post

Jasbeer Singh

(Chief Editor)

National

ਚੋਣਾਂ ਵਿਚ ਈ ਵੀ ਐੱਮਜ਼ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਹੈ : ਸਿੱਬਲ

post-img

ਚੋਣਾਂ ਵਿਚ ਈ ਵੀ ਐੱਮਜ਼ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਹੈ : ਸਿੱਬਲ ਨਵੀਂ ਦਿੱਲੀ : ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਕਾਂਗਰਸ ਵੱਲੋਂ ਹਾਲੀਆ ਹਰਿਆਣਾ ਅਸੈਂਬਲੀ ਚੋਣਾਂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਨੂੰ ਲੈ ਕੇ ਚੁੱਕੇ ਸਵਾਲਾਂ ਬਾਰੇ ਚੋਣ ਕਮਿਸ਼ਨ ਸਥਿਤੀ ਸਪਸ਼ਟ ਕਰੇ। ਸਿੱਬਲ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦੀ ਇਹ ਰਾਇ ਹੈ ਕਿ ਚੋਣਾਂ ਵਿਚ ਈਵੀਐੱਮਜ਼ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਹੈ। ਕਾਂਗਰਸ ਨੇ ਹਰਿਆਣਾ ਅਸੈਂਬਲੀ ਚੋਣਾਂ ਵਿਚ ਵੋਟਾਂ ਦੀ ਗਿਣਤੀ ਦੌਰਾਨ ਈਵੀਐੱਮਜ਼ ਵਿਚ ਕਥਿਤ ਉਕਾਈਆਂ ਸਬੰਧੀ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੂੰ ਹੋਰ ਸ਼ਿਕਾਇਤਾਂ ਭੇਜੀਆਂ ਸਨ। ਸਿੱਬਲ ਨੇ ਕਿਹਾ, ‘‘ਕਾਂਗਰਸ ਨੇ ਈਵੀਐੱਮਜ਼ ਬਾਰੇ ਜਿਹੜੇ ਸਵਾਲ ਚੁੱਕੇ ਹਨ, ਉਸ ਲਈ ਚੋਣ ਕਮਿਸ਼ਨ ਨੂੰ ਸਬੂਤ ਵੀ ਮੁਹੱਈਆ ਕੀਤੇ ਹਨ। ਲਿਹਾਜ਼ਾ ਮੈਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ, ਪਰ ਚੋਣ ਕਮਿਸ਼ਨ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਈਵੀਐੱਮਜ਼ ਦੀ ਦੁਰਵਰਤੋਂ ਹੁੰਦੀ ਹੈ, ਇਹ ਕਿਸ ਹੱਦ ਤੱਕ ਹੁੰਦੀ ਹੈ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ।

Related Post