post

Jasbeer Singh

(Chief Editor)

National

ਸਿ਼ਕਾਇਤ ਤੋਂ ਬਾਅਦ ਵੀ ਬੰਦ ਨਹੀਂ ਹੋਇਆ ਫਰਜ਼ੀ ਫੇਸਬੁੱਕ ਅਕਾਊਂਟ

post-img

ਸਿ਼ਕਾਇਤ ਤੋਂ ਬਾਅਦ ਵੀ ਬੰਦ ਨਹੀਂ ਹੋਇਆ ਫਰਜ਼ੀ ਫੇਸਬੁੱਕ ਅਕਾਊਂਟ ਨਵੀਂ ਦਿੱਲੀ, 2 ਫਰਵਰੀ 2026 : ਭਾਜਪਾ ਦੇ ਲੋਕ ਸਭਾ ਮੈਂਬਰ ਮਨੋਜ ਤਿਵਾੜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ `ਤੇ ਆਪਣੇ ਨਾਂ `ਤੇ ਬਣੇ ਇਕ `ਫਰਜ਼ੀ` ਅਕਾਊਂਟ ਦੇ ਖਿਲਾਫ ਫਿਰ ਤੋਂ ਪੁਲਸ `ਚ ਸਿ਼ਕਾਇਤ ਦਰਜ ਕਰਵਾਈ ਹੈ। ਸੰਸਦ ਮੈਂਬਰ ਮਨੋਜ ਤਿਵਾੜੀ ਫਿਰ ਪਹੁੰਚੇ ਪੁਲਸ ਕੋਲ ਉੱਤਰ-ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਨੇ ਸ਼ਨੀਵਾਰ ਨੂੰ `ਐਕਸ` `ਤੇ ਇਕ ਪੋਸਟ `ਚ ਦੱਸਿਆ ਕਿ ਉਨ੍ਹਾਂ ਨੇ ਫੇਸਬੁੱਕ `ਤੇ `ਫਰਜ਼ੀ` ਅਕਾਊਂਟ ਦੇ ਖਿਲਾਫ ਪਹਿਲਾਂ ਹੀ ਸਿ਼ਕਾਇਤ ਦਰਜ ਕਰਵਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਇਹ ਹੈਰਾਨੀਜਨਕ ਤੌਰ `ਤੇ ਸਰਗਰਮ ਹੈ। ਤਿਵਾੜੀ ਨੇ ਇਸ -ਸਬੰਧੀ ਨਵੀਂ ਦਿੱਲੀ ਦੇ ਮੰਦਰ ਮਾਰਗ ਪੁਲਸ ਥਾਣੇ `ਚ ਸ਼ਿਕਾਇਤ ਦਰਜ ਕਰਵਾਈ। ਕੀ ਕਾਰਨ ਰਿਹਾ ਫੇਸਬੁੱਕ ਅਕਾਊਂਟ ਬੰਦ ਕਰਵਾਉਣ ਦਾ ਸਿ਼ਕਾਇਤ ਮੁਤਾਬਕ ਉਕਤ ਫੇਸਬੁੱਕ ਅਕਾਊਂਟ ਤੋਂ ਇਕ ਵੀਡੀਓ ਪੋਸਟ ਕੀਤਾ ਗਿਆ ਸੀ, ਜਿਸ `ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਵੱਲੋਂ ਹਾਲ ਹੀ `ਚ ਜਾਰੀ ਨਿਯਮਾਂ ਦੀ ਸਖਤ ਆਲੋਚਨਾ ਕੀਤੀ ਗਈ ਸੀ । ਇਸ ਫੇਸਬੁੱਕ ਅਕਾਊਂਟ `ਤੇ ਸੰਸਦ ਮੈਂਬਰ ਦੀ ਇਕ ਫੋਟੋ ਵੀ ਲੱਗੀ ਹੋਈ ਹੈ। ਲੋਕ ਸਭਾ ਮੈਂਬਰ ਮਨੋਜ ਤਿਵਾੜੀ ਨੇ ਕੀ ਦੱਸਿਆ ਤਿਵਾੜੀ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਾਜਿ਼ਸ਼ ਦੇ ਤਹਿਤ ਮੇਰੇ ਨਾਂ `ਤੇ ਫੇਸਬੁੱਕ `ਤੇ ਫਰਜ਼ੀ ਅਕਾਊਂਟ ਚਲਾਇਆ ਜਾ ਰਿਹਾ ਹੈ। ਮੇਰੀ ਅਸਲੀ ਫੇਸਬੁੱਕ ਆਈ. ਡੀ. `ਤੇ `ਬਲੂ` ਟਿਕ ਲੱਗਿਆ ਹੋਇਆ ਹੈ। ਮੈਂ 22 ਜਨਵਰੀ ਨੂੰ ਪੁਲਸ `ਚ ਸਿ਼ਕਾਇਤ ਦਰਜ ਕਰਵਾਈ ਸੀ, ਇਸ ਦੇ ਬਾਵਜੂਦ ਫਰਜ਼ੀ ਆਈ. ਡੀ. ਹੁਣ ਵੀ ਸਰਗਰਮ ਹੈ।

Related Post

Instagram