ਗੁਰਦਾਸਪੁਰ ਤੇ ਮੁਕਤਸਰ ਦੇ ਡੀ. ਸੀ. ਦਫ਼ਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
- by Jasbeer Singh
- January 16, 2026
ਗੁਰਦਾਸਪੁਰ ਤੇ ਮੁਕਤਸਰ ਦੇ ਡੀ. ਸੀ. ਦਫ਼ਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਗੁਰਦਾਸਪੁਰ, 16 ਜਨਵਰੀ 2026 : ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਲਗਾਤਾਰ ਕਦੇ ਕੁੱਝ ਤੇ ਕਦੇ ਕੁੱਝ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਈਮੇਲ ਰਾਹੀਂ ਮੈਸੇਜ ਭੇਜ ਕੇ ਦਿੱਤੀਆਂ ਜਾ ਰਹੀਆਂ ਹਨ। ਹੁਣ ਕਿਹੜੇ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਈਮੇਲ ਭੇਜ ਕੇ ਕਦੇ ਸਕੂਲਾਂ, ਕਦੇ ਅਦਾਲਤਾਂ, ਕਦੇ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਚਲਦਿਆਂ ਹੁਣ ਪੰਜਾਬ ਦੇ ਡੀ. ਸੀ. ਦਫ਼ਤਰਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸਦੇ ਚਲਦਿਆਂ ਧਮਕੀ ਤੋਂ ਬਾਅਦ ਗੁਰਦਾਸਪੁਰ ਅਤੇ ਮੁਕਤਸਰ ਦੇ ਡੀ. ਸੀ. ਦਫ਼ਤਰਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਹੈ। ਧਮਕੀ ਦੇ ਚਲਦਿਆਂ ਮੌਕੇ ‘ਤੇ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਕਰਨ ਦੇ ਨਾਲ-ਨਾਲ ਪੂਰੇ ਦਫ਼ਤਰੀ ਕੰਪਲੈਕਸ ਨੂੰ ਵੀ ਸੀਲ ਕੀਤਾ ਗਿਆ ਹੈ। ਵਿਸਫੋਟਕ ਪਦਾਰਥ ਦੀ ਜਾਂਚ ਲਈ ਪੁਲਸ ਵਲੋਂ ਸਨਿਫਰ ਕੁੱਤਿਆਂ ਲਈ ਜਾ ਰਹੀ ਹੈ ਮਦਦ ਪੁਲਸ ਵਲੋਂ ਧਮਕੀ ਦੀ ਜਾਂਚ ਦੇ ਚਲਦਿਆਂ ਬੰਬ ਦੀ ਭਾਲ ਲਈ ਸਨਿਫਰ ਕੁੱਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਈਮੇਲ ਪਾਕਿਸਤਾਨੀ ਸੰਗਠਨ ਆਈ. ਐਸ. ਕੇ. ਪੀ. ਦੇ ਨਾਮ ‘ਤੇ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਅਜੇ ਤੱਕ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਜਾਂਚ ਤੋਂ ਬਾਅਦ ਪੁਲਸ ਇਸ ਮਾਮਲੇ ‘ਤੇ ਰਸਮੀ ਤੌਰ ‘ਤੇ ਟਿੱਪਣੀ ਕਰੇਗੀ ।
