ ਜੋ ਕਿ ਪਿਛਲੇ ਦੋ ਮਹਨਿਆਂ ਤੋਂ ਸਿਰਫ਼ ਬਿਮਾਰ ਹੀ ਨਹੀਂ ਸਨ ਬਲਕਿ ਬਿਸਤਰੇ ਤੇ ਹੀ ਸਨ ਦੇ ਸਰੀਰ ਨੇ 12 ਜਨਵਰੀ ਨੂੰ ਜਵਾਬ ਦੇਣਾ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਮੰਨਿਆਂ ਗਿਆ ਸੀ ਅਤੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਮਾਤਾ ਦੇ ਸਰੀਰ ਵਿਚ ਸਸਕਾਰ ਤੋਂ ਪਹਿਲਾਂ ਹੀ ਹਰਕਤ ਹੋਣ ਕਾਰਨ ਪਤਾ ਲੱਗਿਆ ਕਿ ਉਹ ਤਾਂ ਜਿਊਂਦੇ ਹਨ। ਪੋਤੇ ਨੇ ਲੱਤਾਂ ਹਿਲਦੇ ਦੇਖ ਮਾਰੀਆਂ ਚੀਕਾਂ ਬਿਰਧ ਮਹਿਲਾ ਦੇ ਪੋਤੇ ਰਾਕੇਸ਼ ਸਖਾਰੇ ਨੇ ਕਿਹਾ ਕਿ ਉਸਨੇ ਜਦੋਂ ਦਾਦੀ ਦੀਆਂ ਲੱਤਾਂ ਨੂੰ ਹਿਲਦੇ ਦੇਖਿਆ ਤਾਂ ਉਹ ਮਦਦ ਲਈ ਚੀਕਿਆ। ਜਦੋਂ ਅਸੀਂ ਉਸਦੇ ਨੱਕ ਤੋਂ ਰੂੰ ਕੱਢੀ ਤਾਂ ਉਹ ਜ਼ੋਰ-ਜ਼ੋਰ ਨਾਲ ਸਾਂਹ ਲੈਣ ਲੱਗ ਪਈ।
