ਸੜਕ ਹਾਦਸੇ ਵਿਚ ਫਿਰੋਜ਼ਪੁਰ ਵਿਖੇ 9 ਲੋਕਾਂ ਦੀ ਹੋਈ ਭਿਆਨਕ ਤਰੀਕੇ ਨਾਲ ਮੌਤ
- by Jasbeer Singh
- June 6, 2026
ਸੜਕ ਹਾਦਸੇ ਵਿਚ ਫਿਰੋਜ਼ਪੁਰ ਵਿਖੇ 9 ਲੋਕਾਂ ਦੀ ਹੋਈ ਭਿਆਨਕ ਤਰੀਕੇ ਨਾਲ ਮੌਤ
ਫਿਰੋਜ਼ਪੁਰ, 6 ਜੂਨ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਇਕ ਸੜਕ ਹਾਦਸੇ ਵਿਚ 9 ਵਿਅਕਤੀਆਂ ਦੇ ਮੌਕੇ 'ਤੇ ਹੀ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਥੇ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਵਿਖੇ ਜੋ ਇਕ ਸੜਕ ਹਾਦਸੇ (Road accidents) ਵਿਚ 9 ਲੋਕਾਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਇਹ ਸੜਕ ਹਾਦਸਾ ਫਿਰੋਜ਼ਪੁਰ-ਫ਼ਾਜਿ਼ਲਕਾ ਮੁੱਖ ਮਾਰਗ `ਤੇ ਪਿੰਡ ਹੁਸੈਨਸ਼ਾਹ ਵਾਲਾ ਦੇ ਕੋਲ ਅੱਜ ਸਵੇਰ ਵੇਲੇ ਹੀ ਵਾਪਰਿਆ ਦੱਸਿਆ ਜਾ ਰਿਹਾ ਹੈ ।
ਕਿਹੜੇ ਕਿਹੜੇ ਵਾਹਨਾਂ ਵਿਚਕਾਰ ਹੋਈ ਟੱਕਰ
ਸਵਾਰੀਆਂ ਨਾਲ ਭਰੀ ਮਹਿੰਦਰਾ ਪਿੱਕਅਪ ਗੱਡੀ ਤੇ ਘੋੜੇ ਟਰਾਲੇ ਵਿਚਕਾਰ ਆਹਮੋ- ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ । ਜਦਕਿ ਦਰਜਨ ਤੋਂ ਵੱਧ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਐਬੂਲੈਸਾਂ ਰਾਹੀਂ ਸਿਵਲ ਹਸਪਤਾਲ ਫਿ਼ਰੋਜ਼ਪੁਰ ਪਹੁੰਚਾਇਆ ਗਿਆ ਹੈ ।
ਘਟਨਾ ਦਾ ਪਤਾ ਚਲਦਿਆਂ ਪੁਲਸ ਤੇ ਸੜਕ ਸੁਰੱਖਿਆ ਫੋਰਸ ਨੇ ਕੀਤੇ ਬਚਾਅ ਕਾਰਜ ਸ਼ੁਰੂ
ਹਾਦਸੇ ਦਾ ਪਤਾ ਚਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ, ਥਾਣਾ ਮਮਦੋਟ ਤੋਂ ਪੁਲਸ ਅਤੇ ਅੱਧੀ ਦਰਜਨ ਐਬੂਲੈਸਾਂ ਘਟਨਾ ਸਥਾਨ ’ਤੇ ਪਹੁੰਚੀਆਂ, ਜਿਨ੍ਹਾਂ ਵਲੋਂ ਜ਼ਖਮੀਆਂ (injured) ਨੂੰ ਹਸਪਤਾਲ ਪਹੁੰਚਾਇਆ ਗਿਆ। ਪਿੱਕਅਪ ਗੱਡੀ ਵਿਚ ਸਵਾਰ ਲੋਕ ਰਿਸ਼ਤੇਦਾਰ ਦੇ ਫੁੱਲਣ ਤਾਰਨ ਲਈ ਜਲਾਲਾਬਾਦ ਤੋਂ ਬਿਆਸ ਜਾ ਰਹੇ ਸਨ ਕਿ ਜੰਗਾਂ ਵਾਲਾ ਮੋੜ ਤੋਂ ਥੋੜਾ ਪਿੱਛੇ ਭਿਆਨਕ ਸੜਕ ਹਾਦਸਾ ਵਾਪਰ ਗਿਆ ।
