post

Jasbeer Singh

(Chief Editor)

Patiala News

ਨਰਵਾਨਾ ਬ੍ਰਾਂਚ ਰਾਹੀਂ ਘਨੌਰ ਹਲਕੇ ਦੇ 33 ਪਿੰਡਾਂ ਦੇ ਕਿਸਾਨਾਂ ਨੂੰ ਮਿਲੇਗਾ ਨਹਿਰੀ ਪਾਣੀ ਦਾ ਤੋਹਫਾ: ਗੁਰਲਾਲ ਘਨੌਰ

post-img

ਨਰਵਾਨਾ ਬ੍ਰਾਂਚ ਰਾਹੀਂ ਘਨੌਰ ਹਲਕੇ ਦੇ 33 ਪਿੰਡਾਂ ਦੇ ਕਿਸਾਨਾਂ ਨੂੰ ਮਿਲੇਗਾ ਨਹਿਰੀ ਪਾਣੀ ਦਾ ਤੋਹਫਾ: ਗੁਰਲਾਲ ਘਨੌਰ ਬਨੂੰੜ ਕਨਾਲ ਰਾਹੀ ਵੀ ਘਨੌਰ ਦੇ ਦਰਜਨਾਂ ਪਿੰਡਾਂ ਨੂੰ ਪਹਿਲਾਂ ਹੀ ਨਹਿਰੀ ਪਾਣੀ ਹੋਇਆ ਉਪਲਬਧ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਨਾਲ 16000 ਏਕੜ ਰਕਬੇ ਲਈ ਸਿੰਚਾਈ ਦੀ ਹੋਈ ਵਿਵਸਥਾ ਘਨੌਰ, 16 ਜੂਨ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਹੁਣ ਹਲਕਾ ਘਨੌਰ ਦੇ ਹੋਰ ਵੱਖ-ਵੱਖ 33 ਪਿੰਡਾਂ ਦੇ ਕਿਸਾਨਾਂ ਨੂੰ ਨਰਵਾਨਾ ਬ੍ਰਾਂਚ ਰਾਹੀਂ ਨਹਿਰੀ ਪਾਣੀ ਉਪਲਬਧ ਹੋਣ ਜਾ ਰਿਹਾ ਹੈ। ਇਹ ਯੋਜਨਾ ਤਹਿਤ ਤਕਰੀਬਨ 16,000 ਏਕੜ ਰਕਬੇ ਨੂੰ ਲਾਭ ਪਹੁੰਚਾਏਗੀ।ਇਸ ਮਹੱਤਵਪੂਰਨ ਵਿਕਾਸ ਕਾਰਜ ਦਾ ਸਿੱਧਾ ਸੇਹਰਾ ਹਲਕਾ ਘਨੌਰ ਦੇ ਵਿਧਾਇਕ ਸ. ਗੁਰਲਾਲ ਘਨੌਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਸ ਯੋਜਨਾ ਦੇ ਨਵੀਨੀਕਰਨ ਅਤੇ ਕਾਰਗੁਜ਼ਾਰੀ ਦੀ ਨਿਗਰਾਨੀ ਖੁਦ ਕੀਤੀ। ਇਸੇ ਸਬੰਧੀ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਨਰਵਾਨਾ ਬ੍ਰਾਂਚ ਕੋਹਲੇ ਮਾਜਰਾ ਤੋਂ ਨਹਿਰੀ ਪਾਣੀ ਦੇ ਮੇਨ ਪੁਆਇੰਟ ਤੋਂ ਅੱਗੇ ਚੱਲ ਰਹੇ ਪਾਇਪ ਲਾਈਨ ਦੇ ਨਵੀਨੀਕਰਨ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਕਤ ਕੰਮਾ ਨੂੰ ਸਮਾਂਬੱਧ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਦੱਸਿਆ ਕਿ ਉਕਤ ਸੂਏ ਅਤੇ ਪਾਇਪ ਲਾਈਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਕਿਸਾਨਾਂ ਨੂੰ ਜਲਦੀ ਹੀ ਲਾਭ ਮਿਲਣ ਦੀ ਪੂਰੀ ਸੰਭਾਵਨਾ ਹੈ।ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਹਲਕੇ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਮਿਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ-ਦੋਸਤ ਨੀਤੀ ਦਾ ਇਹ ਸਿੱਧਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਨਰਵਾਨਾ ਬ੍ਰਾਂਚ ਵਿੱਚੋ ਪਿੰਡ ਕੋਹਲੇ ਮਾਜਰਾ ਤੋਂ ਸ਼ੁਰੂ ਮੇਨ ਪੁਆਇੰਟ ਰਾਹੀਂ ਇਕ ਲਾਇਨ ਹਰਪਾਲਪੁਰ,ਸੋਨੋਲੀਆ ਆਦਿ ਪਿੰਡਾਂ ਨੂੰ ਇਕ ਲਾਇਨ ਮਹਿਮਾਂ, ਸੂਹਰੋ ਖਾਨਪੁਰ,ਅਲਾਲਮਾਜਰਾ ਆਦਿ ਪਿੰਡਾਂ ਨੂੰ ਜਦ ਕਿ ਮੇਨ ਪੁਆਇੰਟ ਤੀਜੀ ਲਾਇਨ ਮਹਿਮੂਦਪੁਰ,ਖੇਰਪੁਰ, ਸੈਦਖੇੜੀ,ਗੰਡਾ ਖੇੜੀ, ਗਾਜੀਪੁਰ ਆਦਿ ਹੋਰਨਾਂ 33 ਪਿੰਡਾਂ ਤਕ ਨਹਿਰੀ ਪਾਣੀ ਦੀ ਸੁਚੱਜੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਨਾਲ ਨਾ ਸਿਰਫ਼ ਉਤਪਾਦਨ ਵਧੇਗਾ, ਸਗੋਂ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਹੋਏਗੀ। ਵਿਧਾਇਕ ਗੁਰਲਾਲ ਘਨੌਰ ਨੇ ਦੱਸਿਆ ਕਿ ਬਨੂੰੜ ਕਨਾਲ ਰਾਹੀ ਪਹਿਲਾਂ ਹੀ ਹਲਕਾ ਘਨੌਰ ਦੇ ਦਰਜਨਾਂ ਪਿੰਡਾਂ ਭੂਰੀਮਾਜਰਾ,ਖੈਰਪੁਰ,ਹਸਨਪੁਰ,ਬੀਪੁਰ,ਚੱਤਰਨਗਰ,ਨੋਗਾਵਾ,ਬਠੋਣੀਆ,ਸੂਹਰੋ ਤੱਕ ਪਿੰਡਾ ਨੂੰ ਨਹਿਰੀ ਪਾਣੀ ਉਪਲਬਧ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਘਨੌਰ ਦੇ ਹਜ਼ਾਰਾਂ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਸਿੱਧਾ ਲਾਭ ਮਿਲਿਆ ਹੈ, ਜਦ ਕਿ ਇਸ ਨਾਲ ਝਿਲਮਿਲਾ ਰਹੇ ਪੰਜਾਬੀ ਖੇਤੀ ਮਾਡਲ ਨੂੰ ਵੀ ਇੱਕ ਨਵੀਂ ਦਿਸਾ ਵੀ ਮਿਲੇਗੀ।ਮਾਨ ਸਰਕਾਰ ਵੱਲੋਂ ਇਨ੍ਹਾਂ ਕਦਮਾਂ ਰਾਹੀਂ ਸੂਬੇ ਦੀ ਸਿੰਚਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਨਹਿਰਾਂ, ਸੂਆਂ ਅਤੇ ਬ੍ਰਾਂਚਾਂ ਦੀ ਸਫਾਈ, ਨਵੀਨੀਕਰਨ ਅਤੇ ਨਵੇਂ ਢੰਗ ਨਾਲ ਪਾਣੀ ਦੇ ਵਿਤਰਨ ਦੀ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਹਨਾਂ ਨਾਲ ਕਿਸਾਨਾਂ ਦੀ ਪੈਦਾਵਾਰ ਅਤੇ ਆਮਦਨ ਦੋਹਾਂ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਵਾਰ-ਵਾਰ ਧਰਤੀ ਹੇਠਲੇ ਪਾਣੀ ਦੀ ਘਟ ਰਹੀ ਪੱਧਰੀ ਸਥਿਤੀ ਉਤੇ ਗਹਿਰੀ ਚਿੰਤਾ ਵੀ ਪ੍ਰਗਟਾਈ ਹੈ।ਇਸ ਸਬੰਧੀ ਹਲਕਾ ਘਨੌਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਭਾਈਚਾਰੇ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਵਿਧਾਇਕ ਗੁਰਲਾਲ ਘਨੌਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਉਹਨਾਂ ਲਈ ਇੱਕ ਸੁਪਨਾ ਸੀ ਜੋ ਹੁਣ ਹਕੀਕਤ ਬਣ ਰਿਹਾ ਹੈ। ਖੇਤਾਂ ਵਿੱਚ ਲੋੜ ਅਨੁਸਾਰ ਪਾਣੀ ਉਪਲਬਧ ਹੋਣ ਨਾਲ ਉਹ ਆਪਣੀ ਫਸਲ ਦੀ ਰਖਵਾਲੀ ਬਿਹਤਰ ਢੰਗ ਨਾਲ ਕਰ ਸਕਣਗੇ।ਇਸ ਮੌਕੇ ਸਰਪੰਚ ਦਵਿੰਦਰ ਸਿੰਘ ਭੰਗੂ, ਸਰਪੰਚ ਇੰਦਰਜੀਤ ਸਿੰਘ ਸਿਆਲੂ,ਪੀਏ ਗੁਰਤਾਜ ਸਿੰਘ ਸੰਧੂ,ਕੋਹਲੇ ਮਾਜਰਾ ਸਰਪੰਚ ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ ਢੰਡਾ ਰੁੜਕਾ,ਖੈਰਪੁਰ ਸਰਪੰਚ ਬਲਬੀਰ ਸਿੰਘ, ਗੁਰਵਿੰਦਰ ਸਿੰਘ ਖੈਰਪੁਰ ਜੱਟਾਂ, ਗੁਰਪ੍ਰੀਤ ਸਿੰਘ ਮਹਿਮੂਦਪੁਰ ਸਮੇਤ ਹੋਰਨਾਂ ਪਿੰਡਾਂ ਦੇ ਪੰਚ ਸਰਪੰਚ ਅਤੇ ਮੋਹਤਬਰ ਵਿਆਕਤੀ ਮੌਜੂਦ ਸਨ।

Related Post