ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਮਨੋਜ ਯਾਦਵ ਗ੍ਰਿਫ਼ਤਾਰ ਬਾਰਾਬੰਕੀ, 14 ਫਰਵਰੀ 2026 : ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਮਨੋਜ ਯਾਦਵ ਨੂੰ ਉੱਤਰ ਪ੍ਰਦੇਸ਼ ਪੁਲਸ ਨੇ ਬਾਰਾਬੰਕੀ ਜਿ਼ਲੇ ਦੇ ਸਫਦਰਗੰਜ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ । ਹਿਰਾਸਤ ਵਿਚ ਲੈਂਦਿਆਂ ਹੀ ਪੁਲਸ ਨੇ ਕਰਵਾਈ ਡਾਕਟਰੀ ਜਾਂਚ ਅਧਿਕਾਰੀਆਂ ਅਨੁਸਾਰ ਯਾਦਵ ਨੂੰ ਕੁਝ ਸਾਥੀਆਂ ਨਾਲ ਸਫਦਰਗੰਜ ਖੇਤਰ `ਚੋਂ ਲੰਘਦੇ ਸਮੇਂ ਰੋਕਿਆ ਗਿਆ। ਹਿਰਾਸਤ `ਚ ਲੈਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਬਡਾਗਾਓਂ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਬਾਅਦ `ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਖਨਊ ਲਿਜਾਇਆ ਗਿਆ। ਦੱਸਿਆ ਜਾਂਦਾ ਹੈ ਕਿ ਯਾਦਵ ਪਿਛਲੇ 2 ਦਿਨਾਂ ਤੋਂ ਸ਼ੱਕੀ ਹਾਲਾਤ `ਚ ਲਾਪਤਾ ਸਨ। ਉਨ੍ਹਾਂ ਦੀ ਪਤਨੀ ਨੇ ਲਖਨਊ ਦੇ ਗੋਮਤੀ ਨਗਰ ਐਕਸਟੈਂਸ਼ਨ ਪੁਲਸ ਸਟੇਸ਼ਨ `ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ । ਐੱਸ. ਸੀ.-ਐੱਸ. ਟੀ. ਐਕਟ ਤੇ ਛੇੜਛਾੜ ਅਧੀਨ ਮਾਮਲਾ ਦਰਜ ਪਾਰਟੀ ਆਗੂਆਂ ਤੇ ਵਰਕਰਾਂ ਨੇ ਵੀ ਉਨ੍ਹਾਂ ਦੇ ਟਿਕਾਣੇ ਬਾਰੇ ਚਿੰਤਾ ਪ੍ਰਗਟ ਕੀਤੀ ਸੀ । ਏ. ਐੱਸ. ਪੀ. ਵਿਕਾਸ ਚੰਦਰ ਤ੍ਰਿਪਾਠੀ ਨੇ ਦੱਸਿਆ ਕਿ 2 ਦਿਨ ਪਹਿਲਾਂ ਸਫਦਰਗੰਜ ਪੁਲਸ ਸਟੇਸ਼ਨ `ਚ ਛੇੜਛਾੜ ਤੇ ਐੱਸ. ਸੀ.-ਐੱਸ. ਟੀ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਹ ਕਾਰਵਾਈ ਉਸ ਮਾਮਲੇ `ਚ ਸਬੂਤਾਂ ਤੇ ਜਾਂਚ ਦੇ ਆਧਾਰ `ਤੇ ਕੀਤੀ ਗਈ ਹੈ।
