

ਕੜਕਦੀ ਗਰਮੀ ਵਿੱਚ ਮੁੱਖ ਦਫਤਰ ਅੱਗੇ ਗਰਜੇ ਬਿਜਲੀ ਕਾਮੇ ਪਟਿਆਲਾ 23 ਮਈ : ਬਿਜਲੀ ਕਾਮਿਆਂ ਦੀ ਸਿਰਮੋਰ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਬਿਜਲੀ ਕਾਮਿਆਂ ਦੀਆਂ ਭਖਦੀਆਂ ਮੰਗਾਂ ਸਮੱਸਿਆਵਾ ਦਾ ਹੱਲ ਕਰਵਾਉਣ ਲਈ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਨਿੱਜੀਕਰਨ ਵੱਲ ਵੱਧਦੇ ਕਦਮਾਂ ਨੂੰ ਰੋਕਣ ਲਈ ਹੈਡ ਆਫਿਸ ਪਟਿਆਲਾ ਦੇ ਸਾਹਮਣੇ ਕੜਕਦੀ ਗਰਮੀ ਵਿੱਚ ਬਿਜਲੀ ਕਾਮਿਆਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਸਾਥੀ ਹਰਪ੍ਰੀਤ ਸਿੰਘ ਸੂਬਾ ਕੋ—ਕਨਵੀਨਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿੱਚ ਹਜਾਰਾਂ ਬਿਜਲੀ ਕਾਮਿਆਂ ਨੇ ਸ਼ਮੂਲੀਅਤ ਕੀਤੀ। ਪੰਜਾਬ ਦੇ ਕੋਨੇ—ਕੋਨੇ ਤੋਂ ਆਏ ਬਿਜਲੀ ਕਾਮਿਆਂ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਆਗੂ ਦਲਬੀਰ ਸਿੰਘ ਜ਼ੋਹਲ, ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਸੰਜੀਵ ਸੈਣੀ, ਦੀਪਕ ਕੁਮਾਰ, ਸੁਰਿੰਦਰ ਧਰਾਂਗਵਾਲਾ, ਸਿੰਗਾਰ ਚੰਦ, ਸਿੰਦਰ ਸਿੰਘ, ਲਖਵੀਰ ਸਿੰਘ ਨੇ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਅਨੁਸਾਰ ਸੋਧੀ ਹੋਈ ਤਨਖਾਹ, ਪੈਨਸ਼ਨ, ਫੈਮਿਲੀ ਪੈਨਸ਼ਨ, ਲੀਵ ਇਨਕੈਸ਼ਮੈਂਟ (ਸਮੇਤ ਮਹਿੰਗਾਈ ਭੱਤਾ/ਮਹਿੰਗਾਈ ਸਹਿਤ) ਦਾ ਏਰੀਅਰ ਸਾਲ 2025 ਵਿੱਚ ਯਕਮੁਕਤ ਦੋ ਕਿਸ਼ਤਾਂ ਵਿੱਚ ਦੇਣ, 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਤੇ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਸੀ.ਆਰ.ਏ. 249/4, 267/11 ਅਤੇ 281/13 ਤਹਿਤ ਭਰਤੀ ਹੋਏ ਲਾਈਨਮੈਨ/ਐਸ.ਐਸ.ਏ. ਨੂੰ ਕਨਟਰੈਕਟ ਪੀਰੀਅਡ ਦਾ ਲਾਭ ਪੈਨਸ਼ਨਰੀ ਲਾਭਾਂ, ਸੀਨੀਆਰਤਾ ਅਤੇ ਤਰੱਕੀ ਵਿੱਚ ਦਿੱਤਾ ਜਾਵੇ। ਸੀ.ਆਰ.ਏ. 295/19 ਦੇ ਰਹਿੰਦੇ 25 ਸਾਥੀਆਂ ਨੂੰ ਬਹਾਲ ਕਰਕੇ ਰੈਗੂਲਰ ਕਰਨ, ਜੁਲਾਈ 2020 ਤੋਂ ਨਿਯੁਕਤ ਕਰਮਚਾਰੀਆਂ ਉਪਰ ਕੇਂਦਰ ਸਰਕਾਰ ਦੇ ਤਨਖਾਹ ਸਕੇਲ ਦੀ ਥਾਂ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਜੁਲਾਈ 2021 ਤੋਂ ਪਹਿਲਾਂ ਭਰਤੀ ਹੋਏ ਕਰਮਚਾਰੀਆਂ ਜਿਨ੍ਹਾਂ ਦੀ ਨਿਯੁਕਤੀ / ਤਰੱਕੀ ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਹੋਈ ਹੈ ਨੂੰ ਵਿੱਤ ਸਰਕੂਲਰ ਨੰਬਰ 24/21 ਅਨੁਸਾਰ ਸੋਧੀ ਤਨਖਾਹ ਸਮੇਤ 15# ਦਾ ਵਾਧਾ ਦੇ ਕੇ ਮੁੱਢਲੀ ਤਨਖਾਹ 35400 ਕਰਨ ਸਮੇਤ ਹੋਰ ਮਹਤਵਪੂਰਨ ਮੁੱਦਿਆਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਜਥੇਬੰਦੀ ਵੱਲੋਂ ਦਿੱਤੇ ਮੰਗ ਪੱਤਰ ਅਨੁਸਾਰ ਸਮੱਸਿਆ ਦਾ ਨਿਪਟਾਰਾ ਕੀਤਾ ਜਾਵੇ ਪਰ ਪਾਵਰਕਾਮ ਦੀ ਮੈਨੇਜਮੈਂਟ ਨੇ ਮੰਗਾਂ ਮਸਲਿਆਂ ਦਾ ਹੱਲ ਕਰਨ ਦੀ ਬਜਾਏ, ਲਾਲੜੂ, ਖਰੜ ਡਵੀਜਨਾਂ ਸਮੇਤ ਅਜਮਾਇਸ਼ ਦੇ ਤੌਰ ਤੇ 10 ਡਵੀਜਨਾਂ ਵਿੱਚ ਬਿਜਲੀ ਪ੍ਰਬੰਧਕ ਦਾ ਸਾਰਾ ਕੰਮ ਨਿਜੀ ਹੱਥਾਂ ਵਿੱਚ ਦੇਣ ਵਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦਾ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਜ਼ੋਰਦਾਰ ਵਿਰੋਧ ਕਰਦੇ ਹੋਏ ਮੰਗ ਕੀਤੀ ਗਈ ਕਿ ਅਦਾਰੇ ਅੰਦਰ ਨਿਜੀਕਰਨ ਦੀ ਨੀਤੀ ਤੁਰੰਤ ਬੰਦ ਕੀਤੀ ਜਾਵੇ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਥੀ ਕੁਲਦੀਪ ਸਿੰਘ ਖੰਨਾ ਮੁੱਖ ਸਲਾਹਕਾਰ, ਅਵਤਾਰ ਸਿੰਘ ਕੈਂਥ ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਹੈਡ ਆਫਿਸ ਪਟਿਆਲਾ, ਜਗਜੀਤ ਸਿੰਘ ਕੰਡਾ ਸਾਬਕਾ ਜੁਆਇੰਟ ਫੋਰਮ ਆਗੂ, ਜਗਤਾਰ ਸਿੰਘ ਉੱਪਲ ਸਾਬਕਾ ਸੂਬਾ ਜਨਰਲ ਸਕੱਤਰ, ਪ੍ਰੀਤਮ ਸਿੰਘ ਪਿੰਡੀ, ਦਰਸ਼ਨ ਸਿੰਘ ਬੇਲੂਮਾਜਰਾ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ, ਤੇ ਗੁਰਚਰਨ ਸਿੰਘ ਨਾਭਾ ਆਦਿ ਨੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਅਦਾਰੇ ਅੰਦਰ ਖਾਲੀ ਪਈਆਂ ਹਜਾਰਾਂ ਪੋਸਟਾਂ ਨੂੰ ਤੁਰੰਤ ਰੈਗੂਲਰ ਭਰਤੀ ਰਾਹੀਂ ਭਰਿਆ ਜਾਵੇ, ਮ੍ਰਿਤਕਾਂ ਦੇ ਵਾਰਿਸਾਂ ਨੂੰ ਜ਼ੋ ਅਪਲਾਈ ਕਰਨ ਤੋਂ ਰਹਿ ਗਏ ਸਨ ਨੂੰ ਇੱਕ ਮੌਕਾ ਪ੍ਰਦਾਨ ਕਰਦੇ ਹੋਏ ਸ਼ਲੇਸ਼ੀਅਮ ਦੀ ਮੁੱਢਲੀ ਰਕਮ ਜਮਾਂ ਕਰਵਾ ਕੇ ਨੌਕਰੀ ਦਿੱਤੀ ਜਾਵੇ, ਹਰ ਤਰ੍ਹਾਂ ਦੇ ਕੱਚੇ ਕਾਨਟਰੈਕਟ ਤੇ ਲੱਗੇ ਮੀਟਰ ਰੀਡਰ, ਸਮੇਤ ਸੀ.ਐਚ.ਬੀ. ਨੂੰ ਤੁਰੰਤ ਪੱਕਾ ਕੀਤਾ ਜਾਵੇ। ਅੱਜ ਦੇ ਇਸ ਵਿਸ਼ਾਲ ਰੋਸ ਪ੍ਰਦਰਸ਼ਨ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਹਜਾਰਾਂ ਕਾਮਿਆ ਨੇ ਆਕਾਸ਼ ਗੂੰਜਾਊ ਨਾਅਰਿਆਂ ਨਾਲ ਜਿੱਥੇ ਪਾਵਰਕਾਮ ਦੀ ਮੈਨੇਜਮੈਂਟ ਤੇ ਮੁਲਾਜਮਾਂ ਦੀਆਂ ਮਹੱਤਵਪੂਰਨ ਮੰਗਾਂ ਮੰਨਣ ਲਈ ਜ਼ੋਰ ਦਿੱਤਾ। ਉੱਥੇ ਬਹੁਤ ਸਾਰੀਆਂ ਭੁਲੇਖਾ ਪਾਊ ਸ਼ਕਤੀਆਂ ਦੇ ਭੁਲੇਖੇ ਵੀ ਦੂਰ ਕਰ ਦਿੱਤੇ। ਸਟੇਜ਼ ਦੀ ਕਾਰਵਾਈ ਸਾਥੀ ਦਲਬੀਰ ਸਿੰਘ ਜ਼ੋਹਲ ਨੇ ਬਾਖੂਬੀ ਨਿਭਾਈ। ਅਖੀਰ ਵਿੱਚ ਰੋਸ ਪ੍ਰਦਰਸ਼ਨ ਵਿੱਚ ਹਾਜਰ ਹੋਏ ਹਜਾਰਾਂ ਸਾਥੀਆਂ ਦਾ ਸਾਥੀ ਹਰਪ੍ਰੀਤ ਸਿੰਘ ਫਰੀਦਕੋਟ ਸੂਬਾ ਕੋ—ਕਨਵੀਨਰ ਨੇ ਧੰਨਵਾਦ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.