ਫੋਨ `ਤੇ ਗੱਲਬਾਤ ਨੂੰ ਲੈ ਕੇ ਨਾਰਾਜ਼ ਧੀ ਦੀ ਹੱਂਤਿਆ ਕਰਨ ਵਾਲਾ ਪਿਤਾ ਗ੍ਰਿਫ਼ਤਾਰ
- by Jasbeer Singh
- March 16, 2026
ਫੋਨ `ਤੇ ਗੱਲਬਾਤ ਨੂੰ ਲੈ ਕੇ ਨਾਰਾਜ਼ ਧੀ ਦੀ ਹੱਂਤਿਆ ਕਰਨ ਵਾਲਾ ਪਿਤਾ ਗ੍ਰਿਫ਼ਤਾਰ ਗੋਰਖਪੁਰ, 16 ਮਾਰਚ 2026 : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਿ਼ਲੇ `ਚ ਇਕ ਪਿਤਾ ਨੇ ਆਪਣੀ ਧੀ ਦੀ ਇਸ ਲਈ ਹੱਤਿਆ ਕਰ ਦਿੱਤੀ ਕਿਉਂਕਿ ਉਹ ਫ਼ੋਨ `ਤੇ ਕਿਸੇ ਲੜਕੇ ਨਾਲ ਗੱਲਬਾਤ ਕਰਦੀ ਸੀ । ਸੁਰੂ ਵਿਚ ਲੱਗ ਰਿਹਾ ਸੀ ਹਾਦਸਾ ਪਰ ਬਾਅਦ ਵਿਚ ਸੱਚਾਈ ਆਈ ਸਾਹਮਣੇ ਪੁਲਸ ਅਨੁਸਾਰ ਸ਼ੁਰੂ `ਚ ਇਹ ਇਕ ਹਾਦਸਾ ਲੱਗ ਰਿਹਾ ਸੀ ਪਰ ਐਤਵਾਰ ਨੂੰ ਸੱਚਾਈ ਸਾਹਮਣੇ ਆ ਗਈ । ਪੁਲਸ ਨੇ ਦੱਸਿਆ ਕਿ ਮੁਲਜ਼ਮ ਕਮਲੇਸ਼ ਭਾਰਤੀ ਨੇ 13 ਮਾਰਚ ਨੂੰ ਘਰ `ਚ ਹੋਏ ਝਗੜੇ ਤੋਂ ਬਾਅਦ ਆਪਣੀ ਧੀ ਨੇਹਾ ਭਾਰਤੀ (23) `ਤੇ ਦਾਤਰ ਨਾਲ ਹਮਲਾ ਕਰ ਦਿੱਤਾ । ਪੁਲਸ ਮੁਤਾਬਕ, ਪੁੱਛਗਿੱਛ ਦੌਰਾਨ ਕਮਲੇਸ਼ ਨੇ ਕਬੂਲ ਕੀਤਾ ਕਿ ਉਸ ਨੇ ਆਪਣੀ ਧੀ ਨੂੰ ਫ਼ੋਨ `ਤੇ ਕਿਸੇ ਲੜਕੇ ਨਾਲ ਗੱਲ ਕਰਨ ਬਾਰੇ ਕਈ ਵਾਰ ਚਿਤਾਵਨੀ ਦਿੱਤੀ ਸੀ ਪਰ ਜਦੋਂ ਉਹ ਨਹੀਂ ਮੰਨੀ ਅਤੇ ਉਸ ਨੇ 13 ਮਾਰਚ ਨੂੰ ਫਿਰ ਉਸ ਨੂੰ ਫ਼ੋਨ `ਤੇ ਗੱਲ ਕਰਦੇ ਦੇਖਿਆ ਤਾਂ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ । ਕੁੜੀ ਦੀ ਹੱਤਿਆ ਕਰਨ ਵਾਲੇ ਪਿਤਾ ਨੇ ਦੱਸੀ ਸਾਰੀ ਗੱਲਬਾਤ ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਗੁੱਸੇ `ਚ ਮੈਂ ਉਸ ਨੂੰ ਥੱਪੜ ਮਾਰਿਆ । ਜਦੋਂ ਉਸ ਨੇ ਜਵਾਬ `ਚ ਆਪਣਾ ਹੱਥ ਉਠਾਇਆ, ਤਾਂ ਮੈਂ ਆਪਣਾ ਆਪਾ ਗੁਆ ਦਿੱਤਾ ਅਤੇ ਕਮਰੇ `ਚ ਰੱਖੇ ਦਾਤਰ ਨਾਲ ਉਸ `ਤੇ ਹਮਲਾ ਕਰ ਦਿੱਤਾ । ਹਮਲੇ ਤੋਂ ਬਾਅਦ ਕਮਲੇਸ਼ ਅਤੇ ਉਸ ਦੀ ਪਤਨੀ ਨੇ ਨੇਹਾ ਨੂੰ ਤੁਰੰਤ ਇਕ ਹਸਪਤਾਲ ਪਹੁੰਚਾਇਆ ਅਤੇ ਬਾਅਦ `ਚ ਉਸ ਨੂੰ ਬੀ. ਆਰ. ਡੀ. ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ।
