post

Jasbeer Singh

(Chief Editor)

National

ਕੈਂਸਰ ਦੇ ਮਾਮਲਿਆਂ ਵਿਚ ਜੰਮੂ ਤੇ ਕਸ਼ਮੀਰ ਵਿਚ ਹੁੰਦਾ ਜਾ ਰਿਹੈ ਲਗਾਤਾਰ ਵਾਧਾ

post-img

ਕੈਂਸਰ ਦੇ ਮਾਮਲਿਆਂ ਵਿਚ ਜੰਮੂ ਤੇ ਕਸ਼ਮੀਰ ਵਿਚ ਹੁੰਦਾ ਜਾ ਰਿਹੈ ਲਗਾਤਾਰ ਵਾਧਾ ਜੰਮੂ ਕਸ਼ਮੀਰ, 14 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਵਿਖੇ ਕੈਂਸਰ ਦੇ ਮਾਮਲਿਆਂ ਵਿਚ ਲਗਾਤਾਰ ਵਾਧੇ ਨਾਲ ਇਕ ਵਾਰ ਤਾਂ ਚਾਰੋਂ ਪਾਸੇ ਚਿੰਤਾ ਵਿਚ ਵਾਧਾ ਜਿਹਾ ਕਰ ਦਿੱਤਾ ਹੈ। ਕਿੰਨੇ ਸਾਲਾਂ ਵਿਚ ਕਿੰਨੇ ਮਾਮਲੇ ਕੀਤੇ ਗਏ ਹਨ ਦਰਜ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸ਼ਾਸਤ ਸੂਬੇ ਜੰਮੂ ਕਸ਼ਮੀਰ ਵਿਚ ਹਾਲ ਹੀ ਵਿਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ ਵਿਚ ਕੈਂਸਰ ਦੇ ਜੋ ਮਾਮਲੇ ਦਰਜ ਕੀਤੇ ਗਏ ਹਨ ਦੀ ਗਿਣਤੀ 34 ਹਜ਼ਾਰ 425 ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕਸ਼ਮੀਰ ਡਵੀਜ਼ਨ ਵਿੱਚ ਜੰਮੂ ਨਾਲੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਫੇਫੜਿਆਂ, ਛਾਤੀ, ਮੂੰਹ, ਬੱਚੇਦਾਨੀ ਦੇ ਕੈਂਸਰ ਸਭ ਤੋਂ ਮਾਮਲੇ ਹਨ। ਕਿਸ ਨੇ ਕੀਤਾ ਹੈ ਉਕਤ ਅੰਕੜਿਆਂ ਦਾ ਖੁਲਾਸਾ ਜੰਮੂ ਤੇ ਕਸ਼ਮੀਰ ਵਿਖੇ ਜੋ ਕੈਂਸਰ ਦੇ ਮਾਮਲਿਆਂ ਵਿਚ ਵਾਧਾ ਦਰਜ ਹੋਇਆ ਹੈ ਸਬੰਧੀ ਅੰਕੜੇ ਸਾਹਮਣੇ ਆਏ ਬਾਰੇ ਜਾਣਕਾਰੀ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਵੱਲੋਂ ਪੁਲਵਾਮਾ ਦੇ ਵਿਧਾਇਕ ਵਹੀਦ-ਉਰ-ਰਹਿਮਾਨ ਪਾਰਾ ਵੱਲੋਂ ਰਾਜ ਵਿੱਚ ਲਾਇਲਾਜ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ ਸੰਬੰਧੀ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਪੇਸ਼ ਕੀਤੇ ਗਏ ਹਨ । ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਜੰਮੂ ਡਿਵੀਜ਼ਨ ਵਿੱਚ ਕੁੱਲ 6,804 ਕੈਂਸਰ ਦੇ ਕੇਸਾਂ ਦੀ ਪੁਸ਼ਟੀ ਹੋਈ, ਜਿਸ ਵਿੱਚ 2023 ਵਿੱਚ 2,036, 2024 ਵਿੱਚ 2,187 ਅਤੇ 2025 ਵਿੱਚ 2,581 ਸ਼ਾਮਲ ਹਨ। ਕਿਹੜੇ ਸਾਲ ਵਿਚ ਕਿੰਨੇ ਮਾਮਲੇ ਆਏ ਹਨ ਸਾਹਮਣੇ ਜਾਰੀ ਅੰਕੜਿਆਂ ਵੱਲ ਦੇਖਿਆ ਜਾਵੇ ਤਾਂ ਸਾਲ-2022, 2023 ਅਤੇ 2024 ਦੌਰਾਨ ਕਸ਼ਮੀਰ ਡਵੀਜ਼ਨ ਵਿੱਚ ਕੁੱਲ 25,621 ਕੈਂਸਰ ਦੇ ਮਾਮਲੇ ਸਾਹਮਣੇ ਆਏ । ਇਨ੍ਹਾਂ ਵਿੱਚੋਂ 2022 ਵਿੱਚ 8,021, 2023 ਵਿੱਚ 8,621 ਅਤੇ 2024 ਵਿੱਚ 8,979 ਕੇਸ ਸਾਹਮਣੇ ਆਏ । ਅਧਿਕਾਰਤ ਅੰਕੜਿਆਂ ਅਨੁਸਾਰ ਜੰਮੂ ਅਤੇ ਕਸ਼ਮੀਰ ਵਿੱਚ 2023 ਵਿੱਚ ਕੁੱਲ 10,657 ਕੈਂਸਰ ਦੇ ਮਾਮਲੇ ਅਤੇ 2024 ਵਿੱਚ 11,166 ਕੈਂਸਰ ਦੇ ਮਾਮਲੇ ਸਾਹਮਣੇ ਆਏ । ਸਰਕਾਰ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਭ ਤੋਂ ਵੱਧ ਪਾਏ ਜਾਣ ਵਾਲੇ ਕੈਂਸਰ ਫੇਫੜੇ, ਛਾਤੀ, ਮੂੰਹ, ਸਰਵਾਈਕਲ, ਪ੍ਰੋਸਟੇਟ ਅਤੇ ਪੈਨਕ੍ਰੀਆਟਿਕ ਹਨ।

Related Post

Instagram