Patiala News
0
ਜਹਾਜ਼ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਅਮਰਜੀਤ ਸਿੰਘ ਰਾਮਗੜ੍ਹੀਆ।
- by Admin
- June 18, 2025
ਜਹਾਜ਼ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਅਮਰਜੀਤ ਸਿੰਘ ਰਾਮਗੜ੍ਹੀਆ। ਪਟਿਆਲਾ : ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਮੀਟਿੰਗ ਮੁੱਖ ਦਫਤਰ ਨੰਬਰ ਇੱਕ ਅਕਾਲ ਕੰਪਲੈਕਸ ਪਟਿਆਲਾ ਵਿਖੇ ਹੋਈ। ਜਿਸ ਦੇ ਵਿੱਚ ਪਿਛਲੇ ਦਿਨੀ ਹੋਏ ਪਲੇਨ ਹਾਦਸੇ ਦੇ ਵਿੱਚ ਮਾਰੇ ਗਏ 275 ਵਿਅਕਤੀਆਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਵਿਛੜੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਚ ਨਿਵਾਸ ਅਤੇ ਪਰਿਵਾਰ ਨੂੰ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।ਮੀਟਿੰਗ ਦੇ ਵਿੱਚ ਗਊ ਵੰਸ਼ ਦੀ ਚੜ੍ਹਦੀ ਕਲਾ ਲਈ ਵੀ ਕਾਰਜ ਉਲੀਕੇ ਗਏ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਸੁਰਜੀਤ ਸਿੰਘ ਗੋਰੀਆ ਜਰਨਲ ਸਕੱਤਰ, ਪ੍ਰਧਾਨ ਅਮਰਜੀਤ ਸਿੰਘ ਰਾਮਗੜੀਆ, ਚੈਅਰਮੈਨ ਵਰਿੰਦਰ ਕੁਮਾਰ ਗੁਪਤਾ, ਦੇਵ ਸਿੰਘ, ਦੀਪ ਸਿੰਘ ਕੌੜਾ ਅਤੇ ਗਰੀਸ਼ ਕੁਮਾਰ ਜੀ ਹਾਜ਼ਰ ਸਨ
