ਇਮਰਾਨ ਖਾਨ ਦੀ ਭੈਣ ਖਿਲਾਫ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ
- by Jasbeer Singh
- February 4, 2026
ਇਮਰਾਨ ਖਾਨ ਦੀ ਭੈਣ ਖਿਲਾਫ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਇਸਲਾਮਾਬਾਦ, 4 ਫਰਵਰੀ 2026 : ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਖਿਲਾਫ 2024 ਦੇ ਵਿਰੋਧ-ਪ੍ਰਦਰਸ਼ਨਾਂ ਨਾਲ ਸਬੰਧਤ ਇਕ ਮਾਮਲੇ ਵਿਚ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ । ਕਿਊਂ ਜਾਰੀ ਕੀਤੇ ਗਏ ਹਨ ਵਾਰੰਟ `ਐਕਸਪ੍ਰੈੱਸ ਟ੍ਰਿਬਿਊਨ` ਅਖ਼ਬਾਰ ਅਨੁਸਾਰ ਰਾਵਲਪਿੰਡੀ ਦੀ ਅੱਤਵਾਦ ਵਿਰੋਧੀ ਅਦਾਲਤ (ਏ. ਟੀ. ਸੀ.) ਨੇ ਅਲੀਮਾ ਖਿਲਾਫ ਨਵੰਬਰ 2024 ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਵਿਰੋਧ-ਪ੍ਰਦਰਸ਼ਨ ਨਾਲ ਜੁੜੇ ਮਾਮਲੇ ਵਿਚ ਪੇਸ਼ ਨਾ ਹੋਣ ਕਾਰਨ ਇਹ ਵਾਰੰਟ ਜਾਰੀ ਕੀਤੇ। ਇਸ ਮਾਮਲੇ ਵਿਚ ਸਰਕਾਰ ਖਿਲਾਫ ਪ੍ਰਦਰਸ਼ਨ, ਨਾਅਰੇਬਾਜ਼ੀ, ਭੰਨ-ਤੋੜ ਕਰਨ ਅਤੇ ਪੱਥਰਬਾਜ਼ੀ ਕਰਨ ਦੇ ਦੋਸ਼ ਸ਼ਾਮਲ ਹਨ। ਹੋਰ ਕਿਸ ਕਿਸ ਖਿਲਾਫ਼ ਜਾਰੀ ਕੀਤੇ ਹਨ ਵਾਰੰਟ ਅਲੀਮਾ ਤੋਂ ਇਲਾਵਾ ਏ. ਟੀ. ਸੀ. ਨੇ ਉਨ੍ਹਾਂ ਦੇ 2 ਜ਼ਮਾਨਤੀਆਂ ਖਿਲਾਫ ਵੀ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ । ਅਦਾਲਤ ਨੇ ਅਲੀਮਾ ਦੀ ਪੇਸ਼ੀ ਤੋਂ ਛੋਟ ਮੰਗਣ ਵਾਲੀ ਅਰਜ਼ੀ ਨੂੰ ਖਾਰਜ ਕਰਦੇ ਹੋਏ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਬੁੱਧਵਾਰ ਨੂੰ ਅਦਾਤ ਵਿਚ ਮੇਲ ਕੀਤਾ ਜਾਵੇ।
